ਮਾਧੁਰੀ ਦੀਕਸ਼ਿਤ ਦੇ ਇਸ ਸੱਚ ਤੋਂ ਕਈ ਸਾਲਾਂ ਤੱਕ ਅਣਜਾਨ ਰਿਹਾ ਸੀ ਪਤੀ
Monday, Jul 27, 2020 - 04:17 PM (IST)

ਮੁੰਬਈ (ਬਿਊਰੋ) — ਬਾਲੀਵੁੱਡ ਦੀ ਧੱਕ-ਧੱਕ ਗਰਲ ਮਾਧੁਰੀ ਦੀਕਸ਼ਿਤ ਦੇ ਵਿਆਹ ਦੀ ਖ਼ਬਰ ਜਦੋਂ ਸਾਹਮਣੇ ਆਈ ਸੀ ਤਾਂ ਕਈਆਂ ਦੇ ਦਿਲ ਟੁੱਟ ਗਏ ਸਨ। ਆਪਣੇ ਕਰੀਅਰ ਦੇ ਪੀਕ 'ਤੇ ਮਾਧੁਰੀ ਨੇ ਸਰਜਨ ਸ਼੍ਰੀਰਾਮ ਨੇਨੇ ਨਾਲ ਵਿਆਹ ਕਰਵਾ ਲਿਆ ਸੀ ਅਤੇ ਅਮਰੀਕਾ 'ਚ ਜਾ ਕੇ ਘਰ ਵਸਾ ਲਿਆ ਸੀ। ਹਾਲਾਂਕਿ ਹੁਣ ਉਹ ਭਾਰਤ 'ਚ ਹੀ ਆਪਣੇ ਪਤੀ ਤੇ ਬੱਚਿਆਂ ਨਾਲ ਰਹਿ ਰਹੀ ਹੈ। ਮਾਧੁਰੀ ਦੇ ਵਿਆਹ ਨਾਲ ਜੁੜੀ ਇੱਕ ਗੱਲ ਬਹੁਤ ਘੱਟ ਲੋਕ ਜਾਣਦੇ ਹਨ।
ਕਹਿੰਦੇ ਹਨ ਕਿ ਵਿਆਹ ਦੇ ਸਮੇਂ ਮਾਧੁਰੀ ਦੇ ਪਤੀ ਬਾਲੀਵੁੱਡ ਦੇ ਅਦਾਕਾਰਾਂ ਨੂੰ ਨਹੀਂ ਸਨ ਪਛਾਣਦੇ ਸਨ। ਆਪਣੇ ਵਿਆਹ ਦੇ ਸਮੇਂ ਉਹ ਸਿਰਫ਼ ਇੱਕ ਅਦਾਕਾਰ ਨੂੰ ਹੀ ਪਛਾਣ ਸਕੇ ਸਨ ਅਤੇ ਉਹ ਸਨ ਅਮਿਤਾਭ ਬੱਚਨ। ਮਾਧੁਰੀ ਦੇ ਪਤੀ ਨੇ ਉਨ੍ਹਾਂ ਦੀ ਇੱਕ ਫ਼ਿਲਮ ਬਚਪਨ 'ਚ ਦੇਖੀ ਸੀ।
ਮਾਧੁਰੀ ਦੀਕਸ਼ਿਤ ਨੇ ਇੱਕ ਇੰਟਰਵਿਊ 'ਚ ਦੱਸਿਆ ਕਿ ਮੇਰੇ ਪਤੀ ਨੂੰ ਨਹੀਂ ਸੀ ਪਤਾ ਕਿ ਮੈਂ ਫ਼ਿਲਮੀ ਸਟਾਰ ਹਾਂ, ਕਿਉਂਕਿ ਵਿਆਹ ਤੋਂ ਪਹਿਲਾਂ ਡਾਕਟਰ ਨੇਨੇ ਨੇ ਮੇਰੀ ਕੋਈ ਵੀ ਫ਼ਿਲਮ ਨਹੀਂ ਦੇਖੀ ਸੀ। ਉਨ੍ਹਾਂ ਨੇ ਮੰਗਣੀ ਹੋਣ ਤੋਂ ਬਾਅਦ ਮਾਧੁਰੀ ਦੀਆਂ ਕੁਝ ਫ਼ਿਲਮਾਂ ਦੇਖੀਆਂ ਸਨ।
ਮਾਧੁਰੀ ਦੀਕਸ਼ਿਤ ਨੇ ਦੱਸਿਆ ਕਿ ਉਨ੍ਹਾਂ ਦੇ ਸਫ਼ਲ ਵਿਆਹ ਦਾ ਰਾਜ਼ ਇਹ ਹੈ ਕਿ ਦੋਹਾਂ ਨੇ ਕਦੇ ਵੀ ਇੱਕ-ਦੂਜੇ ਨੂੰ ਬਦਲਣ ਦੀ ਕੋਸ਼ਿਸ਼ ਨਹੀਂ ਕੀਤੀ। ਉਹ ਜਿਸ ਤਰ੍ਹਾਂ ਦੇ ਹਨ ਉਸੇ ਤਰ੍ਹਾਂ ਦੇ ਹਨ।