ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਮਾਧੁਰੀ ਦੀਕਸ਼ਿਤ ਬਣੀ ''ਮੁਥੂਟ ਫਾਈਨਾਂਸ'' ਦੀ ਬ੍ਰਾਂਡ ਅੰਬੈਸਡਰ

Saturday, Feb 04, 2023 - 03:16 PM (IST)

ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਮਾਧੁਰੀ ਦੀਕਸ਼ਿਤ ਬਣੀ ''ਮੁਥੂਟ ਫਾਈਨਾਂਸ'' ਦੀ ਬ੍ਰਾਂਡ ਅੰਬੈਸਡਰ

ਨਵੀਂ ਦਿੱਲੀ (ਬਿਊਰੋ) – ਭਾਰਤ ਦੇ ਸਭ ਤੋਂ ਭਰੋਸੇਯੋਗ ਵਿੱਤੀ ਸੇਵਾ ਬ੍ਰਾਂਡ ਅਤੇ ਦੇਸ਼ ਦੇ ਮੋਹਰੀ ਗੋਲਡ ਲੋਨ ਐੱਨ. ਬੀ. ਐੱਫ. ਸੀ. ਮੁਥੂਟ ਫਾਈਨਾਂਸ ਨੇ ਲੋਕਪ੍ਰਿਯ ਅਤੇ ਬਹੁਮੁਖੀ ਹੁਨਰ ਦੀ ਧਨੀ ਅਦਾਕਾਰਾ ਮਾਧੁਰੀ ਦੀਕਸ਼ਿਤ ਨੂੰ ਆਪਣਾ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਹੈ।

PunjabKesari

ਇਸ ਨਵੇਂ ਸਬੰਧ ਬਾਰੇ ਜਾਣਕਾਰੀ ਦਿੰਦੇ ਹੋਏ ਮੁਥੂਟ ਫਾਈਨਾਂਸ ਦੇ ਜੁਆਇੰਟ ਮੈਨੇਜਿੰਗ ਡਾਇਰੈਕਟਰ ਅਲੈਕਜੈਂਡਰ ਜਾਰਜ ਮੁਥੂਟ ਨੇ ਕਿਹਾ ਕਿ ਮੁਥੂਟ ਸਮੂਹ ਪਰਿਵਾਰ ’ਚ ਸਾਡੇ ਬ੍ਰਾਂਡ ਅੰਬੈਸਡਰ ਵਜੋਂ ਸ਼੍ਰੀਮਤੀ ਮਾਧੁਰੀ ਦੀਕਸ਼ਿਤ ਦਾ ਸਵਾਗਤ ਕਰਦੇ ਹੋਏ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ।

PunjabKesari

ਸਾਨੂੰ ਪੂਰਾ ਵਿਸ਼ਵਾਸ ਹੈ ਕਿ ਉਨ੍ਹਾਂ ਦੇ ਸਾਡੇ ਨਾਲ ਜੁੜਨ ਨਾਲ ਬ੍ਰਾਂਡ ਨਵੀਆਂ ਉਚਾਈਆਂ ਨੂੰ ਛੂਹ ਲਵੇਗਾ। ਇਸ ਦੇ ਨਾਲ ਹੀ ਅਮਿਤਾਭ ਬੱਚਨ ਵੀ ਸਾਡੇ ਬ੍ਰਾਂਡ ਅੰਬੈਸਡਰ ਵਜੋਂ ਸੇਵਾਵਾਂ ਦਿੰਦੇ ਰਹਿਣਗੇ।

PunjabKesari

ਆਪਣੇ ਵਿਸ਼ੇਸ਼ ਪ੍ਰਦਰਸ਼ਨ ਦੇ ਮਾਧਿਅਮ ਰਾਹੀਂ ਮਾਧੁਰੀ ਦੀਕਸ਼ਿਤ ਨੇ ਵੱਖ-ਵੱਖ ਦਰਸ਼ਕਾਂ ਨਾਲ ਮਜ਼ਬੂਤ ਕਨੈਕਸ਼ਨ ਬਣਾਇਆ ਹੈ। ਉਹ ਇਕ ਨਿਰਮਾਤਾ ਅਤੇ ਰੀਅਲਟੀ ਸ਼ੋਅ ਜੱਜ ਵਜੋਂ ਆਪਣੀ ਨਵੀਂ ਭੂਮਿਕਾ ਦੇ ਮਾਧਿਅਮ ਨਾਲ ਅੱਜ ਵੀ ਲੋਕਾਂ ਦੀ ਖਿੱਚ ਦਾ ਕੇਂਦਰ ਬਣੀ ਹੋਈ ਹੈ। ਉਨ੍ਹਾਂ ਦੀ ਸ਼ਾਨਦਾਰ ਸਫਲਤਾ ’ਤੇ ਗੁੱਡਵਿੱਲ ’ਚ ਉਨ੍ਹਾਂ ਦੇ ਕੰਮ ਕਦਰਾਂ-ਕੀਮਤਾਂ, ਸਮਰਪਣ ਅਤੇ ਈਮਾਨਦਾਰੀ ਦੀ ਕਾਫ਼ੀ ਭੂਮਿਕਾ ਹੈ। ਸਾਡਾ ਬ੍ਰਾਂਡ ਉਨ੍ਹਾਂ ਦੀ ਆਨ ਸਕ੍ਰੀਨ ਵਿਰਾਸਤ ਅਤੇ ਆਫ ਸਕ੍ਰੀਨ ਅਕਸ ਦੀ ਗੂੰਜ ਹੈ।

PunjabKesari

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News