ਕੁਸ਼ਾਲ ਟੰਡਨ ਨੂੰ ਆਈ ਸੁਸ਼ਾਂਤ ਦੀ ਯਾਦ, ਅੰਕਿਤਾ ਨੂੰ ਟੈਗ ਕਰਦੇ ਹੋਏ ਲਿਖਿਆ ਭਾਵੁਕ ਮੈਸੇਜ

Wednesday, Mar 31, 2021 - 12:50 PM (IST)

ਕੁਸ਼ਾਲ ਟੰਡਨ ਨੂੰ ਆਈ ਸੁਸ਼ਾਂਤ ਦੀ ਯਾਦ, ਅੰਕਿਤਾ ਨੂੰ ਟੈਗ ਕਰਦੇ ਹੋਏ ਲਿਖਿਆ ਭਾਵੁਕ ਮੈਸੇਜ

ਮੁੰਬਈ: ਟੀ.ਵੀ. ਰਿਐਲਿਟੀ ਸ਼ੋਅ ਬਿਗ ਬੋਸ ’ਚ ਨਜ਼ਰ ਆ ਚੁੱਕੇ ਕੁਸ਼ਾਲ ਟੰਡਨ ਕਈ ਹਿੱਟ ਸ਼ੋਅ ’ਚ ਕੰਮ ਕਰ ਚੁੱਕੇ ਹਨ। ਸ਼ੋਅ ’ਚ ਗੌਹਰ ਖ਼ਾਨ ਦੇ ਨਾਲ ਉਨ੍ਹਾਂ ਦਾ ਰਿਸ਼ਤਾ ਕਾਫ਼ੀ ਚਰਚਾ ’ਚ ਰਿਹਾ ਸੀ। ਹਾਲ ਹੀ ’ਚ ਕੁਸ਼ਾਲ ਨੇ ਉਦੈਪੁਰ ’ਚ ਆਪਣਾ ਜਨਮਦਿਨ ਮਨਾਇਆ। ਇਸ ਦੌਰਾਨ ਉਨ੍ਹਾਂ ਨੇ ਆਪਣੇ ਖ਼ਾਸ ਦੋਸਤ ਸੁਸ਼ਾਂਤ ਸਿੰਘ ਰਾਜਪੂਤ ਨੂੰ ਯਾਦ ਕਰਕੇ ਹੋਏ ਉਨ੍ਹਾਂ ਦੀ ਪੋਸਟ ਸਾਂਝੀ ਕੀਤੀ ਹੈ। ਇਸ ’ਚ ਉਨ੍ਹਾਂ ਨੇ ਟੀ.ਵੀ. ਅਦਾਕਾਰ ਅਤੇ ਸੁਸ਼ਾਂਤ ਸਿੰਘ ਰਾਜਪੂਤ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੀ ਇਕ ਪੋਸਟ ਸਾਂਝੀ ਕੀਤੀ ਹੈ। ਇਸ ’ਚ ਉਨ੍ਹਾਂ ਨੇ ਟੀ.ਵੀ. ਅਦਾਕਾਰਾ ਅਤੇ ਸੁਸ਼ਾਂਤ ਦੀ ਸਾਬਕਾ ਪ੍ਰੇਮਿਕਾ ਰਹਿ ਚੁੱਕੀ ਅੰਕਿਤਾ ਲੋਖੰਡੇ ਨੂੰ ਵੀ ਟੈਗ ਕੀਤਾ ਹੈ। ਕੁਸ਼ਾਲ ਦੀ ਇਸ ਪੋਸਟ ਨੇ ਇਕ ਵਾਰ ਫਿਰ ਸਭ ਨੂੰ ਭਾਵੁਕ ਕਰ ਦਿੱਤਾ ਹੈ। 

