ਮਾਧੁਰੀ ਤੇ ਐਸ਼ਵਰਿਆ ਦੀ ‘ਦੇਵਦਾਸ’ ਦੇ ਸੈੱਟ ਤੋਂ ਇਕ ਪੁਰਾਣੀ ਵੀਡੀਓ ਹੋਈ ਵਾਇਰਲ

12/09/2020 7:29:20 PM

ਜਲੰਧਰ (ਬਿਊਰੋ)– ਫ਼ਿਲਮ ‘ਦੇਵਦਾਸ’ ਦਾ ਗਾਣਾ ‘ਡੋਲਾ ਰੇ ਡੋਲਾ’ ਆਪਣੇ ਸਮੇਂ ’ਚ ਬਹੁਤ ਮਸ਼ਹੂਰ ਹੋਇਆ ਸੀ। ਅੱਜ ਵੀ ਲੋਕ ਇਸ ’ਤੇ ਡਾਂਸ ਕਰਨ ਲਈ ਮਜਬੂਰ ਹਨ। ਇਸ ਗਾਣੇ ’ਚ ਐਸ਼ਵਰਿਆ ਰਾਏ ਤੇ ਮਾਧੁਰੀ ਦੀਕਸ਼ਿਤ ਨੇ ਧਮਾਲ ਮਚਾ ਦਿੱਤਾ ਸੀ। ਹਾਲ ਹੀ ’ਚ ‘ਡੋਲਾ ਰੇ ਡੋਲਾ’ ਗਾਣੇ ਦੀ ਸ਼ੂਟਿੰਗ ਨਾਲ ਜੁੜੀ ਇਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ, ਜਿਸ ’ਚ ਐਸ਼ਵਰਿਆ ਰਾਏ ਤੇ ਮਾਧੁਰੀ ਦੀਕਸ਼ਿਤ ਕੰਬਦੀਆਂ ਦਿਖਾਈ ਦੇ ਰਹੀਆਂ ਹਨ। ਇਸ ਵੀਡੀਓ ਨੂੰ ਇਕ ਪ੍ਰਸ਼ੰਸਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝਾ ਕੀਤਾ ਹੈ, ਜਿਸ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਵੀਡੀਓ ’ਚ ਦੋਵੇਂ ਅਦਾਕਾਰਾਂ ‘ਡੋਲਾ ਰੇ ਡੋਲਾ’ ਗਾਣੇ ਦੇ ਸੈੱਟ ’ਤੇ ਨਜ਼ਰ ਆ ਰਹੀਆਂ ਹਨ। ਇਸ ਵੀਡੀਓ ’ਚ ਉਹ ਕਿਤੇ ਆਪਣਾ ਡਾਂਸ ਕਰਦੀ ਹੈ ਤੇ ਇਕ-ਦੂਜੇ ਨਾਲ ਗੱਲਾਂ ਕਰਦੀਆਂ ਦਿਖਾਈ ਦੇ ਰਹੀਆਂ ਹਨ। ਫ਼ਿਲਮ ‘ਦੇਵਦਾਸ’ ਦੇ ਇਸ ਗਾਣੇ ’ਚ ਐਸ਼ਵਰਿਆ ਰਾਏ ਤੇ ਮਾਧੁਰੀ ਦੀਕਸ਼ਿਤ ਨੇ ਆਪਣਾ ਡਾਂਸ ਦਿਖਾਇਆ ਸੀ। ਅੱਜ ਵੀ ਇਹ ਗਾਣਾ ਉਨਾ ਹੀ ਮਸ਼ਹੂਰ ਹੈ, ਜਿੰਨਾ ਕਿ ‘ਦੇਵਦਾਸ’ ਦੇ ਰਿਲੀਜ਼ ਸਮੇਂ ਮਸ਼ਹੂਰ ਸੀ।

ਐਸ਼ਵਰਿਆ ਰਾਏ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਫ਼ਿਲਮ ‘ਗੁਲਾਬ ਜਾਮੁਨ’ ’ਚ ਨਜ਼ਰ ਆਵੇਗੀ। ਇਸ ਫ਼ਿਲਮ ’ਚ ਐਸ਼ਵਰਿਆ ਰਾਏ ਆਪਣੇ ਪਤੀ ਅਭਿਸ਼ੇਕ ਬੱਚਨ ਨਾਲ ਮੁੱਖ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ। ਇਸ ਦੇ ਨਾਲ ਹੀ ਮਾਧੁਰੀ ਦੀਕਸ਼ਿਤ ਦੀ ਗੱਲ ਕਰੀਏ ਤਾਂ ਉਹ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਹੈ। ਉਹ ਆਪਣੀਆਂ ਤਸਵੀਰਾਂ ਤੇ ਵੀਡਿਓਜ਼ ਰਾਹੀਂ ਅਕਸਰ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ ਹੈ। ਮਾਧੁਰੀ ਦੀਕਸ਼ਿਤ ਨੂੰ ਆਖਰੀ ਵਾਰ ਫ਼ਿਲਮ ‘ਕਲੰਕ’ ਤੇ ‘ਟੋਟਲ ਧਮਾਲ’ ’ਚ ਅਹਿਮ ਭੂਮਿਕਾ ਨਿਭਾਉਂਦੇ ਦੇਖਿਆ ਗਿਆ ਸੀ।

ਨੋਟ– ਮਾਧੁਰੀ ਤੇ ਐਸ਼ਵਰਿਆ ਦੀ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News