ਲਤਾ ਮੰਗੇਸ਼ਕਰ ਦੇ ਭਰਾ ਹਿਰਦੈਨਾਥ ਹਸਪਤਾਲ ''ਚ ਦਾਖ਼ਲ, ਪੁੱਤਰ ਆਦਿਨਾਥ ਨੇ ਸਿਹਤ ਸਬੰਧੀ ਦਿੱਤੀ ਜਾਣਕਾਰੀ

04/25/2022 1:39:34 PM

ਮੁੰਬਈ– ਗਾਇਕਾ ਲਤਾ ਮੰਗੇਸ਼ਕਰ ਅਤੇ ਆਸ਼ਾ ਭੋਂਸਲੇ ਦੇ ਛੋਟੇ ਭਰਾ ਹਿਰਦੈਨਾਥ ਮੰਗੇਸ਼ਕਰ ਦੀ ਸਿਹਤ ਠੀਕ ਨਹੀਂ ਹੈ। ਸੰਗੀਤਕਾਰ ਹਿਰਦੈਨਾਥ ਹਸਪਤਾਲ ’ਚ ਦਾਖ਼ਲ ਹਨ। ਹਿਰਦੈਨਾਥ ਦੇ ਪੁੱਤਰ ਆਦਿਨਾਥ ਨੇ ਉਨ੍ਹਾਂ ਦੀ ਸਿਹਤ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਆਦਿਨਾਥ ਨੇ ਦੱਸਿਆ ਕਿ ਉਨ੍ਹਾਂ ਦੀ ਸਿਹਤ ’ਚ ਪਹਿਲਾਂ ਨਾਲੋਂ ਸੁਧਾਰ ਹੈ ਅਤੇ 10 ਦਿਨਾਂ ਦੇ ਅੰਦਰ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ। ਲਤਾ ਦੀਨਾਨਾਥ ਮੰਗੇਸ਼ਕਰ ਪੁਰਸਕਾਰ ਸਮਾਰੋਹ ਨੂੰ ਸੰਬੋਧਨ ਕਰਦਿਆਂ ਆਦਿਨਾਥ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਹਮੇਸ਼ਾ ਇਸ ਮੌਕੇ ’ਤੇ ਸਵਾਗਤ ਭਾਸ਼ਣ ਦਿੰਦੇ ਸਨ ਅਤੇ ਟਰੱਸਟ ਦੇ ਬਾਰੇ ਜਾਣਕਾਰੀ ਦਿੰਦੇ ਸਨ। ਇਸ ਸਾਲ ਉਹ ਭਾਸ਼ਣ ਦੇਣ ’ਚ ਅਸਮੱਰਥ ਹਨ ਕਿਉਂਕਿ ਉਹ ਇਸ ਸਮੇਂ ਹਸਪਤਾਲ ’ਚ ਦਾਖ਼ਲ ਹਨ। ਪਰਮਾਤਮਾ ਦੀ ਕਿਰਪਾ ਨਾਲ ਉਹ ਅਗਲੇ 8-10 ਦਿਨਾਂ ’ਚ ਘਰ ਵਾਪਸ ਆ ਜਾਣਗੇ। ਉਨ੍ਹਾਂ ਦੀ ਹਾਲਤ ਹੁਣ ਕਾਫ਼ੀ ਹੱਦ ਤੱਕ ਠੀਕ ਹੈ ਅਤੇ ਸਿਹਤ ’ਚ ਸੁਧਾਰ ਹੋ ਰਿਹਾ ਹੈ।

PunjabKesari

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸ ਸਮਾਰੋਹ ’ਚ ਸ਼ਾਮਲ ਹੋਏ ਸਨ ਅਤੇ ਪਹਿਲਾ ਲਤਾ ਦੀਨਾਨਾਥ ਮੰਗੇਸ਼ਕਰ ਪੁਰਸਕਾਰ ਉਨ੍ਹਾਂ ਨੂੰ ਹੀ ਦਿੱਤਾ ਗਿਆ ਹੈ। ਮੋਦੀ ਜੀ ਨੇ ਆਪਣੇ ਧੰਨਵਾਦੀ ਭਾਸ਼ਣ ’ਚ ਹਿਰਦੈਨਾਥ ਦੀ ਜਲਦੀ ਠੀਕ ਹੋਣ ਦੀ ਕਾਮਨਾ ਵੀ ਕੀਤੀ ਹੈ। ਲਤਾ ਦੀਨਾਨਾਥ ਮੰਗੇਸ਼ਕਰ  ਪੁਰਸਕਾਰ ਦਾ ਆਯੋਜਨ ਮਾਸਟਰ ਦੀਨਾਨਾਥ ਮੰਗੇਸ਼ਕਰ ਪੁਰਸਕਾਰ ਸਮਾਰੋਹ ਦੇ ਤਹਿਤ ਕੀਤਾ ਗਿਆ। 24 ਅਪ੍ਰੈਲ ਨੂੰ ਮਾਸਟਰ ਦੀਨਾਨਾਥ ਦੀ 80ਵੀਂ ਬਰਸੀ ਹੈ। ਪਰਿਵਾਰ ਅਤੇ ਮਾਸਟਰ ਦੀਨਾਨਾਥ ਮੰਗੇਸ਼ਕਰ ਸਮ੍ਰਿਤੀ ਪ੍ਰਤਿਸ਼ਠਾਨ ਚੈਰੀਟੇਬਲ ਟਰੱਸਟ ਨੇ ਇਕ ਬਿਆਨ ’ਚ ਕਿਹਾ ਕਿ ਉਨ੍ਹਾਂ ਨੇ ਲਤਾ ਮੰਗੇਸ਼ਕਰ ਦੇ ਸਨਮਾਨ ਅਤੇ ਸਮ੍ਰਿਤੀ ’ਚ ਇਸ ਸਾਲ ਤੋਂ  ਪੁਰਸਕਾਰ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ, ਜਿਨ੍ਹਾਂ ਦਾ 92 ਸਾਲ ਦੀ ਉਮਰ 'ਚ 6 ਫਰਵਰੀ ਨੂੰ ਦਿਹਾਂਤ ਹੋ ਗਿਆ ਸੀ।

PunjabKesari


Anuradha

Content Editor

Related News