ਫ਼ੈਮਿਨਾ ਮਿਸ ਇੰਡੀਆ ਇਵੈਂਟ ’ਚ ਪਹੁੰਚੀ ਮਲਾਇਕਾ ਅਰੋੜਾ, ਅਦਾਕਾਰਾ ਨੇ ਦਿਖਾਈ ਬੋਲਡ ਲੁੱਕ

Monday, Jul 04, 2022 - 05:23 PM (IST)

ਫ਼ੈਮਿਨਾ ਮਿਸ ਇੰਡੀਆ ਇਵੈਂਟ ’ਚ ਪਹੁੰਚੀ ਮਲਾਇਕਾ ਅਰੋੜਾ, ਅਦਾਕਾਰਾ ਨੇ ਦਿਖਾਈ ਬੋਲਡ ਲੁੱਕ

ਬਾਲੀਵੁੱਡ ਡੈਸਕ: ਮਲਾਇਕਾ ਅਰੋੜਾ ਇਕ ਹੌਟ ਅਦਾਕਾਰਾ ਹੈ ਅਤੇ ਇਸ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ। ਸ਼ਾਇਦ ਹੀ ਕੋਈ ਦਿਨ ਅਜਿਹਾ ਹੋਵੇਗਾ  ਜਦੋਂ ਉਹ ਫ਼ੈਸ਼ਨ ਦੇ ਮਾਮਲੇ ’ਚ ਸੁਰਖੀਆਂ ’ਚ ਨਾ ਆਈ  ਹੋਵੇ। ਭਾਵੇ ਕੈਜ਼ੂਅਲ ਲੁੱਕ ਹੋਵੇ ਜਾਂ  ਪਾਰਟੀ ਲੁੱਕ ਮਲਾਇਕਾ ਆਪਣੀ ਹਰ ਲੁੱਕ ’ਚ ਪ੍ਰਸ਼ੰਸਕਾਂ ਦਾ ਦਿਲ ਜਿੱਤ ਲੈਂਦੀ ਹੈ।

PunjabKesari

ਅਦਾਕਾਰਾ ਨੂੰ ਐਤਵਾਰ ਰਾਤ ਨੂੰ ਫ਼ੇਮਿਨਾ ਮਿਸ ਇੰਡੀਆ ਇਵੈਂਟ ’ਚ ਦੇਖਿਆ ਗਿਆ ਸੀ। ਮਲਾਇਕਾ ਅਰੋੜਾ ਦੇ ਉੱਥੇ ਦਾਖ਼ਲ ਹੁੰਦੇ ਹੀ ਸਭ ਦੀਆਂ ਨਜ਼ਰਾਂ ਉਸ ’ਤੇ ਟਿੱਕ ਗਈਆਂ ਸਨ। ਅਦਾਕਾਰਾ ਦੀ ਇਹ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।

PunjabKesari

ਇਹ ਵੀ ਪੜ੍ਹੋ : ‘ਨਾ ਆਨਾ ਇਸ ਦੇਸ ਲਾਡੋ’ ਫ਼ੇਮ ਨਤਾਸ਼ਾ ਸ਼ਰਮਾ ਦੀ ਗੋਦ ਭਰਾਈ, ਵਿਆਹ ਦੇ 10 ਸਾਲਾਂ ਬਾਅਦ ਬਣੇਗੀ ਮਾਂ

ਇਸ ਇਵੈਂਟ ’ਚ ਮਲਾਇਕਾ ਡੀਪ ਨੇਕ ਟਰਾਂਸਪੇਰੈਂਟ ਡਰੈੱਸ ’ਚ ਬੋਲਡਨੈੱਸ ਲੁੱਕ ’ਚ ਬੇਹੱਦ ਸ਼ਾਨਦਾਰ ਨਜ਼ਰ ਆਈ। ਅਦਾਕਾਰਾ ਨੇ ਗਲੇ ’ਚ ਖੂਬਸੂਰਤ ਚੌਕਰ ਪਾਇਆ ਹੋਇਆ ਹੈ।

PunjabKesari

ਇਸ ਦੇ ਨਾਲ ਮਲਾਇਕਾ ਨੇ ਮਿਨੀਮਲ ਮੇਕਅੱਪ ਅਤੇ ਖੁੱਲ੍ਹੇ ਵਾਲਾਂ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ। ਅਦਾਕਾਰਾ ਦੀ ਖੂਬਸੂਰਤ ’ਤੇ ਪ੍ਰਸ਼ੰਸਕ ਦੀਵਾਨੇ ਹੋ ਗਏ ਹਨ। ਕੈਮਰੇ ਸਾਹਮਣੇ ਅਦਾਕਾਰਾ ਨੇ ਇਕ ਤੋਂ ਵਧ ਇਕ ਪੋਜ਼ ਦਿੱਤੇ ਹਨ। ਅਦਾਕਾਰਾ ਨੇ ਤਸਵੀਰਾਂ ’ਚ ਆਪਣੇ ਸ਼ਾਨਦਾਰ ਜਲਵੇ ਦਿਖਾਏ ਹਨ।

PunjabKesari

ਇਹ ਵੀ ਪੜ੍ਹੋ : ਦੋਸਤਾਂ ਨਾਲ ਜਾਹਨਵੀ-ਨਿਆਸਾ ਦੀ ਲੰਚ ਡੇਟ, ਰੈੱਡ ਡਰੈੱਸ ’ਚ ਨਜ਼ਰ ਆਈਆਂ ਸਟਾਰ ਕਿਡਜ਼

ਮਲਾਇਕਾ ਦੇ ਕੰਮ ਦੀ ਗੱਲ ਕਰੀਏ ਤਾਂ ਅਦਾਕਾਰਾ ਨੂੰ ਆਖ਼ਰੀ ਵਾਰ ‘ਡਾਂਸ ਰਿਐਲਿਟੀ ਸ਼ੋਅ ਇੰਡੀਆਜ਼ ਬੈਸਟ ਡਾਂਸਰ’ ’ਚ ਕੋਰੀਓਗ੍ਰਾਫ਼ਰ ਟੇਰੇਂਸ ਲੁਈਸ ਅਤੇ ਗੀਤਾ ਕਪੂਰ ਨਾਲ ਡਾਂਸ ਜੱਜ ਵਜੋਂ ਦੇਖਿਆ ਗਿਆ ਸੀ।


author

Anuradha

Content Editor

Related News