ਲੁਧਿਆਣਾ ''ਚ ਦਿਵਿਆ ਦੱਤਾ ਨੇ ਸਾਂਝੇ ਕੀਤੇ ਆਪਣੇ ਅਨੁਭਵ, ਬੋਲੀ- ਕਾਲਜ ਦੇ ਯੂਥ ਫੈਸਟੀਵਲ ਦਾ ਮੰਚ ਲੱਗਦੈ ਚੰਗਾ
Tuesday, Dec 14, 2021 - 12:08 PM (IST)
ਲੁਧਿਆਣਾ (ਬਿਊਰੋ) : ਕਾਲਜ 'ਚ ਯੂਥ ਫੈਸਟੀਵਲ ਦਾ ਮੰਚ ਮੈਨੂੰ ਹਮੇਸ਼ਾ ਚੰਗਾ ਲੱਗਿਆ ਹੈ। ਇਹੀ ਅਜਿਹਾ ਮੰਚ ਹੈ, ਜਿੱਥੇ ਤਾੜੀਆਂ ਦੀ ਗੂੰਜ ਸੁਣਨ ਨੂੰ ਮਿਲਦੀ ਸੀ। ਉਹ ਵੀ ਉਦੋਂ ਜਦੋਂ ਮੇਰੇ ਸਾਹਮਣੇ ਕਾਲਜ ਪ੍ਰਿੰਸੀਪਲ ਤਕ ਖੜ੍ਹੇ ਹੁੰਦੇ ਸਨ ਅਤੇ ਮੇਰੀ ਪਰਫਾਰਮੈਂਸ ਦੀ ਤਾਰੀਫ਼ ਕਰਦੇ ਸਨ। ਇਹ ਸ਼ਬਦ ਬਾਲੀਵੁੱਡ ਅਦਾਕਾਰਾ ਤੇ ਲਿਖਾਰਨ ਦਿੱਵਿਆ ਦੱਤਾ ਨੇ ਫਿੱਕੀ ਐੱਫ. ਐੱਲ. ਓ. ਦੇ ਮੰਚ 'ਤੇ ਆਖੇ। ਇਹ ਪ੍ਰੋਗਰਾਮ ਹੋਟਲ ਪਾਰਕ ਪਲਾਜ਼ਾ 'ਚ ਕੀਤਾ ਗਿਆ ਸੀ।
ਇਸ ਦੌਰਾਨ ਅਦਾਕਾਰਾ ਦਿੱਵਿਆ ਦੱਤਾ ਨੇ ਆਪਣੀ ਦੂਜੀ ਕਿਤਾਬ 'ਦਿ ਸਟਾਰਜ਼ ਇਨ ਮਾਈ ਸਕਾਈ' ਦੇ ਅਨੁਭਵ ਨੂੰ ਵੀ ਸਾਂਝਾ ਕੀਤਾ, ਜਿਸ 'ਚ ਬਾਲੀਵੁੱਡ ਦੇ ਉਨ੍ਹਾਂ ਲੋਕਾਂ ਦਾ ਜ਼ਿਕਰ ਕੀਤਾ ਗਿਆ ਹੈ, ਜਿਨ੍ਹਾਂ ਨੇ ਦਿੱਵਿਆ ਦਾ ਸਹਿਯੋਗ ਕੀਤਾ ਹੈ। ਇਸ ਦੌਰਾਨ ਮੈਂਬਰਾਂ ਨੇ ਦਿੱਵਿਆ ਨਾਲ ਗੱਲਬਾਤ, ਰੈਪਿਡ ਫਾਇਰ ਪ੍ਰਸ਼ਨ ਵੀ ਕੀਤੇ।
ਫਲੋ ਮੈਂਬਰ ਪੂਜਾ ਚੋਪੜਾ ਅਤੇ ਚਾਰੁਲ ਚੌਧਰੀ ਵੱਲੋਂ ਪੁੱਛੇ ਗਏ ਰੈਪਿਡ ਫਾਇਰ ਸਵਾਲ
ਸਵਾਲ : ਲੁਧਿਆਣਾ ਆ ਕੇ ਕਿਵੇਂ ਮਹਿਸੂਸ ਹੁੰਦਾ ਹੈ?
