ਹੁਣ ਸ਼ਹਿਨਾਜ਼ ਕੌਰ ਗਿੱਲ ਨੂੰ ਲੈ ਕੇ ਮੁੜ ਸ਼ੁਰੂ ਹੋਇਆ ਨਵਾਂ ਵਿਵਾਦ, ਲੱਗੇ ਗੰਭੀਰ ਦੋਸ਼

7/29/2020 4:15:19 PM

ਮੁੰਬਈ (ਬਿਊਰੋ) — ਅਦਾਕਾਰਾ ਮਾਹੀ ਵਿੱਜ ਇੰਨੀਂ ਦਿਨੀਂ ਕੱਪੜਿਆਂ ਦੇ ਬਰਾਂਡ ਵੱਲੋਂ ਕੀਤੀ ਜਾ ਰਹੀ ਅਲੋਚਨਾ ਦਾ ਸਾਹਮਣਾ ਕਰ ਰਹੀ ਹੈ। ਬਰਾਂਡ ਦਾ ਇਲਜ਼ਾਮ ਹੈ ਕਿ ਮਾਹੀ ਨੇ ਇੱਕ ਸ਼ੋਅ ਲਈ ਸ਼ਹਿਨਾਜ਼ ਗਿੱਲ ਲਈ ਜੋ ਕੱਪੜੇ ਉਧਾਰ ਲਏ ਸਨ ਉਹ ਵਾਪਸ ਨਹੀਂ ਕੀਤੇ। ਇਸ ਦੇ ਨਾਲ ਹੀ ਬਰਾਂਡ ਦਾ ਇਲਜ਼ਾਮ ਹੈ ਕਿ ਮਾਹੀ ਉਨ੍ਹਾਂ ਨੂੰ ਬਿਨ੍ਹਾਂ ਦੱਸੇ ਉਨ੍ਹਾਂ ਦੇ ਕੱਪੜੇ ਵਰਤ ਰਹੀ ਹੈ। ਬਰਾਂਡ ਨੇ ਇਸ ਦੀ ਜਾਣਕਾਰੀ ਖ਼ੁਦ ਆਪਣੇ ਇੰਸਟਾਗ੍ਰਾਮ 'ਤੇ ਮਾਹੀ ਦੀ ਚੈਟ ਸਾਂਝੀ ਕਰਕੇ ਦਿੱਤੀ ਹੈ।

 
 
 
 
 
 
 
 
 
 
 
 
 
 

This is an issue which we need to bring forward. How unethical and low mentality these famous faces are. mahhivij is one of them. At the time of Big Boss , she sourced outfits from us for @shehnaazgill and that was an outsourcing only. After big boss got over we asked her to send the outfits back , she sent few and kept rest of the outfits with her , when asked she said she will send them asap. We saw her wearing those outfits without even informing us. Isn"t this such a shame that being a famous face you want to wear new outfits but not willing to pay for them ? . You are asking outfits for someone else and keeping them and flaunting them shamelessly. Being asked again and again she ruthlessly made an excuse of being a mother. Like you weren't a mother when you were wearing our outfits and roaming in them. She only owe 25k to us which she isn"t able to pay and making excuses and blocked us. We wonder how you worked in the industry , is this your true face? Pretending to be the sweetest on social media and such an unethical person inside.! (Ps- Stop dragging shehnaaz . This has nothing to do with her. We only have an issue with maahi vij. )

A post shared by Made For Her Label® (@__madeforher__) on Jul 26, 2020 at 6:58am PDT

