‘ਪੁਲਾੜ ਯਾਤਰੀ’ ਪ੍ਰਸ਼ਾਂਤ ਨਾਇਰ ਮੇਰਾ ਪਤੀ ਹੈ : ਮਲਿਆਲਮ ਅਦਾਕਾਰਾ ਲੀਨਾ
Wednesday, Feb 28, 2024 - 06:05 PM (IST)
ਤਿਰੂਵਨੰਤਪੁਰਮ : ਮਲਿਆਲਮ ਅਦਾਕਾਰਾ ਲੀਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਖੁਲਾਸਾ ਕੀਤਾ ਕਿ ਭਾਰਤੀ ਹਵਾਈ ਫੌਜ ਦਾ ਪਾਇਲਟ ਪ੍ਰਸ਼ਾਂਤ ਬਾਲਕ੍ਰਿਸ਼ਨਨ ਨਾਇਰ ਉਸ ਦਾ ਪਤੀ ਹੈ। ਫ਼ਿਲਮ ‘ਸਨੇਹਮ’ ਦੀ ਅਦਾਕਾਰਾ ਨੇ ਇਸਰੋ ਦੇ ਚੇਅਰਮੈਨ ਐੱਸ. ਸੋਮਨਾਥ ਨਾਲ ਆਪਣੀ ਅਤੇ ਨਾਇਰ ਦੀ ਇਕ ਤਸਵੀਰ ਵੀ ਸਾਂਝੀ ਕੀਤੀ ਹੈ।
ਉਸ ਨੇ ਕਿਹਾ ਕਿ ਉਹ ਇਸ ਅਹਿਮ ਐਲਾਨ ਦਾ ਇੰਤਜ਼ਾਰ ਕਰ ਰਹੀ ਸੀ ਤਾਂ ਜੋ ਸਾਰਿਆਂ ਨੂੰ ਪਤਾ ਲੱਗ ਸਕੇ ਕਿ ਉਸ ਨੇ 17 ਜਨਵਰੀ ਨੂੰ ਨਾਇਰ ਨਾਲ ਵਿਆਹ ਕਰਵਾ ਲਿਆ ਹੈ। ਲੀਨਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਵਲੋਂ ਨਾਇਰ ਨੂੰ ‘ਐਸਟ੍ਰੋਨਾਟ ਵਿੰਗ’ ਨਾਲ ਸਨਮਾਨਿਤ ਕੀਤੇ ਜਾਣਾ ਉਸ ਲਈ ਮਾਣ ਵਾਲਾ ਪਲ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।