ਗਾਇਕ ਹੁਕਮ ਦਾ ਗੀਤ ‘ਲਾਈਫਲਾਈਨ’ ਰਿਲੀਜ਼ (ਵੀਡੀਓ)
Saturday, Jan 14, 2023 - 02:36 PM (IST)
ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਹੁਕਮ ਦਾ ਨਵਾਂ ਗੀਤ ‘ਲਾਈਫਲਾਈਨ’ ਰਿਲੀਜ਼ ਹੋਇਆ ਹੈ। ਗੀਤ ਨੂੰ ਯੂਟਿਊਬ ’ਤੇ ਪੈਨੋਰਾਮਾ ਮਿਊਜ਼ਿਕ ਪੰਜਾਬੀ ’ਤੇ ਰਿਲੀਜ਼ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ਟਾਪ 10 Highest Streamed Rappers ਦੀ ਲਿਸਟ 'ਚ ਸਿੱਧੂ ਨੇ ਡਰੇਕ ਨੂੰ ਪਛਾੜ ਹਾਸਲ ਕੀਤਾ ਵੱਡਾ ਮੁਕਾਮ
ਗੀਤ ਦੇ ਬੋਲ ਹੈਪੀ ਚੀਮਾ ਨੇ ਲਿਖੇ ਹਨ ਤੇ ਇਸ ਨੂੰ ਸੰਗੀਤ ਸਹਿਜ ਰੰਧਾਵਾ ਨੇ ਦਿੱਤਾ ਹੈ।
ਗੀਤ ਦੀ ਵੀਡੀਓ ਡਾਇਰੈਕਟਰ ਨਿਟਸ ਤੇ ਕਾਰਤਿਕ ਸਚਦੇਵਾ ਵਲੋਂ ਬਣਾਈ ਗਈ ਹੈ, ਜੋ ਮਜ਼ੇਦਾਰ ਹੈ।
ਗੀਤ ਨੂੰ ਯੂਟਿਊਬ ’ਤੇ ਹੁਣ ਤਕ 46 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਜਿਸ ’ਚ ਫੀਮੇਲ ਲੀਡ ਵਜੋਂ ਜਸਕੀਰਤ ਕੌਰ ਨਜ਼ਰ ਆ ਰਹੀ ਹੈ।
ਨੋਟ- ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।