ਨੀਰੂ ਬਾਜਵਾ ਨੇ ਕੀਤਾ ‘ਲੌਂਗ ਲਾਚੀ 2’ ਦਾ ਐਲਾਨ, ਇਸੇ ਸਾਲ ਹੋਵੇਗੀ ਰਿਲੀਜ਼
Monday, Jan 31, 2022 - 01:24 PM (IST)

ਚੰਡੀਗੜ੍ਹ (ਬਿਊਰੋ)– ਐਮੀ ਵਿਰਕ, ਨੀਰੂ ਬਾਜਵਾ ਤੇ ਅੰਬਰਦੀਪ ਸਿੰਘ ਸਟਾਰਰ ਫ਼ਿਲਮ ‘ਲੌਂਗ ਲਾਚੀ’ ਦਾ ਸੀਕੁਅਲ ਬਣਨ ਜਾ ਰਿਹਾ ਹੈ। ਇਸ ਗੱਲ ਦੀ ਜਾਣਕਾਰੀ ਨੀਰੂ ਬਾਜਵਾ, ਅੰਬਰਦੀਪ ਸਿੰਘ ਤੇ ਐਮੀ ਵਿਰਕ ਵਲੋਂ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ : ਨਾਜਾਇਜ਼ ਅਸਲਾ ਰੱਖਣ ਦੇ ਦੋਸ਼ ’ਚ ਸਰੀ ਪੁਲਸ ਨੇ ਗਾਇਕ ਕੇ. ਐੱਸ. ਮੱਖਣ ਨੂੰ ਕੀਤਾ ਗ੍ਰਿਫ਼ਤਾਰ (ਵੀਡੀਓ)
ਨੀਰੂ ਬਾਜਵਾ ਨੇ ‘ਲੌਂਗ ਲਾਚੀ 2’ ਦਾ ਪੋਸਟਰ ਸਾਂਝਾ ਕਰਦਿਆਂ ਲਿਖਿਆ, ‘ਸੋ ‘ਲੌਂਗ ਲਾਚੀ 2’ ਆਖਿਰਕਾਰ ਬਣ ਰਹੀ ਹੈ। ਬਹੁਤ ਉਤਸ਼ਾਹਿਤ ਹਾਂ। ਟੀਮ ਨੂੰ ਵਧਾਈਆਂ।’
ਉਥੇ ਅੰਬਰਦੀਪ ਸਿੰਘ ਨੇ ਲਿਖਿਆ, ‘ਵਾਹਿਗੁਰੂ, ਵੇ ਤੂੰ ਲੌਂਗ ਵੇ ਮੈਂ ਲਾਚੀ। ਧੜਕਨ ਥੋੜ੍ਹੀ ਜਿਹੀ ਵੱਧ ਗਈ ਹੈ। ਬਹੁਤ ਵੱਡੀ ਜ਼ਿੰਮੇਵਾਰੀ ਹੈ। ਰੱਬ ਸੁੱਖ ਰੱਖੇ।’
ਦੱਸ ਦੇਈਏ ਕਿ ‘ਲੌਂਗ ਲਾਚੀ 2’ ਵਿਲੇਜਰਸ ਫ਼ਿਲਮ ਸਟੂਡੀਓ, ਅੰਬਰਦੀਪ ਪ੍ਰੋਡਕਸ਼ਨਜ਼ ਤੇ ਨੀਰੂ ਬਾਜਵਾ ਐਂਟਰਟੇਨਮੈਂਟ ਦੀ ਪੇਸ਼ਕਸ਼ ਹੈ। ਫ਼ਿਲਮ ਅੰਬਰਦੀਪ ਸਿੰਘ ਵਲੋਂ ਹੀ ਲਿਖੀ ਤੇ ਡਾਇਰੈਕਟ ਕੀਤੀ ਜਾਵੇਗੀ। ਇਸ ਦੀ ਰਿਲੀਜ਼ ਡੇਟ ਵੀ ਇਸੇ ਸਾਲ 2022 ਲਿਖੀ ਗਈ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।