ਲੱਕੀ ਅਲੀ ਨੇ ਇੱਕਲੇਪਨ ਅਤੇ ਮੁਸਲਮਾਨ ਹੋਣ ''ਤੇ ਲਿਖਿਆ ਇਮੋਸ਼ਨਲ ਨੋਟ, ਕਿਹਾ...

Saturday, Jul 13, 2024 - 05:28 PM (IST)

ਲੱਕੀ ਅਲੀ ਨੇ ਇੱਕਲੇਪਨ ਅਤੇ ਮੁਸਲਮਾਨ ਹੋਣ ''ਤੇ ਲਿਖਿਆ ਇਮੋਸ਼ਨਲ ਨੋਟ, ਕਿਹਾ...

ਮੁੰਬਈ- ਆਪਣੀ ਗਾਇਕੀ ਅਤੇ ਅਦਾਕਾਰੀ ਰਾਹੀਂ ਲੋਕਾਂ 'ਚ ਆਪਣਾ ਨਾਂ ਬਣਾਉਣ ਵਾਲੇ ਗਾਇਕ 'ਤੇ ਅਦਾਕਾਰ ਲੱਕੀ ਅਲੀ ਇਨ੍ਹੀਂ ਦਿਨੀਂ ਸੁਰਖੀਆਂ 'ਚ ਹਨ। ਹਾਲ ਹੀ 'ਚ ਉਨ੍ਹਾਂ ਨੇ ਭਾਰਤ 'ਚ ਇਕੱਲੇਪਣ ਅਤੇ ਮੁਸਲਮਾਨਾਂ ਦੀ ਹਾਲਤ 'ਤੇ ਇਕ ਪੋਸਟ ਕੀਤੀ ਹੈ, ਜੋ ਵਾਇਰਲ ਹੋ ਰਹੀ ਹੈ। ਇਸ ਪੋਸਟ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕਾਂ 'ਚ ਹਲਚਲ ਮਚ ਗਈ ਹੈ ਅਤੇ ਫੈਨਜ਼ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੰਦੇ ਨਜ਼ਰ ਆ ਰਹੇ ਹਨ।

 

ਲੱਕੀ ਅਲੀ ਨੇ ਆਪਣੇ ਐਕਸ ਅਕਾਊਂਟ 'ਤੇ ਇਕ ਟਵੀਟ 'ਚ ਲਿਖਿਆ- 'ਅੱਜ ਦੁਨੀਆ 'ਚ ਮੁਸਲਮਾਨ ਹੋਣ ਇਕੱਲਾ ਹੋਣਾ ਹੈ। ਮੁਹੰਮਦ ਦੇ ਦਰਸਾਏ ਮਾਰਗ 'ਤੇ ਚੱਲਣਾ ਵੀ ਇਕੱਲਾ ਹੋਣਾ ਹੈ। ਤੁਹਾਡੇ ਦੋਸਤ ਤੁਹਾਨੂੰ ਛੱਡ ਦੇਣਗੇ ਅਤੇ ਦੁਨੀਆ ਤੁਹਾਨੂੰ ਅੱਤਵਾਦੀ ਕਹੇਗੀ।ਲੱਕੀ ਅਲੀ ਦੀ ਇਹ ਪੋਸਟ ਸੋਸ਼ਲ ਮੀਡੀਆ 'ਤੇ ਆਉਂਦੇ ਹੀ ਵਾਇਰਲ ਹੋ ਗਈ। ਜਿੱਥੇ ਕੁਝ ਯੂਜ਼ਰਸ ਲੱਕੀ ਨਾਲ ਸਹਿਮਤ ਹੁੰਦੇ ਨਜ਼ਰ ਆ ਰਹੇ ਹਨ। ਕਈ ਯੂਜ਼ਰਸ ਉਸ ਨੂੰ ਜ਼ਬਰਦਸਤ ਟ੍ਰੋਲ ਕਰ ਰਹੇ ਹਨ।

ਇਹ ਵੀ ਪੜ੍ਹੋ :ਬੱਚਨ ਪਰਿਵਾਰ ਨਾਲ ਸ਼ਾਮਲ ਨਹੀਂ ਹੋਈ ਵਿਆਹ 'ਚ ਐਸ਼ਵਰਿਆ ਰਾਏ ਬੱਚਨ, ਕੀ ਹੋਣ ਜਾ ਰਿਹਾ ਹੈ ਅਭਿਸ਼ੇਕ ਨਾਲ ਤਲਾਕ

ਤੁਹਾਨੂੰ ਦੱਸ ਦੇਈਏ ਕਿ ਗਾਇਕ ਲੱਕੀ ਅਲੀ ਕਾਮੇਡੀਅਨ ਮਹਿਮੂਦ ਦੇ ਬੇਟੇ ਹਨ। ਉਸ ਨੇ ਹਿੰਦੀ ਸਿਨੇਮਾ 'ਚ' ਆ ਭੀ ਜਾ', 'ਓ ਸਨਮ', 'ਸਫ਼ਰਨਾਮਾ', 'ਨਾ ਤੁਮ ਜਾਨੋ ਨਾ ਹਮ' ਵਰਗੇ ਕਈ ਸ਼ਾਨਦਾਰ ਗੀਤ ਗਾਏ ਹਨ। ਲੱਕੀ ਅਲੀ ਦਾ ਅਸਲੀ ਨਾਂ ਮਕਸੂਦ ਮੁਹੰਮਦ ਅਲੀ ਹੈ ਪਰ ਸਿਨੇਮਾ 'ਚ ਉਹ ਲੱਕੀ ਅਲੀ ਦੇ ਨਾਂ ਨਾਲ ਜਾਣੇ ਜਾਂਦੇ ਹਨ। ਵਰਤਮਾਨ 'ਚ ਲੱਕੀ ਬਾਲੀਵੁੱਡ ਇੰਡਸਟਰੀ ਤੋਂ ਦੂਰ ਬੇਂਗਲੁਰੂ 'ਚ ਰਹਿੰਦੇ ਹੈ, ਅਤੇ ਖੇਤੀ ਕਰਦੇ ਹਨ।


author

Priyanka

Content Editor

Related News