ਮਹਾਕੁੰਭ ਦੀ ਵਾਇਰਲ ਗਰਲ ਮੋਨਾਲਿਸਾ ਦਾ ਪਹਿਲਾ ਮਿਊਜ਼ਿਕ ਵੀਡੀਓ "ਸਾਦਗੀ" ਰਿਲੀਜ਼

Saturday, Jun 14, 2025 - 12:39 PM (IST)

ਮਹਾਕੁੰਭ ਦੀ ਵਾਇਰਲ ਗਰਲ ਮੋਨਾਲਿਸਾ ਦਾ ਪਹਿਲਾ ਮਿਊਜ਼ਿਕ ਵੀਡੀਓ "ਸਾਦਗੀ" ਰਿਲੀਜ਼

ਮੁੰਬਈ – 2025 ਦੇ ਮਹਾਕੁੰਭ ਮੇਲੇ ਦੀ ਵਾਇਰਲ ਗਰਲ ਮੋਨਾਲਿਸਾ ਨੇ ਆਪਣੇ ਪਹਿਲੇ ਮਿਊਜ਼ਿਕ ਵੀਡੀਓ "ਸਾਦਗੀ" ਨਾਲ ਇੰਡਸਟਰੀ ਵਿੱਚ ਧਮਾਕੇਦਾਰ ਐਂਟਰੀ ਮਾਰੀ ਹੈ। ਮੋਨਾਲਿਸਾ ਕਦੇ ਮੇਲੇ ਵਿੱਚ ਮਾਲਾ ਵੇਚ ਕੇ ਗੁਜ਼ਾਰਾ ਕਰਦੀ ਸੀ। ਮੋਨਾਲਿਸਾ ਦੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਤਸਵੀਰਾਂ ਨੇ ਉਨ੍ਹਾਂ ਨੂੰ ਵੱਡਾ ਪਲੇਟਫਾਰਮ ਦਿੱਤਾ। ਹੁਣ ਉਹ ਸਿੰਗਰ ਉਤਕਰਸ਼ ਸਿੰਘ ਦੇ ਨਾਲ ਆਪਣੇ ਪਹਿਲੇ ਮਿਊਜ਼ਿਕ ਵੀਡੀਓ ਵਿੱਚ ਨਜ਼ਰ ਆ ਰਹੀ ਹੈ, ਜੋ ਕਿ 14 ਜੂਨ ਨੂੰ ਰਿਲੀਜ਼ ਹੋ ਗਿਆ ਹੈ।

PunjabKesari

ਇਹ ਵੀ ਪੜ੍ਹੋ: ਅਦਾਕਾਰਾ ਸਨਾ ਮਕਬੂਲ ਨੂੰ ਹੋਈ 'ਗੰਭੀਰ ਬੀਮਾਰੀ', ਕਰਨਾ ਪੈ ਸਕਦੈ ਲਿਵਰ ਟ੍ਰਾਂਸਪਲਾਂਟ

"ਸਾਦਗੀ" ਗੀਤ ਦੀ ਖੂਬਸੂਰਤੀ

"ਉਸਕੀ ਆਖੋਂ ਸੇ ਹੀ ਰੋਸ਼ਨ ਹੈ ਸੁਬਹ ਕਾ ਨੂਰ, ਉਸਕੀ ਪਲਕੋਂ ਮੇਂ ਹੀ ਢਲਤਾ ਹੈ ਰਾਤ ਕਾ ਗੁਰੂਰ…" — ਗਾਣੇ ਦੀਆਂ ਇਹ ਲਾਇਨਾਂ ਮੋਨਾਲਿਸਾ ਦੀ ਨੈਚਰਲ ਬਿਊਟੀ ਅਤੇ ਐਕਸਪ੍ਰੈਸ਼ਨ ਨੂੰ ਬਹੁਤ ਹੀ ਖੂਬਸੂਰਤੀ ਨਾਲ ਦਰਸਾਉਂਦੀਆਂ ਹਨ। ਵੀਡੀਓ ਦੀ ਸ਼ੁਰੂਆਤ ਵਿੱਚ ਮੋਨਾਲਿਸਾ ਵ੍ਹਾਈਟ ਫਲੋਰਲ ਲਹੰਗੇ ਵਿੱਚ ਨਜ਼ਰ ਆਉਂਦੀ ਹੈ, ਜਿੱਥੇ ਉਨ੍ਹਾਂ ਦੀ ਅੱਖਾਂ ਦੀ ਚਮਕ ਨੇ ਦਰਸ਼ਕਾਂ ਨੂੰ ਇਕ ਵਾਰ ਫਿਰ ਮੋਹ ਲਿਆ। ਇੱਕ ਹੋਰ ਸੀਨ ਵਿੱਚ ਉਹ ਲਾਲ ਰੰਗ ਦੇ ਲਹਿੰਗੇ 'ਚ ਵੀ ਬੇਹੱਦ ਖੂਬਸੂਰਤ ਲੱਗ ਰਹੀ ਹੈ।

