ਹੁਣ ਪਾਨ ਬਹਾਰ ਦੀ ਪੁਰਾਣੀ ਐਡ ਨੂੰ ਲੈ ਕੇ ਟਰੋਲ ਹੋਏ ਮਹੇਸ਼ ਬਾਬੂ, ਲੋਕਾਂ ਦੇ ਚੜ੍ਹੇ ਨਿਸ਼ਾਨੇ ’ਤੇ

Monday, May 16, 2022 - 05:44 PM (IST)

ਹੁਣ ਪਾਨ ਬਹਾਰ ਦੀ ਪੁਰਾਣੀ ਐਡ ਨੂੰ ਲੈ ਕੇ ਟਰੋਲ ਹੋਏ ਮਹੇਸ਼ ਬਾਬੂ, ਲੋਕਾਂ ਦੇ ਚੜ੍ਹੇ ਨਿਸ਼ਾਨੇ ’ਤੇ

ਮੁੰਬਈ (ਬਿਊਰੋ)– ਮਹੇਸ਼ ਬਾਬੂ ਨੇ ਹਾਲ ਹੀ ’ਚ ਫ਼ਿਲਮ ‘ਮੇਜਰ’ ਦੇ ਟਰੇਲਰ ਲਾਂਚ ਦੌਰਾਨ ਹੈਰਾਨ ਕਰ ਦੇਣ ਵਾਲਾ ਬਿਆਨ ਦਿੱਤਾ ਸੀ। ਬਾਲੀਵੁੱਡ ਫ਼ਿਲਮਾਂ ’ਚ ਅਭਿਨੈ ਕਰਨ ਦੀ ਉਨ੍ਹਾਂ ਦੀ ਯੋਜਨਾ ਬਾਰੇ ਪੁੱਛਣ ’ਤੇ ਮਹੇਸ਼ ਨੇ ਕਿਹਾ ਕਿ ਬਾਲੀਵੁੱਡ ਉਨ੍ਹਾਂ ਨੂੰ ਅਫਾਰਡ ਨਹੀਂ ਕਰ ਸਕਦਾ।

ਮਹੇਸ਼ ਦੇ ਇਸ ਬਿਆਨ ਨੇ ਫ਼ਿਲਮ ਇੰਡਸਟਰੀ ’ਚ ਇਕ ਨਵੀਂ ਬਹਿਸ ਛੇੜ ਦਿੱਤੀ। ਹਾਲਾਂਕਿ ਮਹੇਸ਼ ਬਾਬੂ ਨੇ ਬਾਅਦ ’ਚ ਇਸ ਬਿਆਨ ’ਤੇ ਮੁਆਫ਼ੀ ਵੀ ਮੰਗੀ ਪਰ ਸੋਸ਼ਲ ਮੀਡੀਆ ਅੱਜ ਵੀ ਉਸੇ ਵਿਸ਼ੇ ’ਤੇ ਗੱਲਬਾਤ ਹੋ ਰਹੀ ਹੈ। ਹੁਣ ਲੋਕਾਂ ਨੇ ਮਹੇਸ਼ ਬਾਬੂ ਦੀ ਵਿਵਾਦਿਤ ਟਿੱਪਣੀ ’ਤੇ ਪ੍ਰਤੀਕਿਰਿਆ ਦਿੰਦਿਆਂ ਪਾਨ ਮਸਾਲਾ ਬ੍ਰਾਂਡ ਨੂੰ ਬੜ੍ਹਾਵਾ ਦੇਣ ਲਈ ਉਨ੍ਹਾਂ ਨੂੰ ਬੇਰਹਿਮੀ ਨਾਲ ਟਰੋਲ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਦਾੜ੍ਹੀ-ਮੁੱਛਾਂ ’ਤੇ ਟਿੱਪਣੀ ਕਰਨ ਮਗਰੋਂ ਭਾਰਤੀ ਸਿੰਘ ਨੇ ਮੰਗੀ ਮੁਆਫ਼ੀ, ਕਿਹਾ– ‘ਮੈਨੂੰ ਮਾਣ ਹੈ ਕਿ ਮੈਂ ਪੰਜਾਬੀ ਹਾਂ’

