ਫਿਲਮ ਦੇ ਸੀਨ ਨੂੰ ਦੁਹਰਾਉਣ ਦੀ ਕੋਸ਼ਿਸ਼, ਥੀਏਟਰ ''ਚ ਸੱਪ ਲੈ ਕੇ ਪਹੁੰਚ ਗਿਆ ਮਹੇਸ਼ ਬਾਬੂ ਦਾ ਫੈਨ (ਵੇਖੋ ਵੀਡੀਓ)
Saturday, May 31, 2025 - 12:07 PM (IST)

ਐਂਟਰਟੇਨਮੈਂਟ ਡੈਸਕ- ਮਹੇਸ਼ ਬਾਬੂ ਦੀ 2010 ਵਿੱਚ ਆਈ ਫਿਲਮ 'ਖਲੇਜਾ' ਨੂੰ ਦੁਬਾਰਾ ਥੀਏਟਰਾਂ ਵਿੱਚ ਰੀ-ਰੀਲਿਜ਼ ਕੀਤਾ ਗਿਆ ਹੈ, ਜਿਸ ਨੂੰ ਲੈ ਕੇ ਫੈਨਜ਼ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਦੌਰਾਨ ਵਿਜਯਵਾੜਾ ਦੇ ਇਕ ਥੀਏਟਰ ਵਿਚ ਹੈਰਾਨ ਕਰ ਦੇਣ ਵਾਲੀ ਘਟਨਾ ਦੇਖਣ ਨੂੰ ਮਿਲੀ, ਜਿੱਥੇ ਇਕ ਫੈਨ ਅਸਲੀ ਸੱਪ ਲੈ ਕੇ ਥੀਏਟਰ ਵਿੱਚ ਦਾਖਲ ਹੋ ਗਿਆ।
A fan took a snake into a theater,climbed onto the screen, and caused a commotion during the re-release of Khaleja in Vijayawada.
— IndianCinemaLover (@Vishwa0911) May 30, 2025
And so many cringe videos in theatre just for attention
Soon ReRelease trend will end I think#KhalejaReRelease #MaheshBabupic.twitter.com/3Nv3z68aKt
ਇਸ ਫੈਨ ਨੇ 'ਖਲੇਜਾ' ਦੇ ਉਸ ਮਸ਼ਹੂਰ ਸੀਨ ਨੂੰ ਦੁਹਰਾਉਣ ਦੀ ਕੋਸ਼ਿਸ਼ ਕੀਤੀ ਜਿਸ ਵਿੱਚ ਮਹੇਸ਼ ਬਾਬੂ ਰੇਗਿਸਤਾਨ ਵਿੱਚ ਸੱਪ ਨਾਲ ਨਜ਼ਰ ਆਉਂਦੇ ਹਨ। ਪਹਿਲਾਂ ਲੋਕਾਂ ਨੂੰ ਲੱਗਿਆ ਕਿ ਸੱਪ ਨਕਲੀ ਹੈ, ਪਰ ਜਦੋਂ ਉਹ ਹਿਲਣ ਲੱਗਾ ਤਾਂ ਦਰਸ਼ਕਾਂ ਵਿਚ ਹੜਕੰਪ ਮਚ ਗਿਆ। ਇਸ ਦੌਰਾਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਲੋਕ ਇਸ ਕਦਮ 'ਤੇ ਹੈਰਾਨ ਵੀ ਹਨ ਅਤੇ ਚਿੰਤਾ ਵੀ ਜਤਾਅ ਰਹੇ ਹਨ ਕਿ ਅਜਿਹਾ ਕਰਨਾ ਖਤਰਨਾਕ ਸਾਬਤ ਹੋ ਸਕਦਾ ਹੈ।
ਇਹ ਵੀ ਪੜ੍ਹੋ: ਰਾਤੋ-ਰਾਤ ਲਾਪਤਾ ਹੋਏ ਮਸ਼ਹੂਰ ਮਿਊਜ਼ਿਕ ਬੈਂਡ ਦੇ 5 Musicians, ਹੁਣ ਮਿਲੀਆਂ ਲਾਸ਼ਾਂ
2010 ਵਿਚ ਰਿਲੀਜ਼ ਹੋਈ ਤ੍ਰਿਵਿਕਰਮ ਸ਼੍ਰੀਨਿਵਾਸ ਦੁਆਰਾ ਨਿਰਦੇਸ਼ਤ 'ਖਲੇਜਾ' ਨੇ ਉਸ ਸਮੇਂ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਸੀ ਪਰ ਸਮੇਂ ਦੇ ਨਾਲ ਇਹ ਫਿਲਮ ਫੈਨਜ਼ ਦੀ ਪਸੰਦੀਦਾ ਬਣ ਗਈ। ਅਦਾਕਾਰਾ ਅਨੁਸ਼ਕਾ ਸ਼ੈੱਟੀ ਨੇ ਇਸ ਫਿਲਮ ਵਿਚ ਮੁੱਖ ਭੂਮਿਕਾ ਨਿਭਾਈ ਸੀ ਅਤੇ ਮਹੇਸ਼ ਬਾਬੂ ਦੀ ਫਿਲਮ ਵਿਚ ਕੌਮਿਕ ਟਾਈਮਿੰਗ ਨੂੰ ਕਾਫੀ ਪਸੰਦ ਕੀਤਾ ਗਿਆ ਸੀ।
ਇਹ ਵੀ ਪੜ੍ਹੋ: IPL ਸਟਾਰ ਵੈਭਵ ਸੂਰਿਆਵੰਸ਼ੀ ਨੂੰ ਮਿਲੇ PM ਮੋਦੀ, ਤਸਵੀਰਾਂ ਕੀਤੀਆਂ ਸਾਂਝੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8