ਵਿਆਹ ਦੇ 6 ਸਾਲਾਂ ਬਾਅਦ ਪਤੀ ਤੋਂ ਵੱਖ ਹੋਈ ਸੋਸ਼ਲ ਮੀਡੀਆ ਸਟਾਰ ਕੁਸ਼ਾ ਕਪਿਲਾ, ਕਿਹਾ- ‘ਇਹ ਫ਼ੈਸਲਾ ਸੌਖਾ...’

Tuesday, Jun 27, 2023 - 05:10 PM (IST)

ਵਿਆਹ ਦੇ 6 ਸਾਲਾਂ ਬਾਅਦ ਪਤੀ ਤੋਂ ਵੱਖ ਹੋਈ ਸੋਸ਼ਲ ਮੀਡੀਆ ਸਟਾਰ ਕੁਸ਼ਾ ਕਪਿਲਾ, ਕਿਹਾ- ‘ਇਹ ਫ਼ੈਸਲਾ ਸੌਖਾ...’

ਮੁੰਬਈ (ਬਿਊਰੋ)– ਸੋਸ਼ਲ ਮੀਡੀਆ ਸਟਾਰ ਤੇ ਅਦਾਕਾਰਾ ਕੁਸ਼ਾ ਕਪਿਲਾ ਤੇ ਉਨ੍ਹਾਂ ਦੇ ਪਤੀ ਜ਼ੋਰਾਵਰ ਸਿੰਘ ਆਹਲੂਵਾਲੀਆ ਵਿਆਹ ਦੇ 6 ਸਾਲਾਂ ਬਾਅਦ ਵੱਖ ਹੋ ਗਏ ਹਨ। ਕੁਸ਼ਾ ਤੇ ਜ਼ੋਰਾਵਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਲੰਮੀ ਪੋਸਟ ਸਾਂਝੀ ਕਰਕੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੇ ਵੱਖ ਹੋਣ ਦੀ ਖ਼ਬਰ ਤੋਂ ਪ੍ਰਸ਼ੰਸਕ ਕਾਫੀ ਹੈਰਾਨ ਹਨ। ਕੁਸ਼ਾ ਨੇ ਦੱਸਿਆ ਕਿ ਇਹ ਫ਼ੈਸਲਾ ਸੌਖਾ ਨਹੀਂ ਸੀ। ਦੋਵੇਂ ਭਾਵੇਂ ਵੱਖ ਹੋ ਗਏ ਹੋਣ ਪਰ ਇਕੱਠੇ ਮਿਲ ਕੇ ਆਪਣਾ ਪੈੱਟ ਦਾ ਖਿਆਲ ਰੱਖਣਗੇ।

ਇਹ ਖ਼ਬਰ ਵੀ ਪੜ੍ਹੋ : ਹਾਈ ਕੋਰਟ ਨੇ ‘ਆਦਿਪੁਰਸ਼’ ਦੇ ਨਿਰਮਾਤਾਵਾਂ ਨੂੰ ਪਾਈ ਝਾੜ, ‘ਘੱਟੋ-ਘੱਟ ਰਾਮਾਇਣ-ਕੁਰਾਨ ਵਰਗੇ ਧਾਰਮਿਕਾਂ ਗ੍ਰੰਥਾਂ ਨੂੰ...’

ਕੁਸ਼ਾ ਤੇ ਜ਼ੋਰਾਵਰ ਨੇ 6 ਸਾਲ ਪਹਿਲਾਂ ਇਕ-ਦੂਜੇ ਨਾਲ ਲਵ ਮੈਰਿਜ ਕਰਵਾਈ ਸੀ। ਦੋਵੇਂ ਅਕਸਰ ਸੋਸ਼ਲ ਮੀਡੀਆ ’ਤੇ ਇਕੱਠੇ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ। ਪਿਛਲੇ ਕੁਝ ਦਿਨਾਂ ਤੋਂ ਦੋਵਾਂ ਨੇ ਇਕੱਠੇ ਕੋਈ ਪੋਸਟ ਸਾਂਝੀ ਨਹੀਂ ਕੀਤੀ ਸੀ ਤੇ ਹੁਣ ਉਨ੍ਹਾਂ ਦੇ ਵੱਖ ਹੋਣ ਦੀ ਖ਼ਬਰ ਨੇ ਪ੍ਰਸ਼ੰਸਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ।

