ਪੁਖਰਾਜ ਭੱਲਾ ਤੇ ਹਸ਼ਨੀਨ ਚੌਹਾਨ ਸਟਾਰਰ ਪੰਜਾਬੀ ਫ਼ਿਲਮ ‘ਮਾਹੀ ਮੇਰਾ ਨਿੱਕਾ ਜਿਹਾ’ ਦਾ ਪੋਸਟਰ ਰਿਲੀਜ਼

05/05/2022 11:20:24 AM

ਚੰਡੀਗੜ੍ਹ (ਬਿਊਰੋ)– ਤੁਸੀਂ ਰੋਮਾਂਟਿਕ-ਕਾਮੇਡੀ ਫ਼ਿਲਮਾਂ ਤਾਂ ਬਹੁਤ ਦੇਖੀਆਂ ਹੋਣਗੀਆਂ ਪਰ ‘ਮਾਹੀ ਮੇਰਾ ਨਿੱਕਾ ਜਿਹਾ’ ਦੀ ਕਹਾਣੀ ਬਿਲਕੁਲ ਵੱਖਰੀ ਲੱਗਦੀ ਹੈ। ਫਿਲਹਾਲ ਸਿਰਫ਼ ਪੋਸਟਰ ਹੀ ਰਿਲੀਜ਼ ਹੋਇਆ ਹੈ ਪਰ ਫ਼ਿਲਮ ਦੇ ਟਾਈਟਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਹਾਣੀ ਲਾੜਾ-ਲਾੜੀ ਦੇ ਬੇਮੇਲ ਕੱਦ-ਕਾਠ ’ਤੇ ਆਧਾਰਿਤ ਹੋਵੇਗੀ। ਆਮ ਤੌਰ ’ਤੇ ਕੁੜੀਆਂ ਤੇ ਮੁੰਡਿਆਂ ਦੇ ਆਪਣੇ ਜੀਵਨ ਸਾਥੀਆਂ ਦੀ ਦਿੱਖ, ਕੱਦ ਤੇ ਸ਼ਖ਼ਸੀਅਤ ਲਈ ਬਹੁਤ ਸਾਰੇ ਸੁਪਨੇ ਤੇ ਉਮੀਦਾਂ ਹੁੰਦੀਆਂ ਹਨ ਤਾਂ ਜੋ ਉਹ ਸਭ ਤੋਂ ਵਧੀਆ ਮੇਲ ਦਾ ਹੋਵੇ।

ਇਹ ਖ਼ਬਰ ਵੀ ਪੜ੍ਹੋ : ਸਲਮਾਨ ਖ਼ਾਨ ਤੇ ਸ਼ਹਿਨਾਜ਼ ਗਿੱਲ ਦੀ ਇੰਨੀ ਪਿਆਰੀ ਵੀਡੀਓ ਤੁਸੀਂ ਕਦੇ ਨਹੀਂ ਦੇਖੀ ਹੋਣੀ

ਹਾਲਾਂਕਿ, ਫ਼ਿਲਮ ਦੀ ਮੁੱਖ ਅਦਾਕਾਰਾ ਹਸ਼ਨੀਨ ਚੌਹਾਨ ਮੇਲ ਲੀਡ ਪੁਖਰਾਜ ਭੱਲਾ ਨਾਲ ਵਿਆਹ ਕਰੇਗੀ, ਜਿਸ ਦਾ ਕੱਦ ਛੋਟਾ ਹੈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਉਹ ਇਕ-ਦੂਜੇ ਨੂੰ ਕਿਵੇਂ ਮਿਲਣਗੇ, ਇਸ ਕਮੀ ਦੇ ਬਾਵਜੂਦ ਵਿਆਹ ਲਈ ਕਿਵੇਂ ਤਿਆਰ ਹੁੰਦੇ ਹਨ ਤੇ ਇਕ ਵਧੀਆ ਜੋੜਾ ਕਿਵੇਂ ਬਣਾਉਂਦੇ ਹਨ? ਕੀ ਇਹ ਪ੍ਰੇਮ ਵਿਆਹ ਹੋਵੇਗਾ ਜਾਂ ਘਰਦਿਆਂ ਦੇ ਕਹਿਣ ’ਤੇ? ਉਨ੍ਹਾਂ ਦੀ ਅਸਾਧਾਰਨ ਜੋੜੀ ਨੂੰ ਦੇਖ ਕੇ ਉਨ੍ਹਾਂ ਦੇ ਪਰਿਵਾਰ ਤੇ ਸਮਾਜ ਦੀ ਕੀ ਪ੍ਰਤੀਕਿਰਿਆ ਹੋਵੇਗੀ। ਆਮ ਤੌਰ ’ਤੇ ਭਾਰਤੀ ਸਮਾਜ ’ਚ ਪਤਨੀ ਦਾ ਪਤੀ ਨਾਲੋਂ ਛੋਟਾ ਹੋਣਾ ਸੁਭਾਵਿਕ ਹੈ ਪਰ ਜੇਕਰ ਪਤਨੀ ਪਤੀ ਤੋਂ ਲੰਬੀ ਹੋਵੇ ਤਾਂ ਇਹ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ।

PunjabKesari

ਇਨ੍ਹਾਂ ਸਾਰੇ ਸਵਾਲਾਂ ਦੇ ਨਾਲ ਹੀ ਫ਼ਿਲਮ ਦੀ ਟੀਮ ਨੇ ਦਰਸ਼ਕਾਂ ਨੂੰ ਫ਼ਿਲਮ ਬਾਰੇ ਹੋਰ ਜਾਣਨ ਲਈ ਉਤਸੁਕ ਬਣਾਇਆ ਹੈ ਤੇ ਫ਼ਿਲਮ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਇਹ ਫ਼ਿਲਮ 3 ਜੂਨ, 2022 ਨੂੰ ਵਿਸ਼ਵ ਪੱਧਰ ’ਤੇ ਰਿਲੀਜ਼ ਹੋ ਰਹੀ ਹੈ। ਪੁਖਰਾਜ ਤੇ ਹਸ਼ਨੀਨ ਤੋਂ ਇਲਾਵਾ ਫ਼ਿਲਮ ਦੀ ਮਸ਼ਹੂਰ ਕਾਸਟ ’ਚ ਜਸਵਿੰਦਰ ਭੱਲਾ, ਕਰਨਵੀਰ ਦਿਓਲ, ਅਨੀਤਾ ਦੇਵਗਨ, ਸੁਖਵਿੰਦਰ ਚਾਹਲ, ਸੀਮਾ ਕੌਸ਼ਲ, ਹਨੀ ਮੱਟੂ ਤੇ ਪੰਜਾਬੀ ਫ਼ਿਲਮ ਇੰਡਸਟਰੀ ਦੇ ਕਈ ਹੋਰ ਨਾਮਵਰ ਕਲਾਕਾਰ ਹਨ।

ਫ਼ਿਲਮ ਦੀ ਕਹਾਣੀ ਜਗਦੇਵ ਸੇਖੋਂ ਦੁਆਰਾ ਲਿਖੀ ਗਈ ਹੈ, ਸਤਿੰਦਰ ਸਿੰਘ ਦੇਵ ਦੁਆਰਾ ਨਿਰਦੇਸ਼ਿਤ ਤੇ ਰੰਜੀਵ ਸਿੰਗਲਾ ਦੁਆਰਾ ਨਿਰਮਿਤ ਹੈ। ਰੰਜੀਵ ਸਿੰਗਲਾ ਪ੍ਰੋਡਕਸ਼ਨ ਦੁਆਰਾ ਫ਼ਿਲਮ ‘ਮਾਹੀ ਮੇਰਾ ਨਿੱਕਾ ਜਿਹਾ’ ਦੁਨੀਆ ਭਰ ’ਚ ਪੇਸ਼ ਕੀਤੀ ਜਾਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News