ਮਲਾਇਕਾ ਨਾਲ ਵਿਆਹ ਕਰਾਉਣ 'ਤੇ ਅਰਜੁਨ ਕਪੂਰ ਦਾ ਬਿਆਨ, ਕਿਹਾ 'ਲਾਈਫ਼ ਬਹੁਤ ਮਜ਼ੇਦਾਰ ਹੈ...'

4/20/2021 11:56:53 AM

ਮੁੰਬਈ (ਬਿਊਰੋ) - ਬਾਲੀਵੁੱਡ 'ਚ ਪਿਛਲੇ ਸਾਲ ਦੌਰਾਨ ਬਹੁਤ ਸਾਰੇ ਸਰਪ੍ਰਾਈਸਿੰਗ ਕਪਲਸ ਬਣਦੇ ਅਤੇ ਟੁੱਟਦੇ ਦੇਖੇ ਗਏ ਹਨ ਪਰ ਇਨ੍ਹੀਂ ਦਿਨੀਂ ਇੱਕ 'ਜੋੜੀ' ਆਪਣੇ ਰਿਸ਼ਤੇ ਨੂੰ ਲੈ ਕੇ ਕਾਫ਼ੀ ਸੁਰਖੀਆਂ 'ਚ ਹੈ। ਉਸ ਜੋੜੀ ਦਾ ਨਾਮ ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਹੈ। ਦੋਵੇਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਇਨ੍ਹਾਂ ਦੋਵਾਂ ਦੇ ਰਿਸ਼ਤੇ ਬਾਰੇ ਬਹੁਤ ਸਾਰੀਆਂ ਗੱਲਾਂ ਉੱਠੀਆਂ ਪਰ ਉਹ ਆਪਣੇ ਰਿਸ਼ਤੇ ਨੂੰ ਲੈ ਕੇ ਪੱਕੇ ਰਹੇ। ਸੋਸ਼ਲ ਮੀਡੀਆ 'ਤੇ ਇਹ ਜੋੜੀ ਆਪਣੀਆਂ ਪਿਆਰੀਆ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਦਿਖਾਈ ਦਿੰਦੇ ਹਨ।

PunjabKesari

ਦੱਸ ਦਈਏ ਕਿ ਜਦੋਂ ਵੀ ਦੋਹਾਂ ਦੇ ਵਿਆਹ ਦੀ ਗੱਲ ਆਉਂਦੀ ਹੈ ਤਾਂ ਹਰ ਵਾਰ ਕੁਝ ਹੋਰ ਹੀ ਸੁਣਨ ਨੂੰ ਮਿਲਦਾ ਹੈ ਪਰ ਹੁਣ ਇਸ ਸਵਾਲ ਦਾ ਜਵਾਬ ਦਿੰਦੇ ਹੋਏ ਅਰਜੁਨ ਕਪੂਰ ਨੇ ਕਿਹਾ, 'ਸਾਰੇ ਰਿਸ਼ਤਿਆਂ' ਚ ਬਹੁਤ ਸਾਰੇ ਉਤਰਾਅ-ਚੜਾਅ ਹੁੰਦੇ ਹਨ ਅਤੇ ਰਿਸ਼ਤੇ 'ਚ ਅਜਿਹਾ ਹੋਣਾ ਚਾਹੀਦਾ ਹੈ ਕਿਉਂਕਿ ਲਾਈਫ ਬਹੁਤ ਮਜ਼ੇਦਾਰ ਹੈ। ਮੈਂ ਇਸ ਸਮੇਂ ਵਿਆਹ ਬਾਰੇ ਕੁਝ ਨਹੀਂ ਸੋਚ ਰਿਹਾ ਹਾਂ। ਮੈਂ ਵਿਆਹ ਕਰਾਉਣ ਲਈ ਵੀ ਜ਼ਬਰਦਸਤੀ ਨਹੀਂ ਕਰ ਸਕਦਾ, ਇਸ ਲਈ ਜਦੋਂ ਮੇਰਾ ਮਨ ਕਰੇਗਾ ਅਤੇ ਚੀਜ਼ਾਂ ਮੇਰੇ ਹੱਕ 'ਚ ਹੋਣਗੀਆਂ ਤਾਂ ਮੈਂ ਜ਼ਰੂਰ ਵਿਆਹ ਕਰਵਾ ਲਵਾਂਗਾ।' ਉਸ ਨੇ ਅੱਗੇ ਕਿਹਾ, 'ਜਦੋਂ ਵੀ ਮੈਂ ਵਿਆਹ ਕਰਾਂਗਾ, ਮੈਂ ਇਸ ਗੱਲ ਨੂੰ ਸ਼ੇਅਰ ਕਰਾਂਗਾ ਤੇ ਮੇਰੇ ਪ੍ਰਸ਼ੰਸਕਾਂ ਨੂੰ ਸਭ ਤੋਂ ਪਹਿਲਾ ਇਸ ਬਾਰੇ ਪਤਾ ਚੱਲੇਗਾ, ਜਿਸ ਨਾਲ ਮੈਨੂੰ ਬਹੁਤ ਖੁਸ਼ੀ ਮਿਲੇਗੀ।'

PunjabKesari

ਦੱਸਣਯੋਗ ਹੈ ਕਿ ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਕਰੀਬ ਤਿੰਨ ਸਾਲਾਂ ਤੋਂ ਇਕ ਦੂਜੇ ਨੂੰ ਡੇਟ ਕਰ ਰਹੇ ਹਨ ਅਤੇ ਦੋਹਾਂ ਦੀ ਕੈਮਿਸਟਰੀ ਵੀ ਹੁਣ ਜ਼ਬਰਦਸਤ ਹੋ ਗਈ ਹੈ। ਮਲਾਇਕਾ ਅਰੋੜਾ ਬਾਲੀਵੁੱਡ 'ਚ ਆਪਣੇ ਡਾਂਸ ਤੇ ਫਿੱਟਨੈੱਸ ਲਈ ਜਾਣੀ ਜਾਂਦੀ ਹੈ।
PunjabKesari


sunita

Content Editor sunita