ਲਖਵਿੰਦਰ ਵਡਾਲੀ ਦੇ ਇਸ ਕੰਮ ਤੋਂ ਖ਼ੁਸ਼ ਹੋਏ ਪਿਤਾ ਪੂਰਨ ਚੰਦ ਵਡਾਲੀ, ਖ਼ਾਸ ਅੰਦਾਜ਼ ''ਚ ਕੀਤੀ ਤਾਰੀਫ਼

4/7/2021 12:36:01 PM

ਚੰਡੀਗੜ੍ਹ (ਬਿਊਰੋ) : ਪੰਜਾਬੀ ਸੂਫ਼ੀ ਗਾਇਕ ਲਖਵਿੰਦਰ ਵਡਾਲੀ ਦੀ ਕਮਾਲ ਦੀ ਗਾਇਕੀ ਲਈ ਹਮੇਸ਼ਾ ਹੀ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਜਾਂਦੀ ਹੈ। ਪੰਜਾਬੀ ਗਾਣਿਆਂ ਦੇ ਨਾਲ-ਨਾਲ ਲਖਵਿੰਦਰ ਹਿੰਦੀ ਟੱਚ ਵਾਲੇ ਗੀਤਾਂ 'ਚ ਵੀ ਕਮਾਲ ਕਰਦੇ ਹਨ। ਅਜਿਹਾ ਹੀ ਕੁਝ ਇੱਕ ਵਾਰ ਫ਼ਿਰ ਹੋਇਆ। ਦਰਅਸਲ, ਬਾਲੀਵੁੱਡ ਫ਼ਿਲਮ 'ਕੋਈ ਜਾਨੇ ਨਾ' 'ਚ ਲਖਵਿੰਦਰ ਵਡਾਲੀ ਦੀ ਆਵਾਜ਼ ਸੁਣੀ ਜਾਵੇਗੀ।

 
 
 
 
 
 
 
 
 
 
 
 
 
 
 
 

A post shared by Lakhwinder Wadali (@lakhwinderwadaliofficial)

ਕੁਨਾਲ ਕਪੂਰ ਤੇ ਅਮਾਰਿਆ ਦਸਤੂਰ ਸਟਾਰਰ ਫ਼ਿਲਮ 'ਚ ਲਖਵਿੰਦਰ ਵਡਾਲੀ ਨੇ ਗੀਤ 'ਰੱਬ ਮੰਨਿਆ' ਗਾਇਆ ਹੈ। 'ਰੱਬ ਮੰਨਿਆ' ਗੀਤ ਦਾ ਔਰੀਜ਼ਨਲ ਵਰਜ਼ਨ 'ਪਦਮ ਸ਼੍ਰੀ' ਪੂਰਨ ਚੰਦ ਵਡਾਲੀ ਤੇ ਮਰਹੂਮ ਪਿਆਰੇ ਲਾਲ ਵਡਾਲੀ ਨੇ ਗਾਇਆ ਸੀ। ਜਦੋਂ ਇਸ ਗੀਤ ਦੇ ਰੀ-ਕ੍ਰੀਏਸ਼ਨ ਵਰਜ਼ਨ ਨੂੰ ਲਖਵਿੰਦਰ ਦੇ ਪਿਤਾ ਪੂਰਨ ਚੰਦ ਵਡਾਲੀ ਨੇ ਆਪ ਸੁਣਿਆ ਤਾਂ ਉਨ੍ਹਾਂ ਨੇ ਵੀ ਇਸ ਰੀ-ਕ੍ਰੀਏਸ਼ਨ ਦੀ ਤਾਰੀਫ਼ ਆਪਣੇ ਅੰਦਾਜ਼ 'ਚ ਕੀਤੀ।

 
 
 
 
 
 
 
 
 
 
 
 
 
 
 
 

A post shared by Lakhwinder Wadali (@lakhwinderwadaliofficial)

ਦੱਸ ਦਈਏ ਕਿ 'ਤੂੰ ਮਾਨੇ ਜਾਂ ਮਾਨੇ ਦਿਲਦਾਰਾ, ਅੱਸਾਂ ਤਾਂ ਤੈਨੂੰ ਰੱਬ ਮੰਨਿਆ' ਗੀਤ ਨੂੰ ਲਖਵਿੰਦਰ ਵਡਾਲੀ ਦੀ ਆਵਾਜ਼ 'ਚ ਰੋਚਕ ਕੋਹਲੀ ਨੇ ਰਿਕੀਰੀਏਟ ਕੀਤਾ ਹੈ। ਲਖਵਿੰਦਰ ਦੇ ਨਾਲ ਇਸ ਗੀਤ ਨੂੰ ਬਾਲੀਵੁੱਡ ਪਲੇਅ ਬੈਕ ਗਾਇਕਾ ਨੀਤੀ ਮੋਹਨ ਨੇ ਗਾਇਆ ਹੈ। ਇਸ ਗੀਤ ਨੂੰ ਯੂਟਿਊਬ 'ਤੇ ਹੁਣ ਤੱਕ 15 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਹਰ ਕੋਈ ਲਖਵਿੰਦਰ ਵਡਾਲੀ ਦੀ ਗਾਇਕੀ ਦੀ ਤਾਰੀਫ਼ ਕਰ ਰਿਹਾ ਹੈ। ਇਹ ਬਾਲੀਵੁੱਡ ਫ਼ਿਲਮ 'ਕੋਈ ਜਾਨੇ ਨਾ' 2 ਅਪ੍ਰੈਲ 2021 ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਈ ਸੀ।


sunita

Content Editor sunita