ਇਸ ਪੋਸਟ 'ਚ ਬਰਾਂਡ ਨੇ ਲਿਖਿਆ ਹੈ 'ਇਹ ਇੱਕ ਵਿਵਾਦ ਹੈ, ਜਿਸ ਨੂੰ ਅਸੀਂ ਦੱਸਣਾ ਜ਼ਰੂਰੀ ਸਮਝਦੇ ਹਾਂ, ਵੱਡੇ ਚਿਹਰੇ ਕਿੰਨੇ ਅਨੈਤਿਕ ਅਤੇ ਛੋਟੀ ਸੋਚ ਦੇ ਹੁੰਦੇ ਹਨ, ਜਿਨ੍ਹਾਂ 'ਚ ਮਾਹੀ ਵਿੱਜ ਇੱਕ ਹੈ। ਮਾਹੀ ਨੇ ਬਿੱਗ ਬੌਸ ਦੀ ਪ੍ਰਤੀਭਾਗੀ ਸ਼ਹਿਨਾਜ਼ ਕੌਰ ਗਿੱਲ ਲਈ ਸਾਡੇ ਤੋਂ ਕੁਝ ਕਪੜੇ ਮੰਗੇ ਸਨ। ਸ਼ੋਅ ਖ਼ਤਮ ਹੋਣ ਤੋਂ ਬਾਅਦ ਅਸੀਂ ਆਪਣੇ ਕੱਪੜੇ ਉਸ ਤੋਂ ਵਾਪਸ ਮੰਗੇ। ਇਨ੍ਹਾਂ ਕੱਪੜਿਆਂ 'ਚੋਂ ਕੁਝ ਕੱਪੜੇ ਵਾਪਸ ਕਰ ਦਿੱਤੇ ਗਏ ਅਤੇ ਕੁਝ ਉਸ ਨੇ ਆਪਣੇ ਕੋਲ ਰੱਖ ਲਏ।
PunjabKesari
ਇਸ ਬਾਰੇ ਜਦੋਂ ਅਸੀਂ ਉਸ ਤੋਂ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਹ ਛੇਤੀ ਵਾਪਸ ਕਰ ਦੇਵੇਗੀ ਪਰ ਅਸੀਂ ਹੁਣ ਦੇਖਿਆ ਹੈ ਕਿ ਉਹ ਬਿਨ੍ਹਾਂ ਸਾਨੂੰ ਦੱਸੇ ਉਹ ਕੱਪੜੇ ਪਹਿਨ ਰਹੀ ਹੈ। ਇਹ ਕਿੰਨਾ ਸ਼ਰਮਨਾਕ ਹੈ ਕਿ ਇੱਕ ਮਸ਼ਹੂਰ ਚਿਹਰਾ ਹੋਣ ਕਰਕੇ ਉਹ ਕੱਪੜੇ ਤਾਂ ਪਾਉਣਾ ਚਾਹੁੰਦੀ ਹੈ ਪਰ ਉਸ ਦੇ ਪੈਸੇ ਨਹੀਂ ਦੇਣਾ ਚਾਹੁੰਦੀ। ਅਸੀਂ ਇਹ ਸਭ ਦੇਖ ਕੇ ਹੈਰਾਨ ਹਾਂ ਕਿ ਉਹ ਇੰਡਸਟਰੀ 'ਚ ਕੰਮ ਕਿਵੇਂ ਕਰ ਰਹੀ ਹੈ, ਇਹ ਹੈ ਤੁਹਾਡਾ ਅਸਲੀ ਚਿਹਰਾ।
PunjabKesari
ਦੱਸ ਦਈਏ ਕਿ ਇਸ ਪੋਸਟ ਦੇ ਜਵਾਬ 'ਚ ਮਾਹੀ ਨੇ ਲਿਖਿਆ ਹੈ 'ਮੁਆਫ਼ ਕਰਨਾ ਮੈਂ ਉਹ ਕੱਪੜੇ ਨਹੀਂ ਪਹਿਨੇ। ਮੈਂ ਤੁਹਾਨੂੰ ਕਈ ਦਿਨਾਂ ਤੋਂ ਕਹਿੰਦੀ ਆ ਰਹੀ ਹਾਂ ਕਿ ਬਾਕੀ ਕੱਪੜੇ ਮੇਰੇ ਕੋਲ ਹਨ। ਮੇਰੇ ਕੋਲ ਹੋਰ ਬਹੁਤ ਕੱਪੜੇ ਹਨ। ਤੁਹਾਡੇ ਬਰਾਂਡ ਦੀ ਮੈਨੂੰ ਜ਼ਰੂਰਤ ਨਹੀਂ।' ਇਹ ਪੋਸਟ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਬਿੱਗ ਬੌਸ ਸ਼ੋਅ 'ਚ ਸ਼ਹਿਨਾਜ਼ ਨੇ ਜੋ ਕੱਪੜੇ ਪਹਿਨੇ ਸਨ ਉਹ ਮਾਹੀ ਨੇ ਹੀ ਦਿੱਤੇ ਸਨ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

Content Editor sunita