29 ਮਈ ਨੂੰ ‘ਲਾਲ ਸਿੰਘ ਚੱਢਾ’ ਦੇ ਟਰੇਲਰ ਤੋਂ ਪਰਦਾ ਚੁੱਕਦਿਆਂ ਆਮਿਰ ਖ਼ਾਨ ਹੋਸਟ ਕਰਨਗੇ ਆਈ. ਪੀ. ਐੱਲ. ਫਿਨਾਲੇ

Thursday, May 26, 2022 - 01:28 PM (IST)

29 ਮਈ ਨੂੰ ‘ਲਾਲ ਸਿੰਘ ਚੱਢਾ’ ਦੇ ਟਰੇਲਰ ਤੋਂ ਪਰਦਾ ਚੁੱਕਦਿਆਂ ਆਮਿਰ ਖ਼ਾਨ ਹੋਸਟ ਕਰਨਗੇ ਆਈ. ਪੀ. ਐੱਲ. ਫਿਨਾਲੇ

ਮੁੰਬਈ (ਬਿਊਰੋ)– ਇਸ਼ਤਿਹਾਰ ਤੇ ਮਾਰਕੀਟਿੰਗ ਦੀ ਦੁਨੀਆ ਦੇ ਇਤਹਾਸ ’ਚ ਪਹਿਲੀ ਵਾਰ ਵਰਲਡ ਟੈਲੀਵਿਜ਼ਨ ’ਤੇ ਪਹਿਲੀ ਪਾਰੀ ’ਚ 2.30 ਮਿੰਟ ਦੇ ਦੂਜੇ ਸਮੇਂ ’ਚ ਇਕ ਟਰੇਲਰ ਲਾਂਚ ਕੀਤਾ ਜਾਣਾ ਹੈ। ਫਿਰ ਤੁਸੀਂ ਵੀ ਤਿਆਰ ਰਹੋ 29 ਮਈ ਨੂੰ ਆਈ. ਪੀ. ਐੱਲ. ਦੇ ਫਿਨਾਲੇ ’ਚ ‘ਲਾਲ ਸਿੰਘ ਚੱਢਾ’ ਦਾ ਧਮਾਕੇਦਾਰ ਟਰੇਲਰ ਦੇਖਣ ਲਈ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਨੇ ਨਵੇਂ ਗੀਤ ’ਚ ਕੀਤਾ ਨਸੀਬ ਸਣੇ ਇਨ੍ਹਾਂ ਗਾਇਕਾਂ ਨੂੰ ਰਿਪਲਾਈ! ਨਸੀਬ ਨੇ ਦਿੱਤਾ ਇਹ ਜਵਾਬ

ਆਮਿਰ ਖ਼ਾਨ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਫ਼ਿਲਮ ‘ਲਾਲ ਸਿੰਘ ਚੱਢਾ’ ਕਾਫ਼ੀ ਸਮੇਂ ਤੋਂ ਇੰਟਰਨੈੱਟ ’ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਹ ਨਾ ਸਿਰਫ ਆਉਣ ਵਾਲੀ ਫ਼ਿਲਮ ਦਾ ਕਰਿਸ਼ਮਾ ਹੈ, ਜਿਸ ਨੇ ਲੋਕਾਂ ਨੂੰ ਵਾਰ-ਵਾਰ ਉਤਸ਼ਾਹਿਤ ਕੀਤਾ ਹੈ, ਸਗੋਂ ਪ੍ਰਫੈਕਸ਼ਨਿਸਟ ਸਟਾਰ ਦੇ ਪਹਿਲੇ ਕਦੇ ਨਾ ਕੀਤੇ ਗਏ ਪੈਂਤੜੇ ਵੀ ਹਨ, ਜਿਸ ਨੇ ਲੋਕਾਂ ਨੂੰ ਹੈਰਾਨ ਕੀਤਾ ਹੈ।

ਇਸ ’ਚ ਗਾਣੇ ਨੂੰ ਬਿਨਾਂ ਕਿਸੇ ਵਿਜ਼ੂਅਲ ਦੇ ਜਾਰੀ ਕਰਨ ਤੋਂ ਲੈ ਕੇ ਸਿੰਗਰਸ, ਗੀਤਕਾਰ, ਕੰਪੋਜ਼ਰਸ ਤੇ ਤਕਨੀਸ਼ੀਅਨਸ ਨੂੰ ਸੁਰਖ਼ੀਆਂ ’ਚ ਲਿਆਉਣ ਤੱਕ ਆਮਿਰ ਆਗਾਮੀ ਰਿਲੀਜ਼ ਦਾ ਪ੍ਰਚਾਰ ਕਰਨ ਲਈ ਅਨੋਖੀ ਰਣਨੀਤੀ ਦੇ ਨਾਲ ਆਏ ਹਨ।

ਅਜਿਹੇ ’ਚ ਇਹ ਪਹਿਲੀ ਵਾਰ ਹੈ, ਜਦੋਂ ਕੋਈ ਟੀਮ ਆਪਣੀ ਫ਼ਿਲਮ ਦੇ ਪ੍ਰਮੋਸ਼ਨਲ ਕੈਂਪੇਨ ਲਈ ਇਸ ਤਰ੍ਹਾਂ ਦੀ ਸਟਰੈਟਜੀ ਦੇ ਨਾਲ ਆਈ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News