ਜਬਰ-ਜ਼ਨਾਹ ਦਾ ਮਾਮਲਾ : ਅਦਾਕਾਰ ਵਿਜੇ ਬਾਬੂ ਵਿਰੁੱਧ ਲੁੱਕਆਊਟ ਨੋਟਿਸ ਜਾਰੀ

Friday, Apr 29, 2022 - 10:58 AM (IST)

ਕੋਚੀ (ਭਾਸ਼ਾ)– ਮਲਿਆਲਮ ਫ਼ਿਲਮਾਂ ਦੇ ਮੰਨੇ-ਪ੍ਰਮੰਨੇ ਅਦਾਕਾਰ ਤੇ ਨਿਰਮਾਤਾ ਵਿਜੇ ਬਾਬੂ ਵਿਰੁੱਧ ਜਬਰ-ਜ਼ਨਾਹ ਦੇ ਇਕ ਮਾਮਲੇ ’ਚ ਜਾਂਚ ਤੇਜ਼ ਕਰਦਿਆਂ ਕੇਰਲ ਦੀ ਪੁਲਸ ਨੇ ਵੀਰਵਾਰ ਨੂੰ ਦੱਸਿਆ ਕਿ ਪਹਿਲੀ ਨਜ਼ਰੇ ਮਾਮਲਾ ਸਾਬਿਤ ਹੋ ਚੁੱਕਾ ਹੈ। ਮੁਲਜ਼ਮ ਵਿਰੁੱਧ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ ਹੈ। ਵਿਜੇ ਬਾਬੂ ਕਥਿਤ ਤੌਰ ’ਤੇ ਦੇਸ਼ ’ਚੋਂ ਫਰਾਰ ਦੱਸਿਆ ਜਾਂਦਾ ਹੈ।

ਇਕ ਚੋਟੀ ਦੇ ਪੁਲਸ ਅਧਿਕਾਰੀ ਨੇ ਦੱਸਿਆ ਕਿ ਵਿਜੇ ਨੂੰ ਭਾਰਤ ਵਾਪਸ ਲਿਆਉਣ ਦੀ ਪ੍ਰਕਿਰਿਆ ਜਾਰੀ ਹੈ। ਇਹ ਜਾਂਚ ਦਾ ਇਕ ਹਿੱਸਾ ਹੈ। ਅਸੀਂ ਕਦਮ ਚੁੱਕਾਂਗੇ ਪਰ ਹੌਲੀ-ਹੌਲੀ। ਤੁਰੰਤ ਕੋਈ ਕਦਮ ਚੁੱਕਣਾ ਠੀਕ ਨਹੀਂ ਹੋਵੇਗਾ। ਅਜੇ ਮਾਮਲੇ ਨੂੰ ਇੰਟਰਪੋਲ ਤੱਕ ਲਿਜਾਣ ਦੀ ਵੀ ਕੋਈ ਲੋੜ ਨਹੀਂ।

ਦੱਸ ਦੇਈਏ ਕਿ ਦੱਖਣੀ ਭਾਰਤੀ ਫ਼ਿਲਮਾਂ ਦੀ ਇਕ ਅਦਾਕਾਰਾ ਨੇ ਫ੍ਰਾਈਡੇ ਫ਼ਿਲਮ ਹਾਊਸ ਕੰਪਨੀ ਦੇ ਨਿਰਮਾਤਾ ਤੇ ਅਦਾਕਾਰ ਵਿਜੇ ਬਾਬੂ ’ਤੇ ਜਬਰ-ਜ਼ਨਾਹ ਕਰਨ ਦਾ ਦੋਸ਼ ਲਗਾਇਆ ਸੀ। ਅਦਾਕਾਰਾ ਨੇ ਬੁੱਧਵਾਰ ਨੂੰ ਫੇਸਬੁੱਕ ਪੋਸਟ ’ਚ ਇਹ ਖ਼ੁਲਾਸਾ ਕੀਤਾ।

ਇਹ ਖ਼ਬਰ ਵੀ ਪੜ੍ਹੋ : ਹਿੰਦੀ ਨੂੰ ਰਾਸ਼ਟਰ ਭਾਸ਼ਾ ਕਹਿਣ ’ਤੇ ਵਿਵਾਦਾਂ ’ਚ ਘਿਰੇ ਅਜੇ ਦੇਵਗਨ, ਜਾਣੋ ਕੀ ਹੈ ਪੂਰਾ ਮਾਮਲਾ

ਅਦਾਕਾਰਾ ਨੇ ਵੁਮੈਨ ਅਗੇਂਸਟ ਸੈਕਸੂਅਲ ਹਰਾਸਮੈਂਟ (ਸੈਕਸ ਸ਼ੋਸ਼ਣ ਵਿਰੁੱਧ ਔਰਤਾਂ) ਦੇ ਨਾਲ-ਨਾਲ ਫੇਸਬੁੱਕ ਅਕਾਊਂਟ ’ਚ ਆਪਣੀ ਪੋਸਟ ’ਚ ਕਿਹਾ ਕਿ ਵਿਜੇ ਬਾਬੂ ਨੇ ਬੀਤੀ 13 ਮਾਰਚ ਤੋਂ 14 ਅਪ੍ਰੈਲ ਤੱਕ ਉਸ ਦਾ ਕਈ ਵਾਰ ਸੈਕਸ ਸ਼ੋਸ਼ਣ ਕੀਤਾ।

ਉਸ ਨੇ ਕਿਹਾ ਕਿ ਮੇਰੀਆਂ ਨਿੱਜੀ ਤੇ ਵਪਾਰਕ ਸਮੱਸਿਆਵਾਂ ਲਈ ਵਿਜੇ ਬਾਬੂ ਨੇ ਮੇਰੀ ਬਹੁਤ ਮਦਦ ਕੀਤੀ ਪਰ ਇਸ ਆੜ ’ਚ ਮੇਰਾ ਸੈਕਸ ਸ਼ੋਸ਼ਣ ਵੀ ਕੀਤਾ। ਇਸ ਤੋਂ ਪਹਿਲਾਂ ਵਿਜੇ ਬਾਬੂ ਨੇ ਮੰਗਲਵਾਰ ਨੂੰ ਆਪਣੀ ਫੇਸਬੁੱਕ ਪੋਸਟ ’ਚ ਅਦਾਕਾਰਾ ਦੇ ਨਾਂ ਦਾ ਵੀ ਖ਼ੁਲਾਸਾ ਕੀਤਾ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News