ਗੌਰਵ ਖੰਨਾ ਤੋਂ ਇਸ ਲਈ ਤਲਾਕ ਲੈ ਰਹੀ ਅਕਾਂਕਸ਼ਾ ਚਮੋਲਾ, ਕੀਤਾ ਵੱਡਾ ਖੁਲਾਸਾ

Tuesday, Jun 30, 2026 - 09:53 AM (IST)

ਗੌਰਵ ਖੰਨਾ ਤੋਂ ਇਸ ਲਈ ਤਲਾਕ ਲੈ ਰਹੀ ਅਕਾਂਕਸ਼ਾ ਚਮੋਲਾ, ਕੀਤਾ ਵੱਡਾ ਖੁਲਾਸਾ

ਮੁੰਬਈ (ਏਜੰਸੀ)- ਅਦਾਕਾਰਾ ਅਕਾਂਕਸ਼ਾ ਚਮੋਲਾ ਨੇ ਗੌਰਵ ਖੰਨਾ ਨਾਲ ਆਪਣੇ ਵਿਆਹ ਨੂੰ ਲੈ ਕੇ ਇਕ ਹੋਰ ਵੱਡਾ ਖੁਲਾਸਾ ਕੀਤਾ ਹੈ। ਸਟ੍ਰੀਮਿੰਗ ਰਿਐਲਿਟੀ ਸ਼ੋਅ 'ਲਾਕ ਅੱਪ' ਸੀਜ਼ਨ 2 ਦੇ ਹਾਲੀਆ ਐਪੀਸੋਡ ਵਿੱਚ, ਅਦਾਕਾਰਾ ਨੂੰ ਆਪਣੇ ਸਾਥੀ ਪ੍ਰਤੀਯੋਗੀਆਂ ਨਾਲ ਗੱਲ ਕਰਦੇ ਹੋਏ ਦੇਖਿਆ ਗਿਆ। ਚਮੋਲਾ ਨੇ ਦੱਸਿਆ ਕਿ ਉਸ ਵਿੱਚ ਕਦੇ ਵੀ ਮਾਂ ਬਣਨ ਦੀ ਇੱਛਾ ਨਹੀਂ ਸੀ ਅਤੇ ਗੌਰਵ ਵੀ ਬੱਚੇ ਨਾ ਹੋਣ ਦੀ ਗੱਲ ਤੋਂ ਸਹਿਮਤ ਸਨ। ਹਾਲਾਂਕਿ, ਅਦਾਕਾਰਾ ਨੇ ਦਾਅਵਾ ਕੀਤਾ ਕਿ ਗੌਰਵ ਦੀ ਸੋਚ ਸਮੇਂ ਦੇ ਨਾਲ ਬਦਲ ਗਈ ਅਤੇ ਉਹ ਹੁਣ ਪਿਤਾ ਬਣਨਾ ਚਾਹੁੰਦਾ ਹੈ ਅਤੇ ਇਹ ਗੱਲ ਉਨ੍ਹਾਂ ਦੇ ਤਲਾਕ ਦੀ ਵਜ੍ਹਾ ਬਣੀ।

ਇਹ ਵੀ ਪੜ੍ਹੋ: ਮੌਤ ਦੇ 9 ਦਿਨਾਂ ਬਾਅਦ ਹੋਇਆ ਮਸ਼ਹੂਰ ਅਦਾਕਾਰਾ ਦਾ ਸਸਕਾਰ ! ਪਿਤਾ ਨੇ ਇੰਡਸਟਰੀ 'ਤੇ ਚੁੱਕੇ ਸਵਾਲ

PunjabKesari

ਉਸ ਨੇ ਕਿਹਾ, "ਜਦੋਂ ਸਾਡਾ ਵਿਆਹ ਹੋਇਆ ਸੀ, ਤਾਂ ਮੇਰੇ ਵਿੱਚ ਕਦੇ ਵੀ ਮਾਂ ਬਣਨ ਦੀ ਇੱਛਾ ਨਹੀਂ ਸੀ, ਹਾਲਾਂਖਿ ਮੈਂ ਇਸ ਸੰਭਾਨਨਾ ਨੂੰ ਕਦੇ ਪੂਰੀ ਤਰ੍ਹਾਂ ਖਾਰਜ ਨਹੀਂ ਕੀਤਾ ਸੀ ਪਰ ਹੌਲੀ-ਹੌਲੀ ਮੈਨੂੰ ਅਹਿਸਾਸ ਹੋਇਆ ਕਿ ਮੈਂ ਇਸਦੇ ਲਈ ਨਹੀਂ ਹਾਂ ਅਤੇ ਉਹ ਵੀ ਇਸ ਨਾਲ ਸਹਿਮਤ ਸੀ, ਪਰ ਮੈਨੂੰ ਲੱਗਦਾ ਹੈ ਕਿ ਸਮੇਂ ਦੇ ਨਾਲ ਗੌਰਵ ਦੀ ਸੋਚ ਬਦਲ ਗਈ। ਹੁਣ, ਉਹ ਬੱਚੇ ਚਾਹੁੰਦਾ ਹੈ, ਅਤੇ ਮੈਂ ਉਸ ਨੂੰ ਇਹ ਨਹੀਂ ਦੇ ਸਕਦੀ।'

