ਬਾਲੀਵੁੱਡ ’ਤੇ ਦਿੱਤੇ ਬਿਆਨ ਨੂੰ ਲੈ ਕੇ ਹੁਣ ਸਾਊਥ ਸੁਪਰਸਟਾਰ ਮਹੇਸ਼ ਬਾਬੂ ਨੇ ਦਿੱਤੀ ਸਫਾਈ

05/11/2022 1:51:09 PM

ਮੁੰਬਈ (ਬਿਊਰੋ)– ਸਾਊਥ ਸੁਪਰਸਟਾਰ ਮਹੇਸ਼ ਬਾਬੂ ਦੇ ਇਕ ਬਿਆਨ ਨੂੰ ਲੈ ਕੇ ਕਾਫੀ ਹੰਗਾਮਾ ਮਚਿਆ ਹੈ। ਉਨ੍ਹਾਂ ਨੇ ਆਪਣੇ ਬਾਲੀਵੁੱਡ ਡੈਬਿਊ ਨੂੰ ਲੈ ਕੇ ਅਜਿਹਾ ਬਿਆਨ ਦਿੱਤਾ ਕਿ ਸੋਸ਼ਲ ਮੀਡੀਆ ’ਤੇ ਟਰੋਲ ਹੋਣ ਲੱਗੇ।

ਆਪਣੇ ਬਿਆਨ ’ਚ ਬਾਲੀਵੁੱਡ ’ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਬਾਲੀਵੁੱਡ ਉਨ੍ਹਾਂ ਨੂੰ ਅਫਾਰਡ ਨਹੀਂ ਕਰ ਸਕਦਾ। ਇਹ ਹੁਣ ਅਦਾਕਾਰ ਨੂੰ ਮਹਿੰਗਾ ਪੈ ਰਿਹਾ ਹੈ। ਆਪਣੇ ਇਸ ਬਿਆਨ ਨੂੰ ਲੈ ਕੇ ਹੁਣ ਮਹੇਸ਼ ਬਾਬੂ ਨੇ ਸਫਾਈ ਦਿੱਤੀ ਹੈ।

ਮਹੇਸ਼ ਬਾਬੂ ਦੀ ਪੀ. ਆਰ. ਟੀਮ ਵਲੋਂ ਅਦਾਕਾਰ ਦਾ ਬਿਆਨ ਜਾਰੀ ਕੀਤਾ ਗਿਆ ਹੈ। ਆਪਣੀ ਸਫਾਈ ’ਚ ਸਾਊਥ ਸੁਪਰਸਟਾਰ ਨੇ ਕਿਹਾ ਕਿ ਉਹ ਸਿਨੇਮਾ ਨਾਲ ਪਿਆਰ ਕਰਦੇ ਹਨ ਤੇ ਸਾਰੀਆਂ ਭਾਸ਼ਾਵਾਂ ਦੀ ਇੱਜ਼ਤ ਕਰਦੇ ਹਨ। ਉਹ ਕਹਿੰਦੇ ਹਨ, ‘ਮੈਂ ਜਿਥੇ ਫ਼ਿਲਮ ਕਰ ਰਿਹਾ ਹਾਂ, ਉਥੇ ਫ਼ਿਲਮਾਂ ਕਰਨ ’ਚ ਸਹਿਜ ਹਾਂ। ਮੈਨੂੰ ਖ਼ੁਸ਼ੀ ਹੈ ਕਿ ਮੇਰਾ ਸੁਪਨਾ ਪੂਰਾ ਹੋ ਰਿਹਾ ਹੈ ਕਿਉਂਕਿ ਤੇਲਗੂ ਸਿਨੇਮਾ ਉਚਾਈਆਂ ਨੂੰ ਛੂਹ ਰਿਹਾ ਹੈ।’

ਇਹ ਖ਼ਬਰ ਵੀ ਪੜ੍ਹੋ : ਅਕਸ਼ੇ ਕੁਮਾਰ ਨੂੰ ਰਿਪੋਰਟਰ ਨੇ ਪੁੱਛਿਆ ‘ਪ੍ਰਿਥਵੀਰਾਜ’ ਦਾ ਜਨਮ ਸਥਾਨ, ਅੱਗੋਂ ਮਿਲਿਆ ਇਹ ਜਵਾਬ

ਮਹੇਸ਼ ਬਾਬੂ ਨੇ ਅਦਿਵੀ ਸ਼ੇਸ਼ ਦੀ ਆਗਾਮੀ ਫ਼ਿਲਮ ‘ਮੇਜਰ’ ਦੇ ਟਰੇਲਰ ਲਾਂਚ ਇਵੈਂਟ ’ਚ ਆਪਣੇ ਬਾਲੀਵੁੱਡ ਡੈਬਿਊ ’ਤੇ ਪ੍ਰਤੀਕਿਰਿਆ ਿਦੱਤੀ ਸੀ। ਮਹੇਸ਼ ਬਾਬੂ ਨੇ ਕਿਹਾ ਸੀ, ‘ਮੈਨੂੰ ਹਿੰਦੀ ਫ਼ਿਲਮਾਂ ’ਚ ਕਈ ਆਫਰ ਮਿਲਦੇ ਹਨ ਪਰ ਮੈਨੂੰ ਨਹੀਂ ਲੱਗਦਾ ਕਿ ਉਹ ਲੋਕ ਮੈਨੂੰ ਅਫਾਰਡ ਕਰ ਸਕਦੇ ਹਨ। ਮੈਂ ਅਜਿਹੀ ਇੰਡਸਟਰੀ ’ਚ ਕੰਮ ਨਹੀਂ ਕਰਨਾ ਚਾਹੁੰਦਾ, ਜੋ ਮੈਨੂੰ ਅਫਾਰਡ ਹੀ ਨਹੀਂ ਕਰ ਸਕਦੀ। ਮੈਨੂੰ ਜੋ ਸਟਾਰਡਮ ਤੇ ਇੱਜ਼ਤ ਸਾਊਥ ’ਚ ਮਿਲੀ ਹੈ, ਉਹ ਬਹੁਤ ਵੱਡੀ ਹੈ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News