ਜਾਣੋ ਸ਼ਿਲਪਾ-ਅਕਸ਼ੈ ਦੀ ਪ੍ਰੇਮ ਕਹਾਣੀ ਦੇ ਕੁਝ ਅਣਸੁਣੇ ਭੇਦ, ਸੁਣ ਕੇ ਹੋ ਜਾਓਗੇ ਹੈਰਾਨ (pics)
Tuesday, Mar 08, 2016 - 01:19 PM (IST)

ਮੁੰਬਈ : ਬਾਲੀਵੁੱਡ ਦੇ ਕਈ ਸਿਤਾਰਿਆਂ ਵਿਚਕਾਰ ਪ੍ਰੇਮੀ ਸੰਬੰਧ ਬਣਦੇ ਅਤੇ ਟੁੱਟਦੇ ਰਹੇ ਹਨ। ਅੱਜ ਅਸੀਂ ਤੁਹਾਨੂੰ ਇਨ੍ਹਾਂ ਚੋਂ ਇਕ ਬਾਲੀਵੁੱਡ ਜੋੜੀ ਬਾਰੇ ਹੀ ਦੱਸਣ ਜਾ ਰਹੇ ਹਾਂ। ਉਂਝ ਤਾਂ ਅਦਾਕਾਰ ਅਕਸ਼ੈ ਕੁਮਾਰ ਦਾ ਨਾਂ ਕਈ ਅਦਾਕਾਰਾਂ ਨਾਲ ਜੁੱੜ ਚੁੱਕਿਆ ਹੈ ਪਰ ਉਨ੍ਹਾਂ ਨਾਲ ਅਦਾਕਾਰਾ ਸ਼ਿਲਪਾ ਸ਼ੈਟੀ ਨਾਲ ਸੰਬੰਧ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ ਪਰ ਪਤਾ ਨਹੀਂ ਕੀ ਹੋਇਆ ਕਿ ਅਚਾਨਕ ਇਨ੍ਹਾਂ ਦਾ ਸੰਬੰਧ ਟੁੱਟ ਗਿਆ। ਇਨ੍ਹਾਂ ਨੇ ਕਾਫੀ ਰੋਮਾਂਟਿਕ ਫਿਲਮਾਂ ਕੀਤੀਆਂ ਹਨ, ਜਿਸ ''ਚ ਇਨ੍ਹਾਂ ਦੀ ਰੋਮਾਂਟਿਕ ਕੈਮਿਸਟਰੀ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾਂਦਾ ਸੀ। ਅੱਜ ਅਸੀਂ ਤੁਹਾਨੂੰ ਸਾਹਮਣੇ ਇਨ੍ਹਾਂ ਦੇ ਪ੍ਰੇਮ ਸੰਬੰਧ ਅਤੇ ਬ੍ਰੇਕਅੱਪ ਦੀਆਂ ਖ਼ਬਰਾਂ ਤੋਂ ਪਰਦਾ ਚੁੱਕਣ ਜਾ ਰਹੇ ਹਾਂ।