ਪਿਛਲੇ ਸਾਲ ਮਹੇਸ਼ ਬਾਬੂ ਟਾਈਗਰ ਸ਼ਰਾਫ ਨਾਲ ਇਕ ਪਾਨ ਮਸਾਲਾ ਬ੍ਰਾਂਡ ਦੀ ਐਡ ਦਾ ਹਿੱਸਾ ਬਣੇ ਸਨ। ਯੂਜ਼ਰਸ ਨੇ ਹੁਣ ਮਹੇਸ਼ ਬਾਬੂ ਨੂੰ ਉਸ ਐਡ ’ਤੇ ਟਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ। ਇਕ ਟਵਿਟਰ ਯੂਜ਼ਰ ਨੇ ਲਿਖਿਆ, ‘‘ਬਾਲੀਵੁੱਡ ਮਹੇਸ਼ ਬਾਬੂ ਨੂੰ ਅਫਾਰਡ ਨਹੀਂ ਕਰ ਸਕਦਾ ਪਰ ਪਾਨ ਮਸਾਲਾ ਕਰ ਸਕਦਾ ਹੈ।’’

PunjabKesari

ਮਹੇਸ਼ ਬਾਬੂ ਨੇ ਪ੍ਰੋਗਰਾਮ ਦੌਰਾਨ ਕਿਹਾ ਸੀ, ‘‘ਮੈਨੂੰ ਹਿੰਦੀ ਫ਼ਿਲਮਾਂ ’ਚ ਕੰਮ ਕਰਨ ਦੇ ਕਈ ਆਫਰਜ਼ ਮਿਲੇ ਹਨ। ਹਾਲਾਂਕਿ ਮੇਰਾ ਮੰਨਣਾ ਹੈ ਕਿ ਉਹ ਮੈਨੂੰ ਅਫਾਰਡ ਨਹੀਂ ਕਰ ਸਕਦੇ। ਮੈਂ ਕਦੇ ਵੀ ਤੇਲਗੂ ਸਿਨੇਮਾ ਛੱਡਣ ਜਾਂ ਹੋਰ ਕਿਸੇ ’ਚ ਜਾਣ ’ਤੇ ਵਿਚਾਰ ਨਹੀਂ ਕੀਤਾ। ਮੈਂ ਹਮੇਸ਼ਾ ਇਥੇ ਫ਼ਿਲਮਾਂ ਬਣਾਉਣ ਤੇ ਉਨ੍ਹਾਂ ਨੂੰ ਵਧਦਾ ਦੇਖਣ ਦੀ ਕਲਪਨਾ ਕਰਦਾ ਹਾਂ ਤੇ ਉਹ ਸੁਪਨਾ ਹੁਣ ਇਕ ਅਸਲੀਅਤ ਬਣ ਰਿਹਾ ਹੈ। ਮੈਂ ਇਸ ਤੋਂ ਵੱਧ ਖ਼ੁਸ਼ ਨਹੀਂ ਹੋ ਸਕਦਾ।’’

PunjabKesari

ਮਹੇਸ਼ ਬਾਬੂ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਦੇ ਬਿਆਨ ਦਾ ਬਚਾਅ ਕਰਦਿਆਂ ਦਾਅਵਾ ਕੀਤਾ ਕਿ ਉਨ੍ਹਾਂ ਨੇ ਹਮੇਸ਼ਾ ਇਹੀ ਪ੍ਰਤੀਕਿਰਿਆ ਦਿੱਤੀ ਹੈ ਪਰ ਇਸ ਨੂੰ ਹੁਣ ਵਧਾ-ਚੜ੍ਹਾਅ ਕੇ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇ ਇਕ ਪ੍ਰਸ਼ੰਸਕ ਨੇ ਲਿਖਿਆ, ‘‘ਜੇਕਰ ਕੋਈ ਵਿਅਕਤੀ ਇਕ ਜਗ੍ਹਾ ਕੰਮ ਨਹੀਂ ਕਰਨਾ ਚਾਹੁੰਦਾ ਤਾਂ ਅਸੀਂ ਇਹ ਮੰਨ ਲੈਂਦੇ ਹਾਂ ਕਿ ਉਹ ਵਿਅਕਤੀ ਉਸ ਦਾ ਸਨਮਾਨ ਨਹੀਂ ਕਰਦਾ ਹੈ?’’ ਉਥੇ ਇਕ ਹੋਰ ਨੇ ਲਿਖਿਆ, ‘‘ਅਸੀਂ ਕਲਾਕਾਰਾਂ ਦੇ ਹਰ ਬਿਆਨ ’ਤੇ ਵਿਵਾਦ ਕਿਉਂ ਖੜ੍ਹਾ ਕਰ ਦਿੰਦੇ ਹਾਂ।’’

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News