''ਮੈਂ ਬੱਚਾ ਪੈਦਾ ਕਰਨ ਦੀ ਮਸ਼ੀਨ ਨਹੀਂ ਹਾਂ'', ਪ੍ਰੈਗਨੈਂਸੀ ਨੂੰ ਲੈ ਕੇ ਇਸ ਹਸੀਨਾ ਨੇ ਆਖਰ ਕਿਉਂ ਕੀਤਾ ਹੰਗਾਮਾ
Wednesday, Jun 18, 2025 - 01:46 PM (IST)

ਐਂਟਰਟੇਨਮੈਂਟ ਡੈਸਕ- ਬਾਲੀਵੁੱਡ 'ਚ ਕਈ ਅਜਿਹੀਆਂ ਹਸੀਨਾਵਾਂ ਹਨ ਜੋ ਆਪਣੇ ਬੇਬਾਕ ਬਿਆਨ ਅਤੇ ਗਲੈਮਰਸ ਅੰਦਾਜ਼ ਨੂੰ ਲੈ ਕੇ ਚਰਚਾ 'ਚ ਰਹਿੰਦੀਆਂ ਹਨ। ਇਸ ਹਸੀਨਾ ਨੇ ਪ੍ਰੈਗਨੈਂਸੀ ਅਤੇ ਬੱਚਿਆਂ ਨੂੰ ਲੈ ਕੇ ਅਜਿਹਾ ਕੁਝ ਕਿਹਾ ਦਿੱਤਾ ਸੀ ਜਿਸ ਨਾਲ ਹੰਗਾਮਾ ਹੋ ਗਿਆ।
ਪ੍ਰੈਗਨੈਂਸੀ ਨੂੰ ਲੈ ਕੇ ਅਦਾਕਾਰਾ ਨੇ ਇਹ ਗੱਲ ਆਖੀ ਹੈ
ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਵਿਦਿਆ ਬਾਲਨ ਨੇ ਆਪਣੇ ਕਰੀਅਰ 'ਚ ਕਈ ਹਿੱਟ ਫਿਲਮਾਂ 'ਚ ਕੰਮ ਕੀਤਾ ਹੈ। ਅਦਾਕਾਰਾ ਦੀ ਐਕਟਿੰਗ ਦੇ ਨਾਲ-ਨਾਲ ਲੋਕ ਉਨ੍ਹਾਂ ਦੀ ਖੂਬਸੂਰਤੀ 'ਤੇ ਵੀ ਫਿਦਾ ਰਹਿੰਦੇ ਹਨ। ਵਿਦਿਆ ਬਾਲਨ ਨੇ ਇਕ ਇੰਟਰਵਿਊ ਦੌਰਾਨ ਸਮਾਜ ਅਤੇ ਔਰਤਾਂ ਨੂੰ ਲੈ ਕੇ ਕੁਝ ਅਜਿਹੀਆਂ ਗੱਲਾਂ ਆਖੀਆਂ ਸਨ ਜਿਸ ਨਾਲ ਕਾਫੀ ਚਰਚਾ ਹੋਈ। ਵਿਦਿਆ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਉਨ੍ਹਾਂ 'ਤੇ ਮਾਂ ਬਣਨ ਦਾ ਦਬਾਅ ਪਾਇਆ ਜਾਂਦਾ ਸੀ, ਲੋਕ ਹਮੇਸ਼ਾ ਉਨ੍ਹਾਂ ਦੇ ਬਾਰੇ 'ਚ ਪੁੱਛਦੇ ਰਹਿੰਦੇ ਸਨ। 2017 'ਚ ਵੀ ਅਦਾਕਾਰਾ ਦੀ ਪ੍ਰੈਗਨੈਂਸੀ ਦੀਆਂ ਖਬਰਾਂ ਸਾਹਮਣੇ ਆਈਆਂ ਸਨ। ਦਰਅਸਲ ਉਸ ਦੌਰਾਨ ਅਦਾਕਾਰਾ ਦਾ ਭਾਰ ਕਾਫੀ ਵਧ ਗਿਆ ਸੀ ਅਤੇ ਇਸ ਕਾਰਨ ਉਨ੍ਹਾਂ ਨੂੰ ਵਾਰ-ਵਾਰ ਕਲੀਨਿਕ ਜਾਣਾ ਪੈ ਰਿਹਾ ਸੀ।
ਅਜਿਹੇ 'ਚ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਉਹ ਗਰਭਵਤੀ ਹੈ। ਅਦਾਕਾਰਾ ਨੇ ਕਿਹਾ ਕਿ ਲੋਕਾਂ 'ਚ ਬੱਚੇ ਪੈਦਾ ਕਰਨ ਨੂੰ ਲੈ ਕੇ ਇਹ ਕੀ ਪਾਗਲਪਨ ਹੈ? ਮੈਂ ਬੱਚਾ ਪੈਦਾ ਕਰਨ ਦੀ ਮਸ਼ੀਨ ਨਹੀਂ ਹਾਂ। ਦੇਸ਼ ਦੀ ਆਬਾਦੀ ਵੀ ਬਹੁਤ ਜ਼ਿਆਦਾ ਵਧ ਗਈ ਹੈ, ਅਜਿਹੇ 'ਚ ਕਿਸੇ ਇਕ ਨੂੰ ਜੇਕਰ ਬੱਚਾ ਨਹੀਂ ਹੋਵੇਗਾ ਤਾਂ ਕੀ ਹੋ ਜਾਵੇਗਾ। ਵਿਦਿਆ ਨੇ ਕਿਹਾ ਕਿ ਮੇਰੇ ਗੁਆਂਢੀ ਅਤੇ ਰਿਸ਼ਤੇਦਾਰ ਵਿਆਹ ਤੋਂ ਬਾਅਦ ਤੋਂ ਹੀ ਮਾਂ ਬਣਨ ਬਾਰੇ ਪੁੱਛ ਰਹੇ ਹਨ।
ਅਦਾਕਾਰਾ ਨੇ ਕਿਹਾ ਕਿ ਵੈਡਿੰਗ ਮੈਨਿਊ 'ਤੇ ਹੀ ਕੁਝ ਲੋਕ ਇਸ ਬਾਰੇ 'ਚ ਪੁੱਛਣ ਲੱਗੇ ਸਨ। ਉਸ ਦੌਰਾਨ ਤਾਂ ਮੈਂ ਹਨੀਮੂਨ ਦੇ ਬਾਰੇ ਵੀ ਨਹੀਂ ਸੋਚਿਆ ਸੀ। ਵਿਦਿਆ ਨੇ ਕਿਹਾ ਕਿ ਉਨ੍ਹਾਂ ਦੇ ਪਤੀ ਸਿਧਾਰਥ ਰਾਏ ਕਪੂਰ ਅਤੇ ਸਹੁਰਾ ਪਰਿਵਾਰ ਵਾਲਿਆਂ ਨੇ ਕਦੇ ਵੀ ਉਨ੍ਹਾਂ ਨੂੰ ਬੱਚੇ ਪੈਦਾ ਕਰਨ ਲਈ ਫੋਰਸ ਨਹੀਂ ਕੀਤਾ।