ਸੰਜੀਵ ਕੁਮਾਰ ਦੀ ਮਿਮਿਕਰੀ ਕਰਨ ਵਾਲੇ ਮਾਧਵ ਮੋਘੇ ਦਾ ਦਿਹਾਂਤ, ਕੈਂਸਰ ਤੋਂ ਹਾਰੀ ਜੰਗ

Monday, Jul 12, 2021 - 03:04 PM (IST)

ਮੁੰਬਈ (ਬਿਊਰੋ)– ਬਾਲੀਵੁੱਡ ਦੇ ਮਸ਼ਹੂਰ ਅਦਾਕਾਰ, ਕਾਮੇਡੀਅਨ ਤੇ ਮਿਮਿਕਰੀ ਆਰਟਿਸਟ ਮਾਧਵ ਮੋਘੇ ਹੁਣ ਇਸ ਦੁਨੀਆ ’ਚ ਨਹੀਂ ਰਹੇ। ਉਨ੍ਹਾਂ ਦਾ ਐਤਵਾਰ ਨੂੰ ਮੁੰਬਈ ’ਚ ਦਿਹਾਂਤ ਹੋ ਗਿਆ ਹੈ।

68 ਸਾਲ ਦੇ ਮਾਧਵ ਮੋਘੇ ਲੰਮੇਂ ਸਮੇਂ ਤੋਂ ਫੇਫੜਿਆਂ ’ਚ ਕੈਂਸਰ ਦੀ ਬੀਮਾਰੀ ਤੋਂ ਪੀੜਤ ਸਨ। ਉਨ੍ਹਾਂ ਨੇ ਬਾਲੀਵੁੱਡ ਦੇ ਕਈ ਵੱਡੇ ਕਲਾਕਾਰਾਂ ਨਾਲ ਕੰਮ ਕੀਤਾ ਸੀ। ਮਾਧਵ ਮੋਘੇ ਹਿੰਦੀ ਸਿਨੇਮਾ ਦੇ ਦਿੱਗਜ ਕਲਾਕਾਰ ਸੰਜੀਵ ਕੁਮਾਰ ਦੀ ਮਿਮਿਕਰੀ ਕਰਨ ਲਈ ਜਾਣੇ ਜਾਂਦੇ ਸਨ।

ਇਹ ਖ਼ਬਰ ਵੀ ਪੜ੍ਹੋ : ਅੰਬਰ ਧਾਲੀਵਾਲ ਦੀਆਂ ਹੌਟ ਤਸਵੀਰਾਂ ਦੇਖ ਜਦੋਂ ਲੋਕਾਂ ਨੇ ਦਿੱਤੀ ਸੂਟ ਪਹਿਨਣ ਦੀ ਸਲਾਹ, ਦੇਖੋ ਕੀ ਮਿਲਿਆ ਜਵਾਬ

ਉਨ੍ਹਾਂ ਨੇ ਸੰਜੀਵ ਕੁਮਾਰ ਦੀ ਮਿਮਿਕਰੀ ਨਾਲ ਖੂਬ ਨਾਂ ਕਮਾਇਆ ਸੀ। ਨਿਊਜ਼ ਏਜੰਸੀ ਪੀ. ਟੀ. ਆਈ. ਦੀ ਖ਼ਬਰ ਮੁਤਾਬਕ ਮਾਧਵ ਦੀ ਬੇਟੀ ਪ੍ਰਾਚੀ ਨੇ ਦੱਸਿਆ ਕਿ ਪਿਛਲੇ ਮਹੀਨੇ ਤੋਂ ਉਨ੍ਹਾਂ ਦੀ ਸਿਹਤ ਖਰਾਬ ਸੀ, ਜਿਸ ਕਾਰਨ ਮਾਧਵ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ।

ਉਹ ਪਿਛਲੇ ਇਕ ਹਫ਼ਤੇ ਤੋਂ ਹਸਪਤਾਲ ’ਚ ਦਾਖ਼ਲ ਸਨ। ਮਰਹੂਮ ਕਲਾਕਾਰ ਦੀ ਬੇਟੀ ਨੇ ਦੱਸਿਆ ਕਿ ਹਸਪਤਾਲ ’ਚ ਉਨ੍ਹਾਂ ਦੇ ਫੇਫੜਿਆਂ ਦੇ ਕੈਂਸਰ ਬਾਰੇ ਪਤਾ ਲੱਗਾ, ਜੋ ਐਡਵਾਂਸ ਸਟੇਜ ’ਤੇ ਪਹੁੰਚ ਗਿਆ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News