ਇਹ ਵੀ ਪੜ੍ਹੋ: ਹਾਰਦਿਕ ਪੰਡਯਾ ਨੇ ਚੁੱਪ-ਚੁਪੀਤੇ ਕਰਵਾ ਲਿਆ ਵਿਆਹ ? ਮਾਹਿਕਾ ਨੇ ਸਿੰਦੂਰ ਨਾਲ ਭਰੀ ਮਾਂਗ

PunjabKesari

ਸੱਚ ਕਹਾਂ ਤਾਂ 99% ਲੋਕ ਵਿਆਹ ਇਸ ਲਈ ਕਰਦੇ ਹਨ ਕਿਉਂਕਿ ਉਹ ਬੱਚੇ ਚਾਹੁੰਦੇ ਹਨ। ਇਸ ਲਈ ਗੌਰਵ ਆਪਣੀ ਜਗ੍ਹਾ ਗਲਤ ਨਹੀਂ ਹੈ। ਮੈਂ ਗੌਰਵ ਨੂੰ ਇਹ ਵਿਕਲਪ ਵੀ ਦਿੱਤਾ ਸੀ ਕਿ ਜੇਕਰ ਉਹ ਬੱਚੇ ਚਾਹੁੰਦਾ ਹੈ ਤਾਂ ਉਹ ਉਸਨੂੰ ਛੱਡ ਸਕਦਾ ਹੈ। ਆਕਾਂਕਸ਼ਾ ਨੇ ਖੁਲਾਸਾ ਕੀਤਾ ਕਿ ਉਹ ਅਤੇ ਗੌਰਵ ਪਿਛਲੇ ਇੱਕ ਸਾਲ ਤੋਂ ਵੱਖ ਰਹਿ ਰਹੇ ਹਨ। ਉਸਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਵਿਚਕਾਰ ਕੋਈ ਕੜਵਾਹਟ ਨਹੀਂ ਹੈ ਅਤੇ ਉਹ ਅਜੇ ਵੀ ਇੱਕ-ਦੂਜੇ ਨਾਲ ਗੱਲ ਕਰਦੇ ਹਨ, ਪਰ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਬਤੌਰ ਪਾਰਟਨਰ ਉਹ ਇੱਕ-ਦੂਜੇ ਲਈ ਸਹੀ ਨਹੀਂ ਹਨ ਕਿਉਂਕਿ ਉਨ੍ਹਾਂ ਦੀਆਂ ਜੀਵਨ ਤੋਂ ਉਮੀਦਾਂ ਵੱਖਰੀਆਂ ਹਨ। 

ਇਹ ਵੀ ਪੜ੍ਹੋ: ਦਿੱਗਜ ਐਕਟਰ-ਡਾਇਰੈਕਟਰ ਦੀ ਹਾਰਟ ਅਟੈਕ ਕਾਰਨ ਮੌਤ ! 73 ਸਾਲ ਦੀ ਉਮਰ 'ਚ ਲਏ ਆਖ਼ਰੀ ਸਾਹ

PunjabKesari

ਰਿਪੋਰਟ ਅਨੁਸਾਰ, ਰਿਸ਼ਤੇ ਵਿੱਚ ਤਣਾਅ ਉਦੋਂ ਹੋਰ ਵੱਧ ਗਿਆ ਜਦੋਂ ਗੌਰਵ ਨੇ 'ਬਿੱਗ ਬੌਸ 19' ਵਿੱਚ ਹਿੱਸਾ ਲਿਆ ਸੀ। ਉਸ ਸ਼ੋਅ ਦੌਰਾਨ ਵੀ ਗੌਰਵ ਨੇ ਪਿਤਾ ਬਣਨ ਦੀ ਆਪਣੀ ਇੱਛਾ ਜ਼ਾਹਰ ਕੀਤੀ ਸੀ। ਆਕਾਂਕਸ਼ਾ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰਾਂ ਨੇ ਵੀ ਉਨ੍ਹਾਂ ਨੂੰ ਕੁਝ ਸਮਾਂ ਇੱਕ-ਦੂਜੇ ਤੋਂ ਦੂਰ ਰਹਿ ਕੇ ਸੋਚਣ ਦੀ ਸਲਾਹ ਦਿੱਤੀ ਸੀ।ਫਿਲਹਾਲ, ਦੋਵਾਂ ਨੇ ਆਪਸੀ ਸਹਿਮਤੀ ਨਾਲ ਤਲਾਕ ਲੈਣ ਦਾ ਫੈਸਲਾ ਕਰ ਲਿਆ ਹੈ।

PunjabKesari

ਇਹ ਵੀ ਪੜ੍ਹੋ: "ਮਾਪਿਆਂ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ...": ਕੇਤਨ ਅਗਰਵਾਲ ਮਾਮਲੇ 'ਤੇ ਕੰਗਨਾ ਰਣੌਤ ਨੇ ਦਿੱਤੀ ਪ੍ਰਤੀਕਿਰਿਆ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News