ਓਟੀਟੀ ''ਤੇ ਆਮਿਰ ਖ਼ਾਨ ਦੀ ਫ਼ਿਲਮ ''ਲਾਲ ਸਿੰਘ ਚੱਢਾ'' ਦੀ ਹੋਈ ਬੱਲੇ-ਬੱਲੇ

Thursday, Oct 20, 2022 - 01:45 PM (IST)

ਓਟੀਟੀ ''ਤੇ ਆਮਿਰ ਖ਼ਾਨ ਦੀ ਫ਼ਿਲਮ ''ਲਾਲ ਸਿੰਘ ਚੱਢਾ'' ਦੀ ਹੋਈ ਬੱਲੇ-ਬੱਲੇ

ਮੁੰਬਈ (ਬਿਊਰੋ) : 'ਲਾਲ ਸਿੰਘ ਚੱਢਾ' 11 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ ਪਰ ਦਰਸ਼ਕਾਂ ਨੇ ਆਮਿਰ ਖ਼ਾਨ ਦੀ ਇਸ ਫ਼ਿਲਮ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ। ਫ਼ਿਲਮ ਹੁਣ ਅਕਤੂਬਰ 'ਚ OTT 'ਤੇ ਰਿਲੀਜ਼ ਹੋ ਚੁੱਕੀ ਹੈ। OTT ਪਲੇਟਫਾਰਮ Netflix 'ਤੇ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਇਹ ਫ਼ਿਲਮ ਟਾਪ 10 ਦੀ ਸੂਚੀ 'ਚ ਆਪਣੀ ਜਗ੍ਹਾ ਬਣਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - ਸਰਗੁਣ ਮਹਿਤਾ ਲਈ ਰਵੀ ਦੂਬੇ ਨੇ ਦਿਖਾਇਆ ਪਿਆਰ, ਸਾਂਝੀ ਕੀਤੀ ਖ਼ੂਬਸੂਰਤ ਵੀਡੀਓ

ਲਾਲ ਸਿੰਘ ਚੱਢਾ ਨੇ ਦੁਨੀਆ ਦੇ ਕਈ ਦੇਸ਼ਾਂ ਦੀਆਂ ਟਾਪ 10 ਫ਼ਿਲਮਾਂ ਦੀ ਸੂਚੀ 'ਚ ਜਗ੍ਹਾ ਬਣਾਈ ਹੈ ਪਰ ਇਹ Netflix ਭਾਰਤ ਦੀਆਂ ਚੋਟੀ ਦੀਆਂ 10 ਫ਼ਿਲਮਾਂ ਦੀ ਸੂਚੀ 'ਚ ਸਿਖਰ 'ਤੇ ਬਣੀ ਹੋਈ ਹੈ। ਇਸ ਤਰ੍ਹਾਂ ਜੋ ਕੰਮ ਆਮਿਰ ਖ਼ਾਨ ਦੀ ਫ਼ਿਲਮ ਬਾਕਸ ਆਫਿਸ 'ਤੇ ਨਹੀਂ ਕਰ ਸਕੀ, ਉਹ OTT 'ਤੇ ਕਰ ਰਹੀ ਹੈ। ਵਾਇਆਕਾਮ 18 ਸਟੂਡੀਓਜ਼ ਦੁਆਰਾ ਪ੍ਰਸਤੁਤ, ਅਦਵੈਤ ਚੰਦਨ ਦੁਆਰਾ ਨਿਰਦੇਸ਼ਤ, ਆਮਿਰ ਖ਼ਾਨ ਪ੍ਰੋਡਕਸ਼ਨ 'ਲਾਲ ਸਿੰਘ ਚੱਢਾ' 'ਚ ਆਮਿਰ ਖ਼ਾਨ, ਕਰੀਨਾ ਕਪੂਰ ਖ਼ਾਨ, ਮੋਨਾ ਸਿੰਘ, ਨਾਗਾ ਚੈਤੰਨਿਆ ਅਕੀਨੇਨੀ ਅਤੇ ਮਾਨਵ ਵਿੱਜ ਮੁੱਖ ਭੂਮਿਕਾਵਾਂ 'ਚ ਹਨ। 'ਲਾਲ ਸਿੰਘ ਚੱਢਾ' 6 ਅਕਤੂਬਰ, 2022 ਨੂੰ Netflix 'ਤੇ ਰਿਲੀਜ਼ ਹੋਈ ਸੀ।

ਇਹ ਖ਼ਬਰ ਵੀ ਪੜ੍ਹੋ - 5ਵੇਂ ਦਿਨ ‘ਕਾਂਤਾਰਾ’ ਦੀ ਕਮਾਈ ’ਚ ਹੋਇਆ ਵਾਧਾ, ਹੁਣ ਤਕ ਕਮਾਏ ਇੰਨੇ ਕਰੋੜ

ਦੱਸਣਯੋਗ ਹੈ ਕਿ ਨੈੱਟਫਲਿਕਸ ਦੀਆਂ ਟਾਪ 10 ਫ਼ਿਲਮਾਂ ਦੀ ਇਸ ਸੂਚੀ 'ਚ 'ਲਾਲ ਸਿੰਘ ਚੱਢਾ' ਪਹਿਲੇ ਨੰਬਰ 'ਤੇ, ਦੂਜੇ ਨੰਬਰ 'ਤੇ 'ਪਲਾਨ ਏ ਪਲਾਨ ਬੀ', ਤੀਜੇ 'ਤੇ 'ਲੱਕੀਏਸਟ ਗਰਲ ਅਲਾਈਵ', ਚੌਥੇ 'ਤੇ 'ਓਰੂ ਟੇਕਨ ਤਾਲੂ ਕੇਸ', ਪੰਜਵੇਂ 'ਤੇ 'ਰੰਗਾ ਰੰਗਾ ਵੈਭਵੰਗਾ', 'ਸਾਕਿਨੀ ਡਾਕਿਨੀ' ਛੇਵੇਂ ਨੰਬਰ 'ਤੇ ਹੈ। ਸੱਤਵੇਂ 'ਤੇ 'ਦੰਗਲੁਨਰੂ', ਅੱਠਵੇਂ 'ਤੇ 'ਹਿੱਟ : ਦਿ ਫਸਟ ਕੇਸ' ਅਤੇ 'ਆਰ. ਆਰ. ਆਰ.' ਹਿੰਦੀ ਸ਼ਾਮਲ ਹਨ। ਇਸ ਤਰ੍ਹਾਂ ਟਾਪ 10 ਫ਼ਿਲਮਾਂ ਦੀ ਇਹ ਲਿਸਟ ਕਾਫ਼ੀ ਮਜ਼ੇਦਾਰ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News