ਬਰਾਊਨ ਰੰਗ ਦੇ ਪਹਿਰਾਵੇ ’ਚ ਮੌਨੀ ਰਾਏ ਦੀ ਦੇਖੋ ਖੂਬਸੂਰਤੀ, ਸੋਫ਼ੇ ’ਤੇ ਬੈਠ ਅਦਾਕਾਰਾ ਨੇ ਦਿੱਤੇ ਪੋਜ਼

06/28/2022 2:07:06 PM

ਮੁੰਬਈ: ਅਦਾਕਾਰਾ ਮੌਨੀ ਰਾਏ ਆਪਣੀ ਲੁੱਕ ਨੂੰ ਲੈ ਕੇ ਅਕਸਰ ਚਰਚਾ ’ਚ ਰਹਿੰਦੀ ਹੈ। ਅਦਾਕਾਰਾ ਆਪਣੇ ਵੱਖ-ਵੱਖ ਲੁੱਕ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ’ਤੇ ਸਾਂਝੀ ਕਰਦੀ ਰਹਿੰਦੀ ਹੈ। ਹਾਲ ਹੀ ’ਚ ਮੌਨੀ ਨੇ ਆਪਣੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ। ਜਿਸ ਨੂੰ ਪ੍ਰਸ਼ੰਸਕ ਬੇਹੱਦ ਪਸੰਦ ਕਰ ਰਹੇ ਹਨ।

PunjabKesari

ਇਹ  ਵੀ ਪੜ੍ਹੋ : ਆਲੀਆ-ਰਣਬੀਰ ਦੇ ਮਾਤਾ-ਪਿਤਾ ਬਣਨ ਦੀ ਖ਼ਬਰ ਸੁਣ ਕੇ ਖ਼ੁਸ਼ ਹੋਈ ਰਾਖੀ, ਕਿਹਾ- ‘ਮੈਂ ਮਾਸੀ ਬਣਨ ਵਾਲੀ ਹਾਂ’

ਲੁੱਕ ਦੀ ਗੱਲ ਕਰੀਏ ਤਾਂ ਮੌਨੀ ਬਰਾਊਨ ਆਊਟਫ਼ਿਟ ’ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਅਦਾਕਾਰਾ ਨੇ ਲਾਈਟ ਮੇਕਅੱਪ ਕੀਤਾ ਹੋਇਆ ਹੈ ਅਤੇ ਵਾਲਾਂ ਨੂੰ ਖੁੱਲ੍ਹੇ ਰੱਖਿਆ ਹੋਇਆ ਹੈ। ਇਸ ਲੁੱਕ ’ਚ ਅਦਾਕਾਰਾ ਨੇ ਆਪਣਾ ਵੱਖ ਅੰਦਾਜ਼ ਦਿਖਾਇਆ ਹੈ।

PunjabKesari

ਅਦਾਕਾਰਾ ਸੋਫ਼ੇ ’ਤੇ ਬੈਠ ਕੇ ਪੋਜ਼ ਦੇ  ਰਹੀ ਹੈ। ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਪ੍ਰਸ਼ੰਸਕ ਫ਼ਿਦਾ ਹੋ ਗਏ ਹਨ। ਕੈਮਰੇ ਸਾਹਮਣੇ ਅਦਾਕਾਰਾ ਸ਼ਾਨਦਾਰ ਪੋਜ਼ ਦੇ ਰਹੀ ਹੈ।

ਇਹ  ਵੀ ਪੜ੍ਹੋ : ਲਿਟਲ ਮਾਸਟਰਜਸ 5 ਦੇ ਜੇਤੂ ਨੋਬੋਜੀਤ, ਕਿਹਾ- ‘ਇਹ ਇਕ ਸੁਫ਼ਨੇ ਵਰਗਾ ਮਹਿਸੂਸ ਹੋ ਰਿਹਾ ਹੈ’

PunjabKesari

ਅਦਾਕਾਰਾ ਦੇ ਟੀ.ਵੀ ’ਚ ਕੰਮ ਦੀ ਗੱਲ ਕਰੀਏ ਤਾਂ ਮੌਨੀ ‘ਡਾਂਸ ਇੰਡੀਆ ਡਾਂਸ ਲਿਟਲ ਮਾਸਟਰਜ਼ 5’ ਨੂੰ ਜੱਜ ਕਰਦੀ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਅਦਾਕਾਰਾ ਫ਼ਿਲਮ ‘ਬ੍ਰਹਮਾਸਤਰ’ ’ਚ ਨਜ਼ਰ ਆਵੇਗੀ।

PunjabKesari

ਇਸ ਫ਼ਿਲਮ ’ਚ ਅਦਾਕਾਰਾ ਨਾਲ ਅਮਿਤਾਭ ਬੱਚਨ, ਰਣਬੀਰ ਕਪੂਰ ਅਤੇ ਆਲੀਆ ਭੱਟ ਨਜ਼ਰ ਆਵੇਗੀ। ਇਸ ਫ਼ਿਲਮ ਨੂੰ ਅਯਾਨ ਮੁਖਰਜੀ ਨੇ ਨਿਰਦੇਸ਼ਿਤ ਕੀਤਾ ਹੈ। 

PunjabKesari

‘ਬ੍ਰਹਮਾਸਤਰ’ 9 ਸਤੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। ਹਾਲ ਹੀ ਫ਼ਿਲਮ ’ਚ ਮੌਨੀ ਦੀ ਪਹਿਲੀ ਲੁੱਕ ਸਾਹਮਣੇ ਆਈ ਹੈ। ਪੋਸਟਰ ’ਚ ਮੌਨੀ ਕਾਫ਼ੀ ਖ਼ਤਰਨਾਕ ਲੱਗ ਰਹੀ ਸੀ। ਇਸ ਪੋਸਟਰ ਨੂੰ ਪ੍ਰਸ਼ੰਸਕਾਂ ਨੇ ਕਾਫ਼ੀ ਪਸੰਦ ਕੀਤਾ ਹੈ।

PunjabKesari
 


Anuradha

Content Editor

Related News