ਇਹ ਵੀ ਪੜ੍ਹੋ: ਵਾਲ-ਵਾਲ ਬਚੇ ਸੋਨਮ ਬਾਜਵਾ ਤੇ ਹਰਸ਼ਵਰਧਨ ਰਾਣੇ ! ਫਿਲਮ ਦੇ ਸੈੱਟ 'ਤੇ ਲੱਗ ਗਈ ਅੱਗ

 
 
 
 
 
 
 
 
 
 
 
 
 
 
 
 

A post shared by Utkarsh Singh (@utkarshsinghofficial_)

ਮੇਲੇ ਤੋਂ ਮਿਊਜ਼ਿਕ ਵੀਡੀਓ ਤੱਕ ਸਫਰ

YouTube ਉੱਤੇ ਉਤਕਰਸ਼ ਸਿੰਘ ਦੇ ਪੇਜ ਤੋਂ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ ਅਤੇ ਸ਼ੁਰੂਆਤੀ 24 ਘੰਟਿਆਂ ਵਿੱਚ ਹੀ 35000 ਤੋਂ ਵੱਧ ਵਿਉਜ਼ ਮਿਲ ਚੁੱਕੇ ਹਨ। ਦਰਸ਼ਕਾਂ ਨੂੰ ਮੋਨਾਲਿਸਾ ਅਤੇ ਉਤਕਰਸ਼ ਦੀ ਆਨ-ਸਕਰੀਨ ਕੇਮਿਸਟਰੀ ਵੀ ਬਹੁਤ ਪਸੰਦ ਆ ਰਹੀ ਹੈ। ਮੋਨਾਲਿਸਾ ਮੱਧ ਪ੍ਰਦੇਸ਼ ਦੇ ਖਰਗੋਨ ਜ਼ਿਲ੍ਹੇ ਦੇ ਮਹੇਸ਼ਵਰ ਦੀ ਰਹਿਣ ਵਾਲੀ ਹੈ। ਮਹਾਕੁੰਭ 2025 ਦੌਰਾਨ ਉਹ ਮਾਲਾ ਵੇਚਣ ਲਈ ਮੇਲੇ ਵਿੱਚ ਆਈ ਸੀ। ਉਸ ਦੀ ਇਕ ਸੁੰਦਰ ਤਸਵੀਰ ਵਾਇਰਲ ਹੋਈ, ਜਿਸ ਨੇ ਉਸ ਦੀ ਕਿਸਮਤ ਬਦਲ ਕੇ ਰੱਖ ਦਿੱਤੀ। ਅੱਜ ਮੋਨਾਲਿਸਾ ਇੰਡਸਟਰੀ ਵਿੱਚ ਆਪਣਾ ਨਾਂ ਬਣਾਉਣ ਦੀ ਰਾਹ 'ਤੇ ਹੈ।

PunjabKesari

ਇਹ ਵੀ ਪੜ੍ਹੋ: ਸਟੇਜ 2 ਲਿਵਰ ਕੈਂਸਰ ਤੋਂ ਮੁਕਤ ਹੋਈ ਦੀਪਿਕਾ ਕੱਕੜ, 11 ਦਿਨਾਂ ਬਾਅਦ ਹਸਪਤਾਲ ਤੋਂ ਪਰਤੀ ਘਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News