PunjabKesari
ਕੁਸ਼ਾਲ ਟੰਡਨ ਨੇ ਸੁਸ਼ਾਂਤ ਨੂੰ ਕੀਤਾ ਯਾਦ
ਕੁਸ਼ਾਲ ਵੱਲੋਂ ਸਾਂਝੀ ਕੀਤੀ ਗਈ ਇਹ ਵੀਡੀਓ ਸੁਸ਼ਾਂਤ ਦੇ ਇਕ ਗਾਣੇ ਦੀ ਹੈ। ਇਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਅਕਿੰਤਾ ਨੂੰ ਟੈਗ ਕੀਤਾ ਅਤੇ ਲਿਖਿਆ ਕਿ ਅੰਕਿਤਾ ਇਹ ਤੁਹਾਡੇ ਲਈ, ਸਾਡਾ ਏਂਜਲ ਦੋਸਤ। ਵੀਡੀਓ ’ਚ ਇਕ ਸ਼ਖ਼ਸ ਬਾਂਸਰੀ ਵਜਾਉਂਦੇ ਹੋਏ ਦਿਖਾਈ ਦੇ ਰਿਹਾ ਹੈ ਅਤੇ ਬਾਂਸਰੀ ਦੀ ਧੁਨ ’ਚ ਉਹ ਸੁਸ਼ਾਂਤ ਦੀ ਫ਼ਿਲਮ ‘ਐੱਮ.ਐੱਸ. ਧੋਨੀ: ਦਿ ਅਨਟੋਲਡ ਸਟੋਰੀ’ ਦਾ ਗਾਣਾ ‘ਕੌਣ ਤੁਝ’ ਵਜਾ ਰਿਹਾ ਹੈ। 

PunjabKesari
ਅੰਕਿਤਾ ਨੇ ਕੁਸ਼ਾਲ ਦੀ ਸਟੋਰੀ ਕੀਤੀ ਸਾਂਝੀ
ਉੱਧਰ ਅੰਕਿਤਾ ਨੇ ਵੀ ਕੁਸ਼ਾਲ ਦੀ ਇਸ ਸਟੋਰੀ ਨੂੰ ਆਪਣੇ ਇੰਸਟਾਗ੍ਰਾਮ ’ਤੇ ਸਾਂਝਾ ਕੀਤਾ ਹੈ। ਸਟੋਰੀ ਸਾਂਝੀ ਕਰਦੇ ਹੋਏ ਅੰਕਿਤਾ ਨੇ ‘Awwwwww’ ਵੀ ਲਿਖਿਆ। ਸੁਸ਼ਾਂਤ ਦੇ ਪ੍ਰਸ਼ੰਸਕ ਕੁਸ਼ਾਲ ਅਤੇ ਅੰਕਿਤਾ ਦੀ ਇਸ ਲਈ ਖ਼ੂਬ ਤਾਰੀਫ਼ ਕਰ ਰਹੇ ਹਨ ਅਤੇ ਸੁਸ਼ਾਂਤ ਨੂੰ ਯਾਦ ਕਰ ਰਹੇ ਹਨ। ਇਹ ਵੀਡੀਓ ਕਾਫ਼ੀ ਤੇਜ਼ੀ ਨਾਲ ਵਾਇਰਲ ਵੀ ਹੋ ਰਹੀ ਹੈ। 

PunjabKesari
ਸੁਸ਼ਾਂਤ ਅਤੇ ਅੰਕਿਤਾ 6 ਸਾਲ ਰਹੇ ਇਕੱਠੇ
ਦੱਸ ਦੇਈਏ ਕਿ ਸੁਸ਼ਾਂਤ ਅਤੇ ਅੰਕਿਤਾ ਪਹਿਲੀ ਵਾਰ ਟੀ.ਵੀ. ਸ਼ੋਅ ‘ਪਵਿੱਤਰ ਰਿਸ਼ਤਾ’ ਦੇ ਸੈੱਟ ’ਤੇ ਮਿਲੇ ਸਨ। ਜਿਥੇ ਉਨ੍ਹਾਂ ਦੋਵਾਂ ਨੂੰ ਇਕ-ਦੂਜੇ ਨਾਲ ਪਿਆਰ ਹੋ ਗਿਆ ਅਤੇ ਕਰੀਬ 6 ਸਾਲ ਇਕੱਠੇ ਰਹਿਣ ਤੋਂ ਬਾਅਦ ਦੋਵਾਂ ਦਾ ਬ੍ਰੇਕਅੱਪ ਹੋ ਗਿਆ। 

PunjabKesari


author

Aarti dhillon

Content Editor

Related News