ਗੀਤਕਾਰ ਤੇ ਲੇਖਕ ਪ੍ਰਸੂਨ ਜੋਸ਼ੀ ਪ੍ਰਸਾਰ ਭਾਰਤੀ ਦੇ ਮੁਖੀ ਨਿਯੁਕਤ

Sunday, May 03, 2026 - 11:20 AM (IST)

ਗੀਤਕਾਰ ਤੇ ਲੇਖਕ ਪ੍ਰਸੂਨ ਜੋਸ਼ੀ ਪ੍ਰਸਾਰ ਭਾਰਤੀ ਦੇ ਮੁਖੀ ਨਿਯੁਕਤ

ਨਵੀਂ ਦਿੱਲੀ (ਭਾਸ਼ਾ)- ਪ੍ਰਸਿੱਧ ਗੀਤਕਾਰ ਤੇ ਲੇਖਕ ਪ੍ਰਸੂਨ ਜੋਸ਼ੀ ਨੂੰ ਭਾਰਤ ਦੇ ਜਨਤਕ ਅਦਾਰੇ ਪ੍ਰਸਾਰ ਭਾਰਤੀ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ। ਸੂਚਨਾ ਤੇ ਪ੍ਰਸਾਰਣ ਮੰਤਰਾਲਾ ਨੇ ਸ਼ਨੀਵਾਰ ਨੂੰ ਇਕ ਅਧਿਕਾਰਤ ਬਿਆਨ ’ਚ ਜੋਸ਼ੀ ਦੀ ਨਿਯੁਕਤੀ ਦਾ ਐਲਾਨ ਕੀਤਾ। ਬਿਆਨ ਦੇ ਮੁਤਾਬਕ, ਸਾਹਿਤ, ਇਸ਼ਤਿਹਾਰਬਾਜ਼ੀ, ਸਿਨੇਮਾ ਅਤੇ ਜਨਤਕ ਸੰਚਾਰ ਦੇ ਖੇਤਰ ’ਚ ਵਿਆਪਕ ਯੋਗਦਾਨ ਦੇਣ ਵਾਲੇ ਵੱਕਾਰੀ ਰਚਨਾਤਮਕ ਪੇਸ਼ੇਵਰ ਜੋਸ਼ੀ ਆਪਣੇ ਪ੍ਰਭਾਵਸ਼ਾਲੀ ਲੇਖਣ ਅਤੇ ਡੂੰਘੀ ਸੱਭਿਆਚਾਰਕ ਸੰਵੇਦਨਸ਼ੀਲਤਾ ਲਈ ਜਾਣੇ ਜਾਂਦੇ ਹਨ।

ਜੋਸ਼ੀ ਦੇ ਕੰਮਾਂ ’ਚ ਸ਼ਲਾਘਾਯੋਗ ਫਿਲਮੀ ਗੀਤ, ਇਸ਼ਤਿਹਾਰ ਲੇਖਣ ਅਤੇ ਸਮਾਜਿਕ ਰੂਪ ਵਜੋਂ ਢੁੱਕਵੀਆਂ ਕਹਾਣੀਆਂ ਸ਼ਾਮਲ ਹਨ, ਜੋ ਦੇਸ਼ ਭਰ ਦੇ ਵੱਖ-ਵੱਖ ਦਰਸ਼ਕਾਂ ਨਾਲ ਜੁੜਦੀਆਂ ਹਨ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਜੋਸ਼ੀ ਦੀ ਨਿਯੁਕਤੀ ਉੱਤੇ ਕਿਹਾ, ‘‘ਪ੍ਰਸਾਰ ਭਾਰਤੀ ਬੋਰਡ ਦੇ ਮੁਖੀ ਵਜੋਂ ਪ੍ਰਸੂਨ ਜੋਸ਼ੀ ਦੀ ਨਿਯੁਕਤੀ ਉੱਤੇ ਮੇਰੀ ਹਾਰਦਿਕ ਵਧਾਈ। ਪ੍ਰਸੂਨ ਜੀ ਵਿਲੱਖਣ ਰਚਨਾਤਮਕ ਪ੍ਰਤਿਭਾ ਹਨ, ਜਿਨ੍ਹਾਂ ਨੂੰ ਇਸ਼ਤਿਹਾਰਬਾਜ਼ੀ, ਸਾਹਿਤ, ਕਲਾ ਅਤੇ ਸਿਨੇਮਾ ਦੇ ਖੇਤਰ ’ਚ ਦੁਨੀਆ ਭਰ ’ਚ ਸਨਮਾਨ ਮਿਲਿਆ ਹੈ, ਸਗੋਂ ਉਨ੍ਹਾਂ ਦਾ ਦਿਲ ਸਪੱਸ਼ਟ ਰੂਪ ਵਿਚ ਭਾਰਤ ਲਈ ਧੜਕਦਾ ਹੈ।’’


author

cherry

Content Editor

Related News