ਫਿਲਮ ''ਕੁਬੇਰਾ'' ਦਾ ਟ੍ਰੇਲਰ ਰਿਲੀਜ਼
Monday, Jun 16, 2025 - 05:05 PM (IST)

ਮੁੰਬਈ (ਏਜੰਸੀ)- ਦੱਖਣੀ ਭਾਰਤੀ ਫਿਲਮਾਂ ਦੇ ਸੁਪਰਸਟਾਰ ਧਨੁਸ਼ ਦੀ ਆਉਣ ਵਾਲੀ ਫਿਲਮ ਕੁਬੇਰਾ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਰਾਸ਼ਟਰੀ ਪੁਰਸਕਾਰ ਜੇਤੂ ਨਿਰਦੇਸ਼ਕ ਸ਼ੇਖਰ ਕਮੂਲਾ ਦੀ ਫਿਲਮ ਕੁਬੇਰਾ ਵਿੱਚ ਧਨੁਸ਼, ਨਾਗਾਰਜੁਨ ਅੱਕੀਨੇਨੀ, ਰਸ਼ਮੀਕਾ ਮੰਦਾਨਾ ਅਤੇ ਜਿਮ ਸਰਭ ਮਹੱਤਵਪੂਰਨ ਭੂਮਿਕਾਵਾਂ ਵਿੱਚ ਹਨ। ਧਨੁਸ਼ ਦਾ ਕਿਰਦਾਰ ਪਾਵਰ ਅਤੇ ਪੈਸੇ ਦੀ ਅੰਨ੍ਹੀ ਦੌੜ ਵਿੱਚ ਹੈ, ਜਿੱਥੇ ਰੁਕਣਾ ਮਨ੍ਹਾ ਹੈ, ਅਤੇ ਨੈਤਿਕਤਾ ਕਿਤੇ ਵੀ ਦਿਖਾਈ ਨਹੀਂ ਦਿੰਦੀ। ਦੂਜੇ ਪਾਸੇ, ਨਾਗਾਰਜੁਨ ਦਾ ਕਿਰਦਾਰ 'ਦੇਵਾ' ਹੈ ਜੋ ਹਿੰਸਾ ਤੋਂ ਬਿਨਾਂ ਆਪਣਾ ਟੀਚਾ ਪ੍ਰਾਪਤ ਕਰਨਾ ਚਾਹੁੰਦਾ ਹੈ। ਯਾਨੀ ਲੜਾਈ ਸਿਰਫ ਬਾਹਰੀ ਨਹੀਂ, ਅੰਦਰੂਨੀ ਵੀ ਹੈ! ਰਸ਼ਮੀਕਾ ਮੰਦਾਨਾ ਦੀ ਭੂਮਿਕਾ ਇਸ ਇੰਟੈਂਸ ਕਹਾਣੀ ਵਿੱਚ ਬਹੁਤ ਹੀ ਇਮੋਸ਼ਨਲ ਹੈ ਅਤੇ ਫਿਰ ਜਿਮ ਸਰਭ ਆਉਂਦੇ ਹਨ, ਜੋ ਹਰ ਫਰੇਮ ਵਿੱਚ ਇੱਕ ਸਰਪ੍ਰਾਈਜ਼ ਐਲ਼ੀਮੈਂਟ ਵਾਂਗ ਲੱਗਦੇ ਹਨ।
ਟ੍ਰੇਲਰ ਵਿੱਚ ਧਮਾਕੇਦਾਰ ਐਕਸ਼ਨ ਸੀਨਜ਼, ਵਿਸ਼ਵਾਸਘਾਤ ਅਤੇ ਇਮੋਸ਼ਨਲ ਪੰਚ ਹਨ ਅਤੇ ਇਸ ਵਿਚ ਜਾਨ ਪਾਉਂਦੇ ਹਨ ਨਿਕੇਤ ਬੋਮੀਰੇਡੀ ਦੀ ਸ਼ਾਨਦਾਰ ਸਿਨੇਮੈਟੋਗ੍ਰਾਫੀ ਅਤੇ ਡੀ.ਐੱਸ.ਪੀ. ਯਾਨੀ ਦੇਵੀ ਸ਼੍ਰੀ ਪ੍ਰਸਾਦ ਦਾ ਧੜਕਦਾ ਹੋਇਆ ਮਿਊਜ਼ਿਕ। ਸ਼ੇਖਰ ਕਮੂਲਾ ਨੇ ਇਸ ਫਿਲਮ ਰਾਹੀਂ ਪਾਵਰ, ਲਾਲਚ ਅਤੇ ਨੈਤਿਕਤਾ ਦੇ ਸਵਾਲਾਂ ਨੂੰ ਜਿਸ ਤਰ੍ਹਾਂ ਪੇਸ਼ ਕੀਤਾ ਹੈ, ਉਹ ਸ਼ਲਾਘਾਯੋਗ ਹੈ। ਖਾਸ ਕਰਕੇ ਨਾਗਾਰਜੁਨ ਅਤੇ ਧਨੁਸ਼ ਵਿਚਕਾਰ ਕੈਮਿਸਟਰੀ ਬਹੁਤ ਵਧੀਆ ਹੈ। ਸ਼੍ਰੀ ਵੈਂਕਟੇਸ਼ਵਰ ਸਿਨੇਮਾ ਐੱਲ.ਐੱਲ.ਪੀ. ਅਤੇ ਐਮੀਗੋਸ ਕ੍ਰਿਏਸ਼ਨਜ਼ ਪ੍ਰਾਈਵੇਟ ਲਿਮਟਿਡ ਦੁਆਰਾ ਪੇਸ਼ ਇਸ ਫਿਲਮ ਦਾ ਨਿਰਮਾਣ ਸੁਨੀਲ ਨਾਰੰਗ ਅਤੇ ਪੁਸ਼ਕਰ ਰਾਮ ਮੋਹਨ ਰਾਓ ਨੇ ਕੀਤਾ ਹੈ। ਵਿਪੁਲ ਅਗਰਵਾਲ ਅਤੇ ਮਨੀਸ਼ ਵਸ਼ਿਸ਼ਟ ਸਹਿ-ਨਿਰਮਾਤਾ ਹਨ। ਸੰਗੀਤ ਦੇਵੀ ਸ਼੍ਰੀ ਪ੍ਰਸਾਦ ਦਾ ਹੈ। ਫਿਲਮ ਕੁਬੇਰਾ 20 ਜੂਨ ਨੂੰ ਰਿਲੀਜ਼ ਹੋਵੇਗੀ।