ਜਾਣੋ ਕਿੰਝ ਮਿਲਿਆ ਕਿਰਨਜੀਤ ਕੌਰ ਨੂੰ ਸੰਨੀ ਲਿਓਨੀ ਦਾ ਨਾਂ, ਪੜ੍ਹੋ ਜ਼ਿੰਦਗੀ ਨਾਲ ਜੁੜੇ ਹੋਰ ਵੀ ਦਿਲਚਸਪ ਕਿੱਸੇ
Thursday, May 13, 2021 - 10:44 AM (IST)
ਮੁੰਬਈ-ਆਪਣੀ ਖ਼ੂਬਸੂਰਤੀ ਕਾਰਨ ਹਮੇਸ਼ਾ ਚਰਚਾ ਵਿਚ ਰਹਿਣ ਵਾਲੀ ਸੰਨੀ ਲਿਓਨੀ ਦਾ ਜਨਮ 13 ਮਈ 1981 ਨੂੰ ਕਨੇਡਾ ਵਿਚ ਹੋਇਆ ਸੀ। ਉਸ ਦਾ ਅਸਲੀ ਨਾਮ ਕਰਨਜੀਤ ਕੌਰ ਵੋਹਰਾ ਹੈ। ਅੱਜ ਇਸ ਦੀ ਪਛਾਣ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈ। ਬਾਲੀਵੁੱਡ 'ਚ ਕਦਮ ਰੱਖਣ ਤੋਂ ਪਹਿਲਾਂ ਸੰਨੀ ਲਿਓਨ ਅਡਲਟ ਫ਼ਿਲਮ ਇੰਡਸਟਰੀ ਦਾ ਇਕ ਮਸ਼ਹੂਰ ਚਿਹਰਾ ਸੀ। ਇਸ ਇੰਡਸਟਰੀ ਵਿਚ ਉਸ ਨੇ ਬਹੁਤ ਘੱਟ ਸਮੇਂ ਵਿਚ ਬਹੁਤ ਨਾਮ ਕਮਾਇਆ ਸੀ।
ਅਡਲਟ ਫ਼ਿਲਮ ਇੰਡਸਟਰੀ ਨੇ ਕਰਨਜੀਤ ਕੌਰ ਵੋਹਰਾ ਦਾ ਨਾਮ ਸੰਨੀ ਲਿਓਨ ਰੱਖਿਆ ਹੈ, ਜੋ ਅੱਜ ਨਾ ਸਿਰਫ਼ ਭਾਰਤ ਵਿਚ ਸਗੋਂ ਵਿਦੇਸ਼ਾਂ ਵਿਚ ਵੀ ਮਸ਼ਹੂਰ ਹੈ। ਸੰਨੀ ਲਿਓਨੀ ਦੇ ਇਸ ਨਾਮ ਦੇ ਪਿੱਛੇ ਵੀ ਇਕ ਬਹੁਤ ਹੀ ਦਿਲਚਸਪ ਕਹਾਣੀ ਹੈ। ਅਸੀਂ ਤੁਹਾਨੂੰ ਦੱਸਦੇ ਹਾਂ ਕਿ ਸੰਨੀ ਲਿਓਨੀ ਦੇ ਦਿਮਾਗ 'ਚ ਇਹ ਨਾਂ ਰੱਖਣ ਦਾ ਵਿਚਾਰ ਕਦੋਂ ਅਤੇ ਕਿਵੇਂ ਆਇਆ। ਇਹ ਉਨ੍ਹਾਂ ਦਿਨਾਂ ਦੀ ਗੱਲ ਹੈ ਜਦੋਂ ਉਹ ਬਾਲ ਰੋਗਾਂ ਦੀ ਨਰਸ ਵਜੋਂ ਪੜ੍ਹ ਰਹੀ ਸੀ। ਉਸ ਦੌਰਾਨ ਉਸ ਦੀ ਖ਼ੂਬਸੂਰਤੀ ਨੂੰ ਦੇਖਦੇ ਹੋਏ ਇਕ ਦੋਸਤ ਨੇ ਮਾਡਲਿੰਗ ਦਾ ਸੁਝਾਅ ਦਿੱਤਾ।
ਇਸ ਤੋਂ ਬਾਅਦ ਸੰਨੀ ਲਿਓਨੀ ਦੀ ਇਕ ਮੈਨਜ਼ ਮੈਗਜ਼ੀਨ ਦੇ ਫੋਟੋਗ੍ਰਾਫ਼ਰ ਨਾਲ ਮੁਲਾਕਾਤ ਹੋਈ। ਇਥੋਂ ਉਸ ਦੀ ਜ਼ਿੰਦਗੀ ਬਦਲ ਗਈ। ਦਰਅਸਲ, ਅਡਲਟ ਫ਼ਿਲਮ ਇੰਡਸਟਰੀ ਲਈ ਕਰਨਜੀਤ ਕੌਰ ਵੋਹਰਾ ਨਾਮ ਥੋੜਾ ਅਜੀਬ ਸੀ। ਇਸ ਲਈ ਉਸ ਨੂੰ ਆਪਣਾ ਨਾਮ ਬਦਲਣਾ ਪਿਆ ਅਤੇ ਇਸ ਵਿਚ ਉਸ ਦੀ ਮਦਦ ਉਸ ਮੈਗਜ਼ੀਨ ਨੇ ਵੀ ਕੀਤੀ। ਜਿਸ ਨੇ ਉਸ ਨੂੰ ਪੇਂਟਹਾਊਸ ਪੈਟ ਦੇ ਰੂਪ ਵਿਚ ਚੁਣਿਆ। ਉਸ ਨੂੰ ਇਕ ਇੰਟਰਵਿਊ ਦੌਰਾਨ ਪੁੱਛਿਆ ਗਿਆ ਸੀ ਕਿ ਉਹ ਆਪਣਾ ਨਾਮ ਰੱਖਣਾ ਚਾਹੇਗੀ? ਇਸ ਗੱਲ 'ਤੇ ਉਸ ਨੇ ਝੱਟ ਜਵਾਬ ਦਿੱਤਾ ਸਨੀ ਕਿਵੇਂ ਰਹੇਗਾ? ਆਖ਼ਰੀ ਨਾਮ ਤੁਸੀਂ ਕੁਝ ਵੀ ਰੱਖ ਲਓ'।
ਨਾਮ ਬਦਲਦੇ ਸਮੇਂ ਸੰਨੀ ਲਿਓਨੀ ਨੇ ਅਸਲ ਵਿਚ ਇਸ ਬਾਰੇ ਕੁਝ ਨਹੀਂ ਸੋਚਿਆ। ਉਸ ਦੇ ਬਹੁਤ ਹੀ ਪ੍ਰਸ਼ੰਸਕਾਂ ਨੂੰ ਪਤਾ ਹੋਵੇਗਾ ਕਿ ਸੰਨੀ ਉਸ ਦਾ ਭਰਾ ਸੰਦੀਪ ਦਾ ਨਿਕ ਨਾਮ ਹੈ, ਜਿਸ ਨੂੰ ਉਸ ਨੇ ਆਪਣਾ ਨਾਮ ਬਣਾਇਆ ਅਤੇ ਦੇ ਨਾਲ ਲਿਓਨੀ ਦਾ ਸੁਝਾਅ ਉਸ ਨੂੰ ਮੈਗਜ਼ੀਨ ਵਾਲਿਆਂ ਨੇ ਦਿੱਤਾ। ਇਸ ਤਰ੍ਹਾਂ ਕਰਨਜੀਤ ਕੌਰ ਵੋਹਰਾ ਦੁਨੀਆ ਲਈ ਸੰਨੀ ਲਿਓਨੀ ਬਣ ਗਈ। ਇਸ ਤੋਂ ਬਾਅਦ ਉਸ ਨੇ ਅਡਲਟ ਫ਼ਿਲਮ ਇੰਡਸਟਰੀ ਵਿਚ ਬਹੁਤ ਨਾਮ ਕਮਾਇਆ। ਉਹ ਸਿਰਫ਼ 19 ਸਾਲਾਂ ਦੀ ਸੀ ਜਦੋਂ ਸੰਨੀ ਲਿਓਨੀ ਨੇ ਇਸ ਇੰਡਸਟਰੀ ਵਿਚ ਕਦਮ ਰੱਖਿਆ।
ਲੰਬੇ ਸਮੇਂ ਤੱਕ ਅਡਲਟ ਫ਼ਿਲਮ ਇੰਡਸਟਰੀ ਵਿਚ ਕੰਮ ਕਰਨ ਤੋਂ ਬਾਅਦ ਸੰਨੀ ਲਿਓਨੀ ਨੇ ਭਾਰਤ ਦੇ ਵਿਵਾਦਿਤ ਰਿਐਲਿਟੀ ਸ਼ੋਅ ਬਿੱਗ ਬੌਸ ਵਿਚ ਹਿੱਸਾ ਲਿਆ। ਉਹ ਇਸ ਦੇ 5ਵੇਂ ਸੀਜ਼ਨ ਵਿਚ ਇਕ ਮੁਕਾਬਲੇਬਾਜ਼ ਵਜੋਂ ਨਜ਼ਰ ਆਈ। ਉਸ ਨੇ ਬਿੱਗ ਬੌਸ ਵਿਚ ਕਾਫ਼ੀ ਸੁਰਖੀਆਂ ਬਟੋਰੀਆਂ। ਸ਼ੋਅ ਦੌਰਾਨ, ਪੂਜਾ ਭੱਟ ਨੇ ਉਸ ਨੂੰ ਆਪਣੀ ਅਗਲੀ ਫ਼ਿਲਮ 'ਜਿਸਮ 2' ਲਈ ਸਾਈਨ ਕੀਤਾ ਸੀ।
ਇਸ ਫ਼ਿਲਮ 'ਚ ਸੰਨੀ ਲਿਓਨੀ ਦੇ ਬੋਲਡ ਸੀਨਜ਼ ਦੀ ਕਾਫ਼ੀ ਚਰਚਾ ਹੋਈ ਸੀ। 'ਜਿਸਮ 2' ਤੋਂ ਬਾਅਦ ਅਦਾਕਾਰਾ ਸੰਨੀ ਲਿਓਨੀ ਕਈ ਬਾਲੀਵੁੱਡ ਫ਼ਿਲਮਾਂ ਵਿਚ ਦਿਖਾਈ ਦਿੱਤੀ ਹੈ ਅਤੇ ਅਡਲਟ ਫ਼ਿਲਮ ਇੰਡਸਟਰੀ ਨੂੰ ਸਦਾ ਲਈ ਅਲਵਿਦਾ ਕਹਿ ਚੁੱਕੀ ਹੈ।