‘ਲਵ ਐਂਡ ਵਾਰ’ : ਸੰਜੇ ਲੀਲਾ ਭੰਸਾਲੀ ਦੀ ਰੂਹਾਨੀ ਦੁਨੀਆ ’ਚ ਰਣਬੀਰ-ਆਲੀਆ-ਵਿੱਕੀ
Tuesday, Mar 18, 2025 - 01:43 PM (IST)

ਮੁੰਬਈ- ਰਣਬੀਰ ਕਪੂਰ ਤੇ ਵਿੱਕੀ ਕੌਸ਼ਲ ਹੁਣ ਬਾਲੀਵੁੱਡ ਦੇ ਨਵੇਂ 500 ਕਰੋਡ਼ ਬਾਕਸ ਆਫਿਸ ਪਾਵਰਹਾਊਸ ਬਣ ਚੁੱਕੇ ਹਨ। ਰਣਬੀਰ ਦੀ ‘ਐਨੀਮਲ’ ਨੇ ਰਿਕਾਰਡ ਤੋੜੇ। ਉੱਥੇ ਹੀ, ਵਿੱਕੀ ਦੀ ‘ਛਾਵਾ’ ਨੇ ਵੀ ਸ਼ਾਨਦਾਰ 500 ਕਰੋਡ਼ ਦੀ ਕਮਾਈ ਕੀਤੀ, ਜਿਸ ਦੇ ਨਾਲ ਦੋਵੇਂ ਅਦਾਕਾਰ ਇੰਡਸਟਰੀ ਦੇ ਸਭ ਤੋਂ ਵੱਡੇ ਸਿਤਾਰਿਆਂ ਵਿਚ ਸ਼ਾਮਿਲ ਹੋ ਗਏ ਹਨ। ਇਹ ਦਮਦਾਰ ਜੋੜੀ ਆਲੀਆ ਭੱਟ ਨਾਲ ‘ਲਵ ਐਂਡ ਵਾਰ’ ਲਈ ਤਿਆਰ ਹੋ ਰਹੀ ਹੈ, ਜੋ ਨਿਰਦੇਸ਼ਕ ਸੰਜੈ ਲੀਲਾ ਭੰਸਾਲੀ ਦੀ ਸ਼ਾਨਦਾਰ ਸਿਨੇਮਾਈ ਪੇਸ਼ਕਸ਼ ਹੈ।
ਟ੍ਰੇਡ ਐਕਸਪਰਟ ਰਮੇਸ਼ ਬਾਲੀਆ ਨੇ ਕਿਹਾ, ‘‘ਇਸ ਇਕ ਤਸਵੀਰ ਨੇ ‘ਲਵ ਐਂਡ ਵਾਰ’ ਲਈ ਭਵਿੱਖਵਾਣੀ ਕਰ ਦਿੱਤੀ ਹੈ। ਭਾਰਤ ਦੇ ਸਭ ਤੋਂ ਵੱਡੇ ਨਿਰਦੇਸ਼ਕ ਸੰਜੈ ਲੀਲਾ ਭੰਸਾਲੀ ਨਾਲ ਇੰਡਸਟਰੀ ਦੇ ਸਭ ਤੋਂ ਵੱਡੇ ਸਿਤਾਰਿਆਂ ਅਤੇ ਸ਼ਾਇਦ ਇਸ ਪੀੜ੍ਹੀ ਦੇ ਚੰਗੇਰੇ ਅਦਾਕਾਰਾਂ ਰਣਬੀਰ ਕਪੂਰ, ਵਿੱਕੀ ਕੌਸ਼ਲ ਅਤੇ ਆਲੀਆ ਭੱਟ ਨੂੰ ਇਕੱਠੇ ਦੇਖਣਾ ਇਕ ਇਤਿਹਾਸਕ ਪਲ ਹੈ। ਇਹੀ ਉਹ ਸਿਨੇਮਾ ਹੈ ਜਿਸ ਦੀ ਭਾਰਤੀ ਫਿਲਮ ਇੰਡਸਟਰੀ ਨੂੰ ਸਖ਼ਤ ਲੋੜ ਹੈ।’’