ਲਾਈਟ ਪਰਪਲ ਰੰਗ ਦਾ ਲਹਿੰਗਾ ਪਾ ਉਰਵਸ਼ੀ ਰੌਤੇਲਾ ਨੇ ਵਧਾਇਆ ਇੰਟਰਨੈੱਟ ਦਾ ਪਾਰਾ, ਕੀਮਤ ਜਾਣ ਲੱਗੇਗਾ ਝਟਕਾ
Wednesday, Jul 07, 2021 - 01:35 PM (IST)

ਮੁੰਬਈ- ਬਾਲੀਵੁੱਡ ਅਭਿਨੇਤਰੀ ਉਰਵਸ਼ੀ ਰੌਤੇਲਾ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਲਹਿੰਗੇ 'ਚ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਰਵਸ਼ੀ ਬਹੁਤ ਖ਼ੂਬਸੂਰਤ ਲੱਗ ਰਹੀ ਹੈ।
ਅਦਾਕਾਰਾ ਉਰਵਸ਼ੀ ਦੀਆਂ ਇਹ ਖ਼ਾਸ ਤਸਵੀਰਾਂ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਵਾਇਰਲ ਹੋ ਰਹੀਆਂ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਉਰਵਸ਼ੀ ਦੁਆਰਾ ਪਹਿਣੇ ਇਸ ਲਹਿੰਗੇ ਦੀ ਕੀਮਤ ਕਿੰਨੀ ਹੈ?
ਉਰਵਸ਼ੀ ਦੇ ਇਸ ਲਹਿੰਗੇ ਦੀ ਕੀਮਤ 28 ਲੱਖ ਰੁਪਏ ਦੱਸੀ ਜਾ ਰਹੀ ਹੈ।
ਉਰਵਸ਼ੀ ਰੌਤੇਲਾ ਦੇ ਲਹਿੰਗੇ ਨੂੰ ਡਰੈੱਸ ਡਿਜ਼ਾਈਨਰ ਰੇਨੂੰ ਟੰਡਨ ਨੇ ਡਿਜ਼ਾਇਨ ਕੀਤਾ ਹੈ।
ਲਾਈਟ ਪ੍ਰਪਲ ਅਤੇ ਹੈਵੀ ਵਰਕ ਵਾਲਾ ਇਹ ਲਹਿੰਗਾ ਉਸ 'ਤੇ ਬਹੁਤ ਸੋਹਣਾ ਲੱਗ ਰਿਹਾ ਹੈ।