ਆਪਣੇ ਤੋਂ 12 ਸਾਲ ਵੱਡੀ ਮਲਾਇਕਾ ਅਰੋੜਾ ''ਤੇ ਖੁੱਲ੍ਹੇਆਮ ਪਿਆਰ ਲੁਟਾਉਂਦੇ ਹਨ ਅਰਜੁਨ ਕਪੂਰ, ਦੇਖੋ ਤਸਵੀਰਾਂ

Saturday, Jun 26, 2021 - 02:15 PM (IST)

ਆਪਣੇ ਤੋਂ 12 ਸਾਲ ਵੱਡੀ ਮਲਾਇਕਾ ਅਰੋੜਾ ''ਤੇ ਖੁੱਲ੍ਹੇਆਮ ਪਿਆਰ ਲੁਟਾਉਂਦੇ ਹਨ ਅਰਜੁਨ ਕਪੂਰ, ਦੇਖੋ ਤਸਵੀਰਾਂ

ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਰਜੁਨ ਕਪੂਰ ਅੱਜ 36 ਸਾਲ ਦੇ ਹੋ ਗਏ ਹਨ। ਹਾਲ ਹੀ ਵਿੱਚ ਉਨ੍ਹਾਂ ਦੀ ਫ਼ਿਲਮ ‘ਸੰਦੀਪ ਔਰ ਪਿੰਕੀ ਫਰਾਰ’ ਨੂੰ ਦਰਸ਼ਕਾਂ ਨੇ ਖ਼ੂਬ ਪਸੰਦ ਕੀਤਾ ਹੈ।

PunjabKesari
ਅਰਜੁਨ ਆਪਣੀ ਅਦਾਕਾਰੀ ਕਾਰਨ ਇੰਡਸਟਰੀ ਵਿਚ ਵੱਖਰੀ ਪਛਾਣ ਰੱਖਦੇ ਹਨ। ਇਨ੍ਹੀਂ ਦਿਨੀਂ ਅਰਜੁਨ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਮਲਾਇਕਾ ਅਰੋੜਾ ਨੂੰ ਡੇਟ ਕਰ ਰਹੇ ਹਨ। ਦੋਵੇਂ ਅਕਸਰ ਇਕੱਠੇ ਨਜ਼ਰ ਆਉਂਦੇ ਹਨ।

PunjabKesari
ਇੱਕ ਇੰਟਰਵਿਊ 'ਚ ਮਲਾਇਕਾ ਨੇ ਅਰਜੁਨ ਦੇ ਗੁਣਾਂ ਬਾਰੇ ਵੀ ਗੱਲ ਕੀਤੀ। ਦੋਵੇਂ ਅਕਸਰ ਸੋਸ਼ਲ ਮੀਡੀਆ ਰਾਹੀਂ ਇਕ ਦੂਜੇ ਨਾਲ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ।

PunjabKesari
ਮਲਾਇਕਾ ਅਰਜੁਨ ਤੋਂ 12 ਸਾਲ ਵੱਡੀ ਹੈ ਜਿਸ ਕਾਰਨ ਉਹ ਕਈ ਵਾਰ ਟ੍ਰੋਲ ਵੀ ਹੋਈ ਹੈ। ਅਰਜੁਨ ਮਲਾਇਕਾ ਨੂੰ ਆਪਣੀ 'ਲੇਡੀ ਲੱਕ' ਮੰਨਦੇ ਹਨ। ਉਹ ਮਲਾਇਕਾ ਨੂੰ ਸਮੇਂ-ਸਮੇਂ 'ਤੇ ਕੌਮਪਲੀਮੈਂਟ ਵੀ ਦਿੰਦੇ ਹਨ।

PunjabKesari
ਮਲਾਇਕਾ ਅਤੇ ਅਰਜੁਨ ਦੇ ਪ੍ਰਸ਼ੰਸਕ ਵੀ ਉਨ੍ਹਾਂ ਦੇ ਵਿਆਹ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹਾਲਾਂਕਿ ਵਿਆਹ ਦੇ ਮਾਮਲੇ 'ਤੇ ਦੋਵੇਂ ਅਜੇ ਵੀ ਚੁੱਪ ਹਨ।

PunjabKesari
ਮੀਡੀਆ ਰਿਪੋਰਟਾਂ ਅਨੁਸਾਰ ਦੋਵੇਂ ਸਾਲ 2020 ਵਿਚ ਹੀ ਵਿਆਹ ਕਰਨ ਜਾ ਰਹੇ ਸਨ ਪਰ ਕੋਰੋਨਾ ਮਹਾਂਮਾਰੀ ਦੇ ਕਾਰਨ ਅਜਿਹਾ ਨਹੀਂ ਹੋ ਸਕਿਆ।

PunjabKesari
ਮਲਾਇਕਾ ਅਰੋੜਾ ਨੇ ਇਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਅਰਜੁਨ ਮੈਨੂੰ ਚੰਗੀ ਤਰ੍ਹਾਂ ਸਮਝਦੇ ਹਨ ਅਤੇ ਮੈਨੂੰ ਹੌਂਸਲਾ ਦਿੰਦੇ ਹਨ ਅਤੇ ਸਭ ਤੋਂ ਮਹੱਤਵਪੂਰਨ ਮੈਨੂੰ ਖੁਸ਼ ਰੱਖਦੇ ਹਨ। ਸ਼ਾਇਦ ਇਸੇ ਲਈ ਮੈਂ ਉਸ ਨੂੰ ਬਰਾਬਰ ਪਸੰਦ ਕਰਦੀ ਹਾਂ।"

PunjabKesari


author

Aarti dhillon

Content Editor

Related News