ਮਰਹੂਮ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਸ਼ੁੱਭਦੀਪ ਨੇ ਪੈਦਾ ਹੁੰਦੇ ਹੀ ਬਣਾਇਆ ਇਹ ਵੱਡਾ ਰਿਕਾਰਡ
Thursday, Mar 21, 2024 - 02:12 PM (IST)
ਐਂਟਰਟੇਨਮੈਂਟ ਡੈਸਕ : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਸੁੰਨ੍ਹੀ ਹਵੇਲੀ 'ਚ ਇਕ ਵਾਰ ਫਿਰ ਰੌਣਕਾਂ ਲੱਗ ਗਈਆਂ ਹਨ। ਬੀਤੇ ਐਤਵਾਰ ਮਾਤਾ ਚਰਨ ਕੌਰ ਨੇ ਆਪਣੇ ਛੋਟੇ ਪੁੱਤਰ ਨੂੰ ਜਨਮ ਦਿੱਤਾ, ਜਿਸ ਦਾ ਨਾਂ 'ਸ਼ੁੁੱਭਦੀਪ ਸਿੰਘ ਸਿੱਧੂ' ਰੱਖਿਆ ਗਿਆ। ਬਾਪੂ ਬਲਕੌਰ ਨੇ ਆਪਣੇ ਪੁੱਤਰ ਦੀ ਤਸਵੀਰ ਸਾਂਝੀ ਕਰਦਿਆਂ ਫੈਨਜ਼ ਨੂੰ ਸ਼ੁੱਭ ਦੇ ਆਉਣ ਦੀ ਖ਼ੁਸ਼ਖ਼ਬਰੀ ਦਿੱਤੀ। ਉਥੇ ਹੀ ਛੋਟਾ ਸਿੱਧੂ ਪੈਦਾ ਹੁੰਦਾ ਹੀ ਦੁਨੀਆ ਭਰ 'ਚ ਵਾਇਰਲ ਹੋ ਗਿਆ। ਦਰਅਸਲ, ਹਾਲ ਹੀ 'ਚ ਮੂਸੇਵਾਲਾ ਦੇ ਭਰਾ ਸ਼ੁੱਭਦੀਪ ਤੇ ਬਾਪੂ ਬਲਕੌਰ ਸਿੰਘ ਦੀ ਤਸਵੀਰ 'ਟਾਈਮਜ਼ ਆਫ ਸਕੁਆਈਰ' 'ਤੇ ਫੀਚਰ ਕੀਤੀ ਗਈ।
ਦੱਸ ਦਈਏ ਕਿ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਤੁਸੀਂ ਬਾਪੂ ਬਲਕੌਰ ਸਿੰਘ ਨਾਲ ਨਿੱਕੇ ਸ਼ੁੱਭ ਦੀ ਤਸਵੀਰ ਨੂੰ 'ਟਾਈਮਜ਼ ਆਫ ਸਕੁਆਈਰ' 'ਤੇ ਫੀਚਰ ਕੀਤਾ ਗਿਆ ਹੈ। ਫੈਨਜ਼ ਇਸ ਵੀਡੀਓ ਨੂੰ ਵੇਖ ਕੇ ਕਾਫੀ ਖੁਸ਼ ਹਨ ਅਤੇ ਉਹ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ। ਇਸ ਤੋਂਂ ਪਹਿਲਾਂ ਵੀ ਕਈ ਵਾਰ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਗੀਤਾਂ ਤੇ ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ ਨੂੰ 'ਟਾਈਮਜ਼ ਆਫ ਸਕੁਆਈਰ' 'ਤੇ ਫੀਚਰ ਕੀਤਾ ਗਿਆ ਹੈ।
ਨਿੱਕੇ ਸਿੱਧੂ ਦੀ ਜਲਦ ਹਵੇਲੀ ’ਚ ਐਂਟਰੀ ਹੋਣ ਵਾਲੀ ਹੈ। ਜਿਵੇਂ ਹੀ ਮਾਤਾ ਚਰਨ ਕੌਰ ਨੂੰ ਹਸਪਤਾਲੋਂ ਛੁੱਟੀ ਮਿਲ ਜਾਂਦੀ ਹੈ ਤਾਂ ਪੂਰਾ ਪਰਿਵਾਰ ਹਵੇਲੀ ’ਚ ਪੈਰ ਪਾਏਗਾ। ਇਸ ਦੇ ਨਾਲ ਹੀ ਸਿੱਧੂ ਮੂਸੇ ਵਾਲਾ ਦੇ ਟਰੈਕਟਰਾਂ ਨੂੰ ਵੀ ਸ਼ਿੰਗਾਰ ਦਿੱਤਾ ਗਿਆ ਹੈ। 