PunjabKesari

ਕੁਸ਼ਾ ਨੇ ਪੋਸਟ ਸਾਂਝੀ ਕਰਦਿਆਂ ਲਿਖਿਆ, ‘‘ਜ਼ੋਰਾਵਰ ਤੇ ਮੈਂ ਵੱਖ ਹੋਣ ਦਾ ਫ਼ੈਸਲਾ ਕੀਤਾ ਹੈ। ਇਹ ਫ਼ੈਸਲਾ ਸਾਡੇ ਲਈ ਬਿਲਕੁਲ ਵੀ ਆਸਾਨ ਨਹੀਂ ਸੀ ਪਰ ਸਾਡੀ ਜ਼ਿੰਦਗੀ ਦੇ ਇਸ ਮੌਕੇ ’ਤੇ ਅਸੀਂ ਜਾਣਦੇ ਹਾਂ ਕਿ ਇਹ ਸਹੀ ਫ਼ੈਸਲਾ ਹੈ। ਅਸੀਂ ਜੋ ਪਿਆਰ ਤੇ ਜੀਵਨ ਸਾਂਝਾ ਕੀਤਾ ਹੈ, ਉਹ ਭਵਿੱਖ ’ਚ ਸਾਡੇ ਲਈ ਇਕੋ ਜਿਹਾ ਹੋਵੇਗਾ ਪਰ ਅਫਸੋਸ ਜੋ ਅਸੀਂ ਇਸ ਸਮੇਂ ਸਾਡੇ ਲਈ ਚਾਹੁੰਦੇ ਹਾਂ, ਉਹ ਮੇਲ ਨਹੀਂ ਖਾਂਦਾ। ਜਿੰਨਾ ਚਿਰ ਅਸੀਂ ਹਾਰ ਨਹੀਂ ਮੰਨੀ, ਅਸੀਂ ਇਸ ਲਈ ਆਪਣਾ ਸਭ ਕੁਝ ਦੇ ਦਿੱਤਾ।’’

PunjabKesari

ਕੁਸ਼ਾ ਨੇ ਅੱਗੇ ਲਿਖਿਆ, “ਰਿਸ਼ਤਾ ਖ਼ਤਮ ਹੋਣਾ ਸਾਡੇ ਤੇ ਸਾਡੇ ਪਰਿਵਾਰਾਂ ਲਈ ਬਹੁਤ ਦੁਖਦਾਈ ਸੀ। ਸ਼ੁਕਰ ਹੈ ਕਿ ਅਸੀਂ ਅਜਿਹਾ ਕਰਨ ’ਚ ਲੰਮਾ ਸਮਾਂ ਲਿਆ। ਇਸ ਤੋਂ ਉੱਭਰਨ ਲਈ ਸਾਨੂੰ ਸਮਾਂ ਲੱਗੇਗਾ। ਫਿਲਹਾਲ, ਅਸੀਂ ਇਕ-ਦੂਜੇ ਦੇ ਪਿਆਰ, ਸਤਿਕਾਰ ਤੇ ਸਮਰਥਨ ਨਾਲ ਇਸ ਪੜਾਅ ਤੋਂ ਬਾਹਰ ਨਿਕਲਣ ਜਾ ਰਹੇ ਹਾਂ।’’ ਕੁਸ਼ਾ ਨੇ ਇਹ ਵੀ ਦੱਸਿਆ ਕਿ ਉਹ ਮਿਲ ਕੇ ਆਪਣੇ ਪੈੱਟ ਦਾ ਖਿਆਲ ਰੱਖਣਗੇ ਤੇ ਹਮੇਸ਼ਾ ਇਕ-ਦੂਜੇ ਦਾ ਸਾਥ ਦੇਣਗੇ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News