ਬ੍ਰੈਸਟ ਕੈਂਸਰ ਪੀੜਤ ਹਿਨਾ ਖ਼ਾਨ ਦੀ ਤਾਕਤ ਬਣ ਨਾਲ ਖੜ੍ਹੇ ਨੇ ਪ੍ਰੇਮੀ ਰੌਕੀ ਜੈਸਵਾਲ, ਤਸਵੀਰ ਕੀਤੀ ਸਾਂਝੀ

Wednesday, Jul 24, 2024 - 10:27 AM (IST)

ਬ੍ਰੈਸਟ ਕੈਂਸਰ ਪੀੜਤ ਹਿਨਾ ਖ਼ਾਨ ਦੀ ਤਾਕਤ ਬਣ ਨਾਲ ਖੜ੍ਹੇ ਨੇ ਪ੍ਰੇਮੀ ਰੌਕੀ ਜੈਸਵਾਲ, ਤਸਵੀਰ ਕੀਤੀ ਸਾਂਝੀ

ਮੁੰਬਈ- 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਫੇਮ ਅਦਾਕਾਰਾ ਹਿਨਾ ਖਾਨ ਇਸ ਸਮੇਂ ਮੁਸ਼ਕਲ ਦੌਰ 'ਚੋਂ ਗੁਜ਼ਰ ਰਹੀ ਹੈ। ਉਹ ਬ੍ਰੈਸਟ ਕੈਂਸਰ ਨਾਲ ਜੂਝ ਰਹੀ ਹੈ ਅਤੇ ਇਸ ਸਮੇਂ ਉਸ ਦਾ ਪ੍ਰੇਮੀ ਰੌਕੀ ਜੈਸਵਾਲ ਉਸ ਨਾਲ ਤਾਕਤ ਬਣ ਕੇ ਖੜ੍ਹਾ ਹੈ। ਹਿਨਾ ਨੇ ਰੌਕੀ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ ਅਤੇ ਉਸ ਨੂੰ ਹਮੇਸ਼ਾ ਸਪੋਰਟ ਕਰਨ ਦੀ ਪ੍ਰਾਰਥਨਾ ਕੀਤੀ ਹੈ। 23 ਜੁਲਾਈ ਨੂੰ, ਹਿਨਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਚ ਪ੍ਰੇਮੀ ਰੌਕੀ ਨਾਲ ਇੱਕ ਮਿਰਰ ਸੈਲਫੀ ਸਾਂਝੀ ਕੀਤੀ। ਦੋਵਾਂ ਨੇ ਕਾਲੇ ਰੰਗ ਦੀ ਟੀ-ਸ਼ਰਟ ਪਾਈ ਹੋਈ ਹੈ ਅਤੇ ਉਹ ਇੱਕ ਸ਼ਾਪਿੰਗ ਸਟੋਰ 'ਚ ਖੜ੍ਹੇ ਹਨ। ਹਿਨਾ ਨੇ ਇਸ ਤਸਵੀਰ ਦੇ ਨਾਲ ਇੱਕ ਖੂਬਸੂਰਤ ਨੋਟ ਲਿਖਿਆ ਹੈ,“ਤੁਸੀਂ ਸਭ ਤੋਂ ਵਧੀਆ ਹੋ, ਅੱਲ੍ਹਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ। ਮੇਰੀ ਤਾਕਤ।"

PunjabKesari

ਤੁਹਾਨੂੰ ਦੱਸ ਦੇਈਏ ਕਿ ਹਿਨਾ ਖਾਨ ਅਤੇ ਰੌਕੀ ਜੈਸਵਾਲ ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਹਿਨਾ ਦੇ ਕੈਂਸਰ ਦੀ ਖਬਰ ਤੋਂ ਬਾਅਦ ਪ੍ਰਸ਼ੰਸਕ ਰੌਕੀ ਦੇ ਰਿਐਕਸ਼ਨ ਦਾ ਇੰਤਜ਼ਾਰ ਕਰ ਰਹੇ ਸਨ। ਆਪਣੀ ਇੱਕ ਪੋਸਟ 'ਚ ਹਿਨਾ ਨੇ ਆਪਣੀ ਮਾਂ ਅਤੇ ਰੌਕੀ ਦਾ ਸਮਰਥਨ ਕਰਨ ਲਈ ਧੰਨਵਾਦ ਕੀਤਾ ਸੀ। ਜਿਸ ਤੋਂ ਬਾਅਦ ਪ੍ਰਸ਼ੰਸਕਾਂ ਨੂੰ ਇਸ ਗੱਲ ਦੀ ਤਸੱਲੀ ਹੋਈ ਕਿ ਰੌਕੀ ਉਨ੍ਹਾਂ ਦੀ ਦੇਖਭਾਲ ਕਰ ਰਿਹਾ ਹੈ।


author

Priyanka

Content Editor

Related News