- ਸ਼ਹਿਰ ਆ ਕੇ ਤਰੋਤਾਜ਼ਾ ਹੋ ਜਾਂਦੀ ਹਾਂ।
ਇਹ ਖ਼ਬਰ ਵੀ ਪੜ੍ਹੋ : ਗਾਇਕ ਕੁਲਵਿੰਦਰ ਬਿੱਲਾ ਨੇ ਕਿਸਾਨਾਂ ਤੇ ਨੌਜਵਾਨਾਂ ਨਾਲ ਪਾਇਆ ਭੰਗੜਾ, ਵੀਡੀਓ ਵਾਇਰਲ
ਸਵਾਲ : ਲੁਧਿਆਣਾ ਆ ਕੇ ਪਹਿਲਾਂ ਕੀ ਕਰਨਾ ਚਾਹੁੰਦੀ ਹੋ?
- ਬਚਪਨ ਦੇ ਦੋਸਤਾਂ, ਅਧਿਆਪਕਾਂ ਨੂੰ ਮਿਲਣਾ ਨਹੀਂ ਭੁੱਲਦੀ।
ਸਵਾਲ : ਆਪਣ 'ਚ ਕੀ ਬਦਲਾਅ ਕਰਨਾ ਚਾਹੁੰਦੀ ਹੋ?
- ਕੁਝ ਨਹੀਂ, ਆਈ ਲਵ ਮਾਈ ਸੈਲਫ਼।
ਇਹ ਖ਼ਬਰ ਵੀ ਪੜ੍ਹੋ : 'ਬਿੱਗ ਬੌਸ' ਫੇਮ ਹੌਟ ਜੋੜੇ ਨੇ ਸਾਂਝੀ ਕੀਤੀ ਬੈੱਡਰੂਮ ਦੀ ਪ੍ਰਾਈਵੇਟ ਵੀਡੀਓ, ਵੇਖ ਲੋਕਾਂ ਦੇ ਉੱਡੇ ਰੰਗ
ਵਿਦਿਆਰਥੀਆਂ ਨੂੰ ਮੰਚ 'ਤੇ ਵੇਖ ਕੇ ਲਾਈਫ਼ ਟਾਈਮ ਅਚੀਵਮੈਂਟ ਮਿਲਣ ਵਾਲੀ ਗੱਲ
ਦਿੱਵਿਆ ਦੱਤਾ ਨੂੰ ਮੰਚ 'ਤੇ ਮੈਂਬਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਜਦੋਂ ਅਦਾਕਾਰਾ ਨੇ ਹੀ ਸਕੂਲ ਸਮੇਂ ਦੀਆਂ ਅਧਿਆਪਕਾਂ ਨੂੰ ਕਿਹਾ ਕਿ ਮੈਡਮ ਤੁਸੀਂ ਨਹੀਂ ਪੁੱਛੋਗੇ ਕੁਝ ਤਾਂ ਜਵਾਬ ਮਿਲਿਆ ਸਟੂਡੈਂਟ ਨੂੰ ਮੰਚ 'ਤੇ ਵੇਖ ਕੇ ਹੀ ਲੱਗਿਆ ਕਿ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਮਿਲ ਗਿਆ ਹੈ। ਉਸ ਸਮੇਂ ਜੀ. ਸੀ. ਜੀ. ਦੀ ਪ੍ਰਿੰਸੀਪਲ ਅਤੇ ਕਾਨਵੈਂਟ ਸਕੂਲ ਦੀਆਂ ਅਧਿਆਪਕਾਂ ਰਹੀਆਂ, ਨੇ ਦੱਸਿਆ ਕਿ ਦਿੱਵਿਆ ਬੇਸ਼ੱਕ ਅੱਜ ਰੁੱਝੀ ਹੋਈ ਹੈ ਪਰ ਉੱਥੇ ਰਹਿੰਦੇ ਹੋਏ ਵੀ ਉਨ੍ਹਾਂ ਦੇ ਸੰਪਰਕ 'ਚ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।