5911 ’ਤੇ ਹਰ ਕੋਈ ਨਿੱਕੇ ਸਿੱਧੂ ਦੀ ਐਂਟਰੀ ਦੇਖਣ ਲਈ ਉਤਸ਼ਾਹਿਤ ਹੈ। ਸਿੱਧੂ ਖੇਤੀ ਨੂੰ ਬੇਹੱਦ ਪਿਆਰ ਕਰਦਾ ਸੀ, ਜਿਸ ਦੇ ਚਲਦਿਆਂ ਉਸ ਨੇ ਵੱਡੇ-ਵੱਡੇ ਸ਼ਹਿਰਾਂ ਤੇ ਦੇਸ਼ਾਂ ’ਚ ਰਹਿਣ ਦੀ ਬਜਾਏ ਆਪਣੇ ਪਿੰਡ ’ਚ ਰਹਿਣਾ ਬਿਹਤਰ ਸਮਝਿਆ। ਟਰੈਕਟਰਾਂ ਨੂੰ ਲੈ ਕੇ ਵੀ ਉਸ ਦਾ ਪਿਆਰ ਕਿਸੇ ਤੋਂ ਲੁਕਿਆ ਨਹੀਂ ਹੈ। ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਉਹ ਨਿੱਕੇ ਸਿੱਧੂ ਨੂੰ ਵੀ ਸੱਭਿਆਚਾਰ ਨਾਲ ਜੋੜਨਗੇ ਤੇ ਕਿਰਤ ਵੱਲ ਲਗਾਉਣਗੇ। ਉਹ ਦੱਸਣਗੇ ਕਿ ਉਸ ਦਾ ਵੱਡਾ ਭਰਾ ਕੀ ਸੀ, ਨਾਲ ਹੀ ਨਿੱਕੇ ਸਿੱਧੂ ਨੂੰ ਗਾਇਕੀ ਫੀਲਡ ਲਈ ਵੀ ਤਿਆਰ ਕਰਨਗੇ।
ਇਹ ਖ਼ਬਰ ਵੀ ਪੜ੍ਹੋ : ਜੰਮਦੇ ਹੀ ਕਰੋੜਾਂ ਦਾ ਮਾਲਕ ਬਣਿਆ ਸਿੱਧੂ ਮੂਸੇਵਾਲਾ ਦਾ ਛੋਟਾ ਭਰਾ ਸ਼ੁੱਭਦੀਪ, ਜਾਣੋ ਕੈਨੇਡਾ ਤੋਂ ਪੰਜਾਬ ਤੱਕ ਦੀ ਜਾਇਦਾਦ ਬਾਰੇ
ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਦਾ ਛੋਟਾ ਭਰਾ ਬਲਕੌਰ ਸਿੰਘ ਦਾ ਇਕਲੌਤਾ ਵਾਰਸ ਹੈ। ਅਜਿਹੇ 'ਚ ਸਿੱਧੂ ਮੂਸੇਵਾਲਾ ਨੇ ਜੋ ਵੀ ਛੱਡਿਆ ਹੈ, ਸਭ ਕੁਝ ਉਨ੍ਹਾਂ ਦਾ ਬਣ ਗਿਆ ਹੈ। ਮੂਸੇਵਾਲਾ ਕੋਲ ਆਲੀਸ਼ਾਨ ਘਰ, ਜ਼ਮੀਨ ਅਤੇ ਕਾਰਾਂ ਦਾ ਆਲੀਸ਼ਾਨ ਕਲੈਕਸ਼ਨ ਸੀ। ਇਸ ਤੋਂ ਇਲਾਵਾ ਉਨ੍ਹਾਂ ਕੋਲ ਬੰਦੂਕਾਂ, ਗਹਿਣਿਆਂ ਅਤੇ ਬੈਂਕ ਬੈਲੇਂਸ ਦੀ ਵੀ ਕੋਈ ਕਮੀ ਨਹੀਂ ਸੀ। ਮਰਹੂਮ ਗਾਇਕ ਨੇ ਆਪਣੇ ਪਿੰਡ 'ਚ ਇੱਕ ਆਲੀਸ਼ਾਨ ਬੰਗਲਾ ਬਣਾਇਆ ਹੋਇਆ ਸੀ, ਜਿਸ ਨੂੰ ਹਵੇਲੀ ਵੀ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦਾ ਕੈਨੇਡਾ 'ਚ ਪੰਜ ਬੈੱਡਰੂਮ ਵਾਲਾ ਘਰ ਵੀ ਸੀ। ਸਿੱਧੂ ਮੂਸੇਵਾਲਾ ਨੂੰ ਗੱਡੀਆਂ ਦਾ ਬਹੁਤ ਸ਼ੌਕ ਸੀ। ਉਨ੍ਹਾਂ ਕੋਲ 26 ਲੱਖ ਰੁਪਏ ਦੀ ਫਾਰਚੂਨਰ ਕਾਰ ਸੀ। ਇਸ ਤੋਂ ਇਲਾਵਾ ਜੀਪ, ਰੇਂਜ ਰੋਵਰ ਅਤੇ ਮਹਿੰਗੀਆਂ ਕਾਰਾਂ ਦਾ ਵੀ ਚੰਗਾ ਕਲੈਕਸ਼ਨ ਸੀ। ਹਲਫ਼ਨਾਮੇ ਮੁਤਾਬਕ, ਮੂਸੇਵਾਲਾ ਕੋਲ 5 ਲੱਖ ਰੁਪਏ ਨਕਦ, ਬੈਂਕ 'ਚ 5 ਕਰੋੜ ਰੁਪਏ ਤੋਂ ਵੱਧ ਅਤੇ 1 ਲੱਖ ਰੁਪਏ ਦਾ ਨਿਵੇਸ਼ ਵੀ ਸੀ। ਉਨ੍ਹਾਂ ਨੇ ਬਚਤ ਸਕੀਮਾਂ 'ਚ 17 ਲੱਖ ਰੁਪਏ ਦਾ ਨਿਵੇਸ਼ ਕੀਤਾ ਸੀ ਅਤੇ 18 ਲੱਖ ਦੇ ਕਰੀਬ ਗਹਿਣੇ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।