ਸ਼ਹੀਦਾਂ ਦੀਆਂ ਮਾਂਵਾਂ ਦੇ ਦਰਦ ਨੂੰ ਬਿਆਨ ਕਰਦੈ ਅਫ਼ਸਾਨਾ ਖ਼ਾਨ ਦਾ ਇਹ ਗੀਤ (ਵੀਡੀਓ)
Monday, Jun 22, 2020 - 01:29 PM (IST)

ਜਲੰਧਰ (ਵੈੱਡ ਡੈਸਕ) — ਭਾਰਤ ਅਤੇ ਚੀਨ ਵਿਚਾਲੇ ਹੋਈ ਝੜਪ 'ਚ ਭਾਰਤ ਦੇ ਕਰਨਲ ਸਮੇਤ ਸ਼ਹੀਦ ਹੋਏ 20 ਜਵਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਪ੍ਰਸਿੱਧ ਪੰਜਾਬੀ ਗਾਇਕਾ ਅਫਸਾਨਾ ਖ਼ਾਨ ਨੇ ਗੀਤ ਰਿਲੀਜ਼ ਕੀਤਾ ਹੈ। ਇਸ ਗੀਤ 'ਚ ਅਫ਼ਸਾਨਾ ਖ਼ਾਨ ਨੇ ਉਨ੍ਹਾਂ ਪਰਿਵਾਰਾਂ ਦੇ ਜਜ਼ਬਾਤਾਂ ਨੂੰ ਬਿਆਨ ਕੀਤਾ ਹੈ, ਜਿਨ੍ਹਾਂ ਦੇ ਜਵਾਨ ਪੁੱਤ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦੇ ਹੋਏ ਸ਼ਹੀਦ ਹੋ ਜਾਂਦੇ ਹਨ।
ਦੱਸ ਦਈਏ ਕਿ ਅਫਸਾਨਾ ਖਾਨ ਦਾ ਇਹ ਗੀਤ ਭਾਵੁਕ ਤਾਂ ਕਰਦਾ ਹੀ ਹੈ ਪਰ ਫੌਜੀ ਪੁੱਤ ਦੀ ਸ਼ਹਾਦਤ ਪਿੱਛੋਂ ਮਾਂ ਤੇ ਪਰਿਵਾਰ ਦੇ ਦਰਦ ਨੂੰ ਸ਼ਬਦਾਂ 'ਚ ਸਾਮਣੇ ਰੱਖਦਾ ਹੈ। ਅਫਸਾਨਾ ਖਾਨ ਦੀ ਬੁਲੰਦ ਆਵਾਜ਼ 'ਚ ਜਿਸ ਤਰ੍ਹਾਂ ਜਜ਼ਬਾਤ ਪੇਸ਼ ਕੀਤੇ ਗਏ ਹਨ, ਉਹ ਸ਼ਹੀਦਾਂ ਦੇ ਪਰਿਵਾਰਾਂ ਬਾਰੇ ਸੋਚਣ ਨੂੰ ਮਜਬੂਰ ਕਰਦੇ ਹਨ।
ਇਸ ਤੋਂ ਪਹਿਲਾਂ ਗਾਇਕ ਮਲਕੀਤ ਸਿੰਘ ਨੇ ਵੀ ਇਨ੍ਹਾਂ ਸ਼ਹੀਦਾਂ ਦੀ ਕੁਰਬਾਨੀ ਨੂੰ ਸਜਦਾ ਕਰਦੇ ਹੋਏ ਸ਼ਰਧਾਂਜਲੀ ਦਿੱਤੀ ਹੈ। ਉਨ੍ਹਾਂ ਨੇ ਸ਼ਹੀਦਾਂ ਨੂੰ ਸਮਰਪਿਤ ਇੱਕ ਗੀਤ ਗਾਇਆ ਹੈ, ਜਿਸ ਨੂੰ ਸੁਣ ਕੇ ਹਰ ਇੱਕ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ।