ਪੰਜਾਬੀ ਦੇ ਨਾਲ-ਨਾਲ ਹਿੰਦੀ ਗੀਤਾਂ ’ਚ ਕਮਾਲ ਕਰ ਰਿਹੈ ਗੀਤਕਾਰ ਰਾਣਾ ਸੋਤਲ
Tuesday, Jan 03, 2023 - 12:21 PM (IST)
ਚੰਡੀਗੜ੍ਹ (ਬਿਊਰੋ)– ਪੰਜਾਬੀ ਗੀਤਕਾਰ ਰਾਣਾ ਸੋਤਲ ਸਿਰਫ ਪੰਜਾਬੀ ਹੀ ਨਹੀਂ, ਸਗੋਂ ਹਿੰਦੀ ਗੀਤਾਂ ’ਚ ਵੀ ਵੱਡਾ ਨਾਂ ਬਣਾ ਰਿਹਾ ਹੈ। ਰਾਣਾ ਸੋਤਲ ਨੇ ਪਿਛਲੇ ਕੁਝ ਮਹੀਨਿਆਂ ’ਚ ਇੰਨੇ ਸ਼ਾਨਦਾਰ ਹਿੰਦੀ ਗੀਤ ਦਿੱਤੇ ਹਨ, ਜੋ ਹਰ ਕਿਸੇ ਦੀ ਜ਼ੁਬਾਨ ’ਤੇ ਹਨ।
ਹਾਲ ਹੀ ’ਚ ਰਿਲੀਜ਼ ਹੋਏ ‘ਹੀਰ ਰਾਂਝਾ’ ਗੀਤ ਦੀ ਗੱਲ ਕਰੀਏ ਤਾਂ ਇਸ ਨੂੰ ਯੂਟਿਊਬ ’ਤੇ 31 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।
ਨਵੰਬਰ ’ਚ ਰਿਲੀਜ਼ ਹੋਏ ਗੀਤ ‘ਇਕ ਤੂ ਹੀ’ ਨੂੰ ਵੀ ਰਾਣਾ ਸੋਤਲ ਨੇ ਲਿਖਿਆ, ਜਿਸ ਨੂੰ ਹੁਣ ਤਕ 17 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।
ਇਹ ਖ਼ਬਰ ਵੀ ਪੜ੍ਹੋ : ਨਹੀਂ ਰਹੇ ‘ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ’ ਗੀਤ ਲਿਖਣ ਵਾਲੇ ਸਵਰਨ ਸਿਵੀਆ
ਰਾਣਾ ਸੋਤਲ ਦੇ ਹੋਰ ਸੁਪਰਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਇਨ੍ਹਾਂ ’ਚ ਸਭ ਤੋਂ ਉੱਪਰ ਨੇਹਾ ਕੱਕੜ ਵਲੋਂ ਗਾਇਆ ‘ਦਿਲ ਕੋ ਕਰਾਰ ਆਇਆ’ ਗੀਤ ਆਉਂਦਾ ਹੈ। ਇਹ ਗੀਤ ਇੰਨਾ ਮਸ਼ਹੂਰ ਹੋਇਆ ਕਿ ਇਸ ਨੂੰ ਦੋ ਵਾਰ ਯੂਟਿਊਬ ’ਤੇ ਰਿਲੀਜ਼ ਕੀਤਾ ਗਿਆ। ਪਹਿਲੀ ਵਾਰ ਗੀਤ ਸਿਧਾਰਥ ਸ਼ੁਕਲਾ ਤੇ ਨੇਹਾ ਸ਼ਰਮਾ ਦੀ ਫੀਚਰਿੰਗ ਵਾਲਾ ਸੀ, ਜਿਸ ਨੂੰ ਯੂਟਿਊਬ ’ਤੇ 277 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਦੂਜੀ ਵਾਰ ਗੀਤ ਨੂੰ ਨੇਹਾ ਕੱਕੜ ਲਈ ‘ਰੀਪਰਾਈਜ਼’ ਵਰਜ਼ਨ ’ਚ ਰਿਲੀਜ਼ ਕੀਤਾ ਗਿਆ, ਜਿਸ ਨੂੰ ਯੂਟਿਊਬ ’ਤੇ 165 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।
ਰਾਣਾ ਸੋਤਲ ਦੇ ਆਉਣ ਵਾਲੇ ਗੀਤਾਂ ’ਚ ਪੰਜਾਬੀ ਦੇ ਨਾਲ-ਨਾਲ ਕਈ ਹਿੰਦੀ ਗੀਤ ਸ਼ਾਮਲ ਹਨ, ਜੋ ਬਹੁਤ ਜਲਦ ਰਿਲੀਜ਼ ਹੋਣ ਲਈ ਤਿਆਰ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।