ਪੰਜਾਬ ਦੇ ਇਸ ਸ਼ਹਿਰ ਨਾਲ ਸਬੰਧ ਰੱਖਦੇ ਸਨ Malaika Arora ਦੇ ਪਿਤਾ

Tuesday, Sep 24, 2024 - 05:20 PM (IST)

ਪੰਜਾਬ ਦੇ ਇਸ ਸ਼ਹਿਰ ਨਾਲ ਸਬੰਧ ਰੱਖਦੇ ਸਨ Malaika Arora ਦੇ ਪਿਤਾ

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰ ਮਲਾਇਕਾ ਅਰੋੜਾ ਦੇ ਪਿਤਾ ਅਨਿਲ ਅਰੋੜਾ ਦੀ ਹਾਲ ਹੀ 'ਚ ਅੰਤਿਮ ਅਰਦਾਸ ਦੇ ਭੋਗ ਪਾਏ ਗਏ ਹਨ। ਅਨਿਲ ਅਰੋੜਾ ਨੇ 11 ਸਤੰਬਰ 2024 ਨੂੰ ਆਖਰੀ ਸਾਹ ਲਿਆ ਸੀ। ਉਨ੍ਹਾਂ ਨੇ ਆਪਣੇ ਘਰ ਦੀ ਛੱਤ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਸੀ। ਹੁਣ ਪੁਲਸ ਖ਼ੁਦਕੁਸ਼ੀ ਦੇ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮਲਾਇਕਾ ਦੇ ਪਿਤਾ ਅਨਿਲ ਅਰੋੜਾ ਦੇ ਪਿਛੋਕੜ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਸਾਲ ਇੰਡੀਅਨ ਮਰਚੈਂਟ ਨੇਵੀ 'ਚ ਕੰਮ ਕੀਤਾ ਸੀ।

ਇਹ ਖ਼ਬਰ ਵੀ ਪੜ੍ਹੋ ਪ੍ਰਸਿੱਧ ਅਦਾਕਾਰ ਦੀ ਵਿਗੜੀ ਸਿਹਤ, ਹਸਪਤਾਲ 'ਚ ਭਰਤੀ, ਹਾਲਤ ਨਾਜ਼ੁਕ

ਅਨਿਲ ਅਰੋੜਾ ਮੂਲ ਰੂਪ 'ਚ ਪੰਜਾਬ ਦੇ ਫਾਜ਼ਿਲਕਾ ਸ਼ਹਿਰ ਦੇ ਰਹਿਣ ਵਾਲੇ ਸਨ। ਮਲਾਇਕਾ ਦੇ ਮਾਤਾ-ਪਿਤਾ ਨੇ 1970 ਦੇ ਦਹਾਕੇ 'ਚ ਵਿਆਹ ਕਰਵਾਇਆ ਸੀ। ਮਲਾਇਕਾ ਦੇ ਪਿਤਾ ਪੰਜਾਬੀ ਹਿੰਦੂ ਸਨ ਅਤੇ ਮਾਂ ਮਲਿਆਲੀ ਕੈਥੋਲਿਕ ਹੈ। ਇਸੇ ਕਰਕੇ ਮਲਾਇਕਾ ਦਾ ਪਰਿਵਾਰ ਹਰ ਧਰਮ 'ਚ ਵਿਸ਼ਵਾਸ਼ ਰੱਖਦਾ ਸੀ।

ਇਹ ਖ਼ਬਰ ਵੀ ਪੜ੍ਹੋ ਮਾਂ ਚਰਨ ਕੌਰ ਦੀ ਨਿੱਕੇ ਸਿੱਧੂ ਨਾਲ ਪਿਆਰੀ ਤਸਵੀਰ ਵਾਇਰਲ

ਇਸ ਵਿਆਹ ਤੋਂ ਬਾਅਦ ਦੋਹਾਂ ਦੇ ਘਰ ਮਲਾਇਕਾ ਅਤੇ ਅੰਮ੍ਰਿਤਾ ਅਰੋੜਾ ਦਾ ਜਨਮ ਹੋਇਆ। ਮਲਾਇਕਾ ਅਰੋੜਾ ਜਦੋਂ ਸਿਰਫ਼ 11 ਸਾਲ ਦੀ ਸੀ ਉਦੋਂ ਉਸ ਦੇ ਮਾਤਾ-ਪਿਤਾ ਦਾ ਤਲਾਕ ਹੋ ਗਿਆ ਸੀ। ਉਹ ਆਪਣੀ ਮਾਂ ਨਾਲ ਠਾਣੇ ਤੋਂ ਚੇਂਬੁਰ ਚਲੀ ਗਈ ਸੀ। ਉਸ ਦੀ ਮਾਂ ਨੇ ਮਲਾਇਕਾ ਦਾ ਪਾਲਣ ਪੋਸ਼ਣ ਕੀਤਾ। ਗਲਾਟਾ ਇੰਡੀਆ ਨੂੰ ਇਕ ਇੰਟਰਵਿਊ 'ਚ ਮਲਾਇਕਾ ਨੇ ਕਿਹਾ ਸੀ, ''ਮੇਰਾ ਬਚਪਨ ਬਹੁਤ ਸ਼ਾਨਦਾਰ ਸੀ, ਪਰ ਇਹ ਸੌਖਾ ਨਹੀਂ ਸੀ। ਮੁਸ਼ਕਿਲ ਦਾ ਸਮਾਂ ਤੁਹਾਨੂੰ ਮਹੱਤਵਪੂਰਨ ਸਬਕ ਵੀ ਸਿਖਾਉਂਦਾ ਹੈ।'' ਇਸ ਤਲਾਕ ਦੇ ਬਾਵਜੂਦ, ਅਨਿਲ ਅਤੇ ਉਨ੍ਹਾਂ ਦੀ ਪਤਨੀ ਹਮੇਸ਼ਾ ਇੱਕ-ਦੂਜੇ ਦੇ ਸੰਪਰਕ 'ਚ ਰਹੇ ਅਤੇ ਆਪਣੀਆਂ ਧੀਆਂ ਲਈ ਹਮੇਸ਼ਾ ਮੌਜੂਦ ਰਹੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News