ਜਾਣਕਾਰੀ ਅਨੁਸਾਰ ਅਦਾਕਾਰ ਅਕਸ਼ੈ ਕੁਮਾਰ ਦੀ ਸ਼ਖਸੀਅਤ ਫਿਲਮਾਂ ਦੇ ਨਾਲ-ਨਾਲ ਅਸਲ ਜ਼ਿੰਦਗੀ ''ਚ ਵੀ ਰੋਮਾਂਸ ਨਾਲ ਭਰਪੂਰ ਰਹੀ ਹੈ। ਅਦਾਕਾਰਾ ਸ਼ਿਲਪਾ ਤੋਂ ਪਹਿਲਾਂ ਅਕਸ਼ੈ ਦੇ ਪ੍ਰੇਮ ਸੰਬੰਧ ਦੀਆਂ ਖ਼ਬਰਾਂ ਅਦਾਕਾਰਾ ਰਵੀਨਾ ਟੰਡਨ ਨਾਲ ਕਾਫੀ ਸੁਰਖੀਆਂ ਬਟੋਰ ਚੁੱਕਿਆ ਹੈ ਪਰ ਕਿਹਾ ਜਾਂਦਾ ਹੈ ਕਿ ਰਵੀਨਾ ਅਤੇ ਅਕਸ਼ੈ ਦੇ ਬ੍ਰੇਕਅੱਪ ਦਾ ਕਾਰਨ ਵੀ ਸ਼ਿਲਪਾ ਹੀ ਰਹੀ ਸੀ। ਇਕ ਖ਼ਬਰ ਅਨੁਸਾਰ ਰਵੀਨਾ ਅਤੇ ਅਕਸ਼ੈ ਵਿਆਹ ਦੇ ਬੰਧਨ ''ਚ ਵੀ ਬੱਝਣ ਵਾਲੇ ਸਨ ਪਰ ਅਕਸ਼ੈ ਦੀ ਜ਼ਿੰਦਗੀ ''ਚ ਸ਼ਿਲਪਾ ਦੀ ਐਂਟਰੀ ਨੇ ਇਨ੍ਹਾਂ ਦੋਹਾਂ ਦੇ ਰਿਸ਼ਤੇ ਨੂੰ ਤੋੜ ਦਿੱਤਾ। ਜ਼ਿਕਰਯੋਗ ਹੈ ਕਿ ਸ਼ਿਲਪਾ ਨਾਲ ਅਕਸ਼ੈ ਦੀ ਪਹਿਲੀ ਮੁਲਾਕਾਤ ਸਾਲ 1994 ''ਚ ਫਿਲਮ ''ਮੈਂ ਖਿਲਾੜੀ ਤੂ ਅਨਾੜੀ'' ਦੇ ਸੈੱਟ ''ਤੇ ਹੋਈ ਸੀ। ਇਸ ਤੋਂ ਬਾਅਦ ਹੀ ਫਿਲਮ ''ਜਾਨਵਰ'' ਦੀ ਸ਼ੂਟਿੰਗ ਦੌਰਾਨ ਹੀ ਇਨ੍ਹਾਂ ਦੇ ਨਜ਼ਦੀਕੀਆਂ ਦੀਆਂ ਖ਼ਬਰਾਂ ਆਉਣ ਲਗ ਪਈਆਂ ਸਨ। ਫਿਲਮ ਧੜਕਣ ''ਚ ਇਨ੍ਹਾਂ ਦੋਹਾਂ ਨੇ ਇਕੱਠੇ ਕੰਮ ਕੀਤਾ ਸੀ ਅਤੇ ਦੋਹਾਂ ਦੀ ਕੈਮਿਸਟਰੀ ਵੀ ਦਰਸ਼ਕਾਂ ਨੂੰ ਬੇਹੱਦ ਪਸੰਦ ਆਈ ਸੀ। Îਉਸ ਸਮੇਂ ਮੀਡੀਆ ''ਚ ਇਨ੍ਹਾਂ ਦੇ ਵਿਆਹ ਦੀਆਂ ਖ਼ਬਰਾਂ ਆਉਣ ਲੱਗ ਪਈਆਂ ਸਨ। ਇਨ੍ਹਾਂ ਨੂੰ ਇਕੱਠੇ ਕਈ ਵਾਰ ਦੇਖਿਆ ਵੀ ਜਾਣ ਲੱਗ ਪਿਆ ਪਰ ਅਚਾਨਕ ਕੁਝ ਇਸ ਤਰ੍ਹਾਂ ਦਾ ਹੋਇਆ ਕਿ ਇਨ੍ਹਾਂ ਦੀ ਪ੍ਰੇਮ ਕਹਾਣੀ ''ਚ ਨਵਾਂ ਟਵਿੱਸਟ ਆ ਗਿਆ। ਫਿਲਮ ''ਧੜਕਣ'' ਦੀ ਸ਼ੁਟਿੰਗ ਤੋਂ ਬਾਅਦ ਅਕਸ਼ੈ ਦਾ ਦਿਲ ਉਨ੍ਹਾਂ ਦੀ ਖਾਸ ਦੋਸਤ ਟਵਿੰਕਲ ਖੰਨਾ ਲਈ ਧੜਕਣ ਲੱਗ ਪਿਆ। ਸ਼ਿਲਪਾ ਨੂੰ ਜਦੋਂ ਇਸ ਗੱਲ ਦਾ ਪਤਾ ਚੱਲਿਆ ਤਾਂ ਉਹ ਅਕਸ਼ੈ ''ਤੇ ਬਹੁਤ ਭੜਕੀ।
ਜ਼ਿਕਰਯੋਗ ਹੈ ਕਿ ਉਸ ਸਮੇਂ ਦੀਆਂ ਮੈਗਜ਼ਿਨਾਂ ''ਚ ਛੱਪੀਆਂ ਖ਼ਬਰਾਂ ਅਨੁਸਾਰ ਅਕਸ਼ੈ ਨੇ ਸ਼ਿਲਪਾ ਅੱਗੇ ਇਹੋ ਜਿਹੀ ਸ਼ਰਤ ਰੱਖੀ, ਜਿਸ ਨੂੰ ਸ਼ਿਲਪਾ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ। ਅਕਸ਼ੈ ਨੇ ਸ਼ਿਲਪਾ ਅੱਗੇ ਇਹ ਸ਼ਰਤ ਰੱਖੀ ਕਿ ਉਹ ਵਿਆਹ ਤੋਂ ਬਾਅਦ ਆਪਣਾ ਫਿਲਮੀ ਕੈਰੀਅਰ ਛੱਡ ਦੇਵੇ, ਜਿਸ ਕਾਰਨ ਸਾਲ 2000 ''ਚ ਸ਼ਿਲਪਾ ਅਤੇ ਅਕਸ਼ੈ ਵਿਚਕਾਰ ਬ੍ਰੇਕਅੱਪ ਹੋ ਗਿਆ। ਇਸ ਤੋਂ ਬਾਅਦ ਸ਼ਿਲਪਾ ਨੇ ਅਕਸ਼ੈ ਵਿਰੁੱਧ ਮੀਡੀਆ ਸਾਹਮਣੇ ਰੱਝ ਕੇ ਆਪਣੀ ਭੜਾਸ ਕੱਢੀ ਅਤੇ ਇਹ ਵੀ ਕਿਹਾ ਕਿ ਅਕਸ਼ੈ ਨੇ ਉਨ੍ਹਾਂ ਦੀ ਵਰਤੋਂ ਕੀਤੀ ਹੈ ਅਤੇ ਜਦੋਂ ਉਨ੍ਹਾਂ ਨੂੰ ਕੋਈ ਹੋਰ ਕੁੜੀ ਮਿਲ ਗਈ ਤਾਂ ਉਨ੍ਹਾਂ ਨੇ ਉਨ੍ਹਾਂ ਨੂੰ ਛੱਡ ਦਿੱਤਾ। ਇਸ ਤੋਂ ਬਾਅਦ ਅਕਸ਼ੈ-ਟਵਿੰਕਲ ਨੇ ਸਾਲ 2001 ''ਚ ਵਿਆਹ ਹੋ ਗਿਆ ਅਤੇ ਹੁਣ ਇਨ੍ਹਾਂ ਦੇ ਦੋ ਬੱਚੇ ਵੀ ਹਨ। ਅਦਾਕਾਰਾ ਸ਼ਿਲਪਾ ਸ਼ੈਟੀ ਨੇ ਵੀ ਬਿਜਨੈੱਸਮੈਨ ਰਾਜ ਕੁੰਦਰਾ ਨਾਲ ਵਿਆਹ ਕਰ ਲਿਆ ਅਤੇ ਹੁਣ ਦੋਹਾਂ ਦਾ ਇਕ ਬੇਟਾ ਵੀ ਹੈ।