ਅਕਾਂਕਸ਼ਾ ਚਮੋਲਾ ਨੂੰ ਲੈ ਕੇ Lock-UP ''ਚ ਖੁੱਲ੍ਹਿਆ ਵੱਡਾ ''ਰਾਜ਼''; ਮੁੰਡੇ-ਕੁੜੀਆਂ ਦੋਵਾਂ ''ਚ ਰੱਖਦੀ ਹੈ Interest
Wednesday, Jul 01, 2026 - 12:57 PM (IST)
ਮੁੰਬਈ (ਏਜੰਸੀ) - ਰਿਐਲਿਟੀ ਸ਼ੋਅ 'ਲਾਕ ਅੱਪ ਸੀਜ਼ਨ 2' ਅਦਾਕਾਰਾ ਅਕਾਂਕਸ਼ਾ ਚਮੋਲੀ ਦਾ ਨਿੱਜੀ ਜ਼ਿੰਦਗੀ ਇਕ ਵਾਰ ਮੁੜ ਚਰਚਾ ਦਾ ਵਿਸ਼ਾ ਬਣ ਗਈ ਹੈ। ਕੁੱਝ ਦਿਨ ਪਹਿਲਾਂ ਹੀ ਅਦਾਕਾਰਾ ਨੇ ਦੱਸਿਆ ਸੀ ਕਿ ਉਹ ਅਤੇ ਉਨ੍ਹਾਂ ਦੇ ਪਤੀ ਗੌਰਵ ਖੰਨਾ ਤਲਾਕ ਲੈਣ ਵਾਲੇ ਹਨ ਅਤੇ ਹੁਣ ਰਿਐਲਿਟੀ ਸ਼ੋਅ ਦੇ ਅੰਦਰ ਹੋਈ ਇਕ ਗੱਲਬਾਤ ਵਿਚ ਉਨ੍ਹਾਂ ਦੇ ਬਾਰੇ ਵਿਚ ਇਕ ਹੋਰ ਨਿੱਜੀ ਗੱਲ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ: ਅਕਾਂਕਸ਼ਾ ਨਾਲ ਤਲਾਕ ਦੀਆਂ ਖਬਰਾਂ ਵਿਚਾਲੇ ਗੌਰਵ ਖੰਨਾ ਦਾ ਪਹਿਲਾ ਬਿਆਨ ਆਇਆ ਸਾਹਮਣੇ
ਹਾਲ ਹੀ ਦੇ ਇਕ ਐਪੀਸੋਡ ਵਿੱਚ, ਸ਼ੋਅ ਦੀ ਕੰਟੈਸਟੈਂਟ ਅਤੇ ਇਨਫਲੂਐਂਸਰ ਸ਼੍ਰੇਆ ਕਾਲਰਾ ਨੇ ਦਾਅਵਾ ਕੀਤਾ ਹੈ ਕਿ ਅਕਾਂਕਸ਼ਾ ਬਾਈਸੈਕਸ਼ੂਅਲ ਹੈ। ਇਹ ਸਭ ਉਦੋਂ ਸ਼ੁਰੂ ਹੋਇਆ ਜਦੋਂ ਆਕਾਂਕਸ਼ਾ ਨੇ ਸ਼ੋਅ ਦੇ ਅੰਦਰ ਸ਼੍ਰੇਆ ਕਾਲਰਾ ਦੇ ਖਿਲਾਫ 'ਚਾਰਜਸ਼ੀਟ' ਦਾਇਰ ਕਰ ਦਿੱਤੀ। ਇਸ ਗੱਲ ਤੋਂ ਨਾਰਾਜ਼ ਸ਼੍ਰੇਆ ਨੇ ਆਕਾਂਕਸ਼ਾ ਤੋਂ ਬਦਲਾ ਲੈਣ ਦਾ ਫੈਸਲਾ ਕੀਤਾ। ਸ਼੍ਰੇਆ ਨੇ ਦੂਜੀ ਕੰਟੈਸਟੈਂਟ ਸੂਫੀ ਮੋਤੀਵਾਲਾ ਨਾਲ ਗੱਲਬਾਤ ਕਰਦਿਆਂ ਪੁੱਛਿਆ, "ਜੇ ਮੈਂ ਇਹ ਰਾਜ਼ ਖੋਲ੍ਹ ਦੇਵਾਂ ਤਾਂ ਕੀ ਮੈਂ ਬੁਰੀ ਇਨਸਾਨ ਬਣ ਜਾਵਾਂਗੀ?" ਜਿਸ 'ਤੇ ਸੂਫੀ ਨੇ ਜਵਾਬ ਦਿੱਤਾ, "ਨਹੀਂ, ਇਹ ਤਾਂ ਗੇਮ ਹੈ।" ਇਸ ਤੋਂ ਤੁਰੰਤ ਬਾਅਦ ਸ਼੍ਰੇਆ ਨੇ ਦਾਅਵਾ ਕਰਦਿਆਂ ਕਿਹਾ, "ਉਹ (ਆਕਾਂਕਸ਼ਾ) ਬਾਈਸੈਕਸ਼ੂਅਲ ਹੈ", ਜਿਸ 'ਤੇ ਸੂਫੀ ਹੈਰਾਨ ਰਹਿ ਗਈ ਅਤੇ ਉਸਨੇ ਇਸ ਗੱਲ ਨੂੰ ਆਪਸ ਵਿੱਚ ਹੀ ਰੱਖਣ ਦੀ ਸਲਾਹ ਦਿੱਤੀ। ਪਰ ਸ਼੍ਰੇਆ ਇਸ 'ਤੇ ਸਹਿਮਤ ਨਹੀਂ ਹੋਈ। ਸ਼੍ਰੇਆ ਨੇ ਕਿਹਾ, "ਹੁਣ ਇਹ ਸੀਕ੍ਰੇਟ ਵਰਤਿਆ ਜਾ ਚੁੱਕਾ ਹੈ। ਉਸਨੇ ਮੈਨੂੰ ਦੱਸਿਆ ਸੀ ਅਤੇ ਅਸੀਂ ਇਸਨੂੰ ਸ਼ੋਅ 'ਤੇ ਜ਼ਾਹਰ ਕਰ ਦਿੱਤਾ ਹੈ। ਇਸ ਲਈ ਉਸਦੀਆਂ ਦੋ ਲਾਈਫਲਾਈਨਜ਼ ਖ਼ਤਮ ਹੋ ਗਈਆਂ ਹਨ ਅਤੇ ਹੁਣ ਉਸ ਕੋਲ ਸਿਰਫ਼ ਇੱਕ ਹੀ ਬਚੀ ਹੈ।" ਦੱਸ ਦੇਈਏ ਕਿ 'ਲਾਕ ਅੱਪ' ਦੇ ਫਾਰਮੈਟ ਮੁਤਾਬਕ ਮੁਕਾਬਲੇਬਾਜ਼ਾਂ ਦੇ ਨਿੱਜੀ ਰਾਜ਼ ਸਾਹਮਣੇ ਆਉਣ 'ਤੇ ਉਨ੍ਹਾਂ ਦੀ ਖੇਡ 'ਤੇ ਵੱਡਾ ਅਸਰ ਪੈਂਦਾ ਹੈ।
ਇਹ ਵੀ ਪੜ੍ਹੋ: ਬਾਲੀਵੁੱਡ ਦੀ ਦਿੱਗਜ ਅਦਾਕਾਰਾ ਨੇ ਦੁਨੀਆ ਨੂੰ ਕਿਹਾ ਅਲਵਿਦਾ ! ਇੰਡਸਟਰੀ 'ਚ ਛਾਇਆ ਮਾਤਮ
ਦੱਸ ਦੇਈਏ ਕਿਆਕਾਂਕਸ਼ਾ ਚਮੋਲਾ ਪਹਿਲੇ ਦਿਨ ਤੋਂ ਹੀ ਸ਼ੋਅ ਦੀ ਸਭ ਤੋਂ ਚਰਚਿਤ ਕੰਟੈਸਟੈਂਟ ਰਹੀ ਹੈ। ਸ਼ੋਅ ਦੇ ਪ੍ਰੀਮੀਅਰ ਦੌਰਾਨ ਹੀ ਉਸ ਨੇ ਆਪਣੇ ਪਤੀ ਅਤੇ ਮਸ਼ਹੂਰ ਟੀਵੀ ਅਦਾਕਾਰ ਗੌਰਵ ਖੰਨਾ ਤੋਂ ਵੱਖ ਹੋਣ ਅਤੇ ਤਲਾਕ ਲੈਣ ਦਾ ਐਲਾਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਉਸ ਨੇ ਦੱਸਿਆ ਸੀ ਕਿ ਉਹ ਪਿਛਲੇ ਇੱਕ ਸਾਲ ਤੋਂ ਵੱਖ ਰਹਿ ਰਹੇ ਹਨ ਅਤੇ ਤਲਾਕ ਲੈਣ ਵਾਲੇ ਹਨ।
ਇਹ ਵੀ ਪੜ੍ਹੋ: ਦਿੱਗਜ ਕਲਾਕਾਰ ਦੀ ਬਾਇਓਪਿਕ ਨੇ ਤੋੜੇ ਰਿਕਾਰਡ ! ਛਾਪ'ਤੇ 97,75,000,00 ਕਰੋੜ ਡਾਲਰ
ਆਕਾਂਕਸ਼ਾ ਚਮੋਲਾ 'ਸੰਤੋਸ਼ੀ ਮਾਂ', 'ਯੇ ਹੈ ਆਸ਼ਿਕੀ', ਅਤੇ 'ਕ੍ਰਾਈਮ ਪੈਟਰੋਲ' ਵਰਗੇ ਟੈਲੀਵਿਜ਼ਨ ਸ਼ੋਅ ਵਿੱਚ ਆਪਣੇ ਕੰਮ ਲਈ ਜਾਣੀ ਜਾਂਦੀ ਹੈ। ਉਸਨੇ 2016 ਵਿੱਚ ਟੈਲੀਵਿਜ਼ਨ ਅਦਾਕਾਰ ਗੌਰਵ ਖੰਨਾ ਨਾਲ ਵਿਆਹ ਕਰਾਇਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
