‘ਮਡਗਾਂਵ ਐਕਸਪ੍ਰੈੱਸ’ ਦੀ ਸ਼ੂਟਿੰਗ ਹੋਈ ਪੂਰੀ
02/18/2023 3:23:49 PM

ਮੁੰਬਈ (ਬਿਊਰੋ) : ਅਦਾਕਾਰ ਕੁਣਾਲ ਖੇਮੂ ਜਲਦੀ ਹੀ ਐਕਸੇਲ ਐਂਟਰਟੇਨਮੈਂਟ ਦੀ ਬਹੁਤ ਉਡੀਕੀ ਜਾ ਰਹੀ ਫ਼ਿਲਮ ‘ਮਡਗਾਂਵ ਐਕਸਪ੍ਰੈੱਸ’ ਨਾਲ ਨਿਰਦੇਸ਼ਕ ਵਜੋਂ ਸ਼ੁਰੂਆਤ ਕਰਨ ਜਾ ਰਹੇ ਹਨ। ਇਸ ਫ਼ਿਲਮ ਦੀ ਸ਼ੂਟਿੰਗ ਹਾਲ ਹੀ ’ਚ ਪੂਰੀ ਹੋਈ ਹੈ, ਜਿਸ ਦੀ ਸ਼ੂਟਿੰਗ ਲਗਭਗ ਇਕ ਸਾਲ ਦੇ ਅੰਦਰ-ਅੰਦਰ ਕੀਤੀ ਗਈ ਹੈ। ਐਕਸੇਲ ਐਂਟਰਟੇਨਮੈਂਟ ਨੇ ਦਹਾਕਿਆਂ ਤੋਂ ਆਪਣੀਆਂ ਦਿਲਚਸਪ ਕਹਾਣੀਆਂ ਨਾਲ ਵਾਰ-ਵਾਰ ਨਵੇਂ ਦਿਸਹੱਦੇ ਸਥਾਪਤ ਕੀਤੇ ਹਨ। ਹੁਣ ਕੁਣਾਲ ਖੇਮੂ ਨੇ ਆਪਣੀ ਨਿਰਦੇਸ਼ਿਤ ਫ਼ਿਲਮ ਨਾਲ ਲੋਕਾਂ ਦੇ ਉਤਸ਼ਾਹ ਦਾ ਪੱਧਰ ਹੋਰ ਉੱਚਾ ਕਰ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ - ਪ੍ਰਸਿੱਧ ਅਦਾਕਾਰ ਅਮ੍ਰਿਤਪਾਲ ਛੋਟੂ ਦਾ ਹੋਇਆ ਦਿਹਾਂਤ
ਇਸ ਗੱਲ ਦੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ’ਤੇ ਦਿੰਦੇ ਹੋਏ ਕੁਣਾਲ ਖੇਮੂ ਨੇ ਫ਼ਿਲਮ ਦੀ ਕਾਸਟ, ਕਰੂ ਅਤੇ ਇਸ ਪ੍ਰਾਜੈਕਟ ’ਤੇ ਕੰਮ ਕਰ ਰਹੇ ਟੀਮ ਦੇ ਹੋਰ ਮੈਂਬਰਾਂ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਦੇ ਨਾਲ ਉਨ੍ਹਾਂ ਨੇ ਕੈਪਸ਼ਨ ਵਿਚ ਲਿਖਿਆ, ‘ਇਟਸ ਏ ਫ਼ਿਲਮ ਰੈਪ! #madgaone & press ਇਹ ਕਮਾਲ ਦੀ ਜਰਨੀ ਰਹੀ ਹੈ ਅਤੇ ਮੈਂ ਇਸ ਨੂੰ ਤੁਹਾਡੇ ਬਿਨਾ ਨਹੀਂ ਕਰ ਸਕਦਾ ਸੀ।’
ਇਹ ਖ਼ਬਰ ਵੀ ਪੜ੍ਹੋ - ਬੁਰਜ ਖਲੀਫਾ 'ਤੇ ਦਿਖਾਇਆ ਗਿਆ ਫ਼ਿਲਮ 'ਸ਼ਹਿਜ਼ਾਦਾ' ਦਾ ਟਰੇਲਰ , ਕਾਰਤਿਕ ਬੋਲੇ- ਫੁੱਲ ਸ਼ਹਿਜ਼ਾਦੇ ਵਾਲੀ ਫੀਲ
ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।