ਭਗਤੀ ਦੇ ਰੰਗ ''ਚ ਰੰਗੇ ਗਾਇਕ ਕੁਮਾਰ ਸਾਨੂ; ਪ੍ਰੇਮਾਨੰਦ ਜੀ ਮਹਾਰਾਜ ਨੂੰ ਸੁਣਾਇਆ ਆਪਣਾ ਪਸੰਦੀਦਾ ਗੀਤ, ਵੀਡੀਓ

Monday, Jan 12, 2026 - 06:56 PM (IST)

ਭਗਤੀ ਦੇ ਰੰਗ ''ਚ ਰੰਗੇ ਗਾਇਕ ਕੁਮਾਰ ਸਾਨੂ; ਪ੍ਰੇਮਾਨੰਦ ਜੀ ਮਹਾਰਾਜ ਨੂੰ ਸੁਣਾਇਆ ਆਪਣਾ ਪਸੰਦੀਦਾ ਗੀਤ, ਵੀਡੀਓ

ਮੁੰਬਈ- ਬਾਲੀਵੁੱਡ ਦੇ ਦਿੱਗਜ ਗਾਇਕ ਕੁਮਾਰ ਸਾਨੂ ਹਾਲ ਹੀ ਵਿੱਚ ਅਧਿਆਤਮਿਕ ਰੰਗ ਵਿੱਚ ਰੰਗੇ ਨਜ਼ਰ ਆਏ। ਉਹ ਵ੍ਰਿੰਦਾਵਨ ਸਥਿਤ ਆਸ਼ਰਮ ਵਿੱਚ ਮਹਾਰਾਜ ਸ਼੍ਰੀ ਹਿਤ ਪ੍ਰੇਮਾਨੰਦ ਗੋਵਿੰਦ ਸ਼ਰਨ ਜੀ ਦਾ ਆਸ਼ੀਰਵਾਦ ਲੈਣ ਪਹੁੰਚੇ। ਇਸ ਮੁਲਾਕਾਤ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਕੁਮਾਰ ਸਾਨੂ ਮਹਾਰਾਜ ਜੀ ਦੇ ਸਾਹਮਣੇ ਬੈਠ ਕੇ ਗਾਇਕੀ ਦਾ ਜਾਦੂ ਬਿਖੇਰਦੇ ਨਜ਼ਰ ਆ ਰਹੇ ਹਨ।
‘ਜਬ ਕੋਈ ਬਾਤ ਬਿਗੜ ਜਾਏ’ ਨਾਲ ਛੇੜੀਆਂ ਭਗਤੀ ਦੀਆਂ ਤਾਰਾਂ
ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕੁਮਾਰ ਸਾਨੂ ਨੇ ਮਹਾਰਾਜ ਜੀ ਦੇ ਸਾਹਮਣੇ ਆਪਣਾ ਮਸ਼ਹੂਰ ਗੀਤ ‘ਜਬ ਕੋਈ ਬਾਤ ਬਿਗੜ ਜਾਏ’ ਗਾਇਆ। ਇਹ ਗੀਤ ਸਾਲ 1990 ਦੀ ਫਿਲਮ ‘ਜੁਰਮ’ ਦਾ ਹੈ। ਮਹਾਰਾਜ ਜੀ ਨੇ ਇਸ ਗੀਤ ਨੂੰ ਬਹੁਤ ਹੀ ਧਿਆਨ ਨਾਲ ਸੁਣਿਆ ਅਤੇ ਪਸੰਦ ਕੀਤਾ। ਗੀਤ ਸੁਣਾਉਣ ਤੋਂ ਬਾਅਦ ਕੁਮਾਰ ਸਾਨੂ ਨੇ ਭਾਵੁਕ ਹੁੰਦੇ ਹੋਏ ਕਿਹਾ, “ਇਹ ਗੀਤ ਮੇਰੇ ਦਿਲ ਦੇ ਬਹੁਤ ਕਰੀਬ ਹੈ। ਇਹ ਅਸੀਂ ਰੱਬ ਲਈ, ਮਾਤਾ-ਪਿਤਾ ਅਤੇ ਭੈਣ-ਭਰਾਵਾਂ ਲਈ ਵੀ ਗਾ ਸਕਦੇ ਹਾਂ”।


90 ਦੇ ਦਹਾਕੇ ਦੇ ਸੁਪਰਸਟਾਰ ਦੀ ਨਿਮਰਤਾ
ਕੁਮਾਰ ਸਾਨੂ ਜੋ ਕਿ 90 ਦੇ ਦਹਾਕੇ ਵਿੱਚ ਹਿੰਦੀ ਫਿਲਮਾਂ ਦੀ ਪਛਾਣ ਬਣੇ, ਆਪਣੀ ਸੁਰੀਲੀ ਆਵਾਜ਼ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੇ ਸਾਲ 1990 ਤੋਂ 1995 ਤੱਕ ਲਗਾਤਾਰ ਪੰਜ ਸਾਲ ਫਿਲਮਫੇਅਰ ਐਵਾਰਡ ਜਿੱਤ ਕੇ ਇਤਿਹਾਸ ਰਚਿਆ ਸੀ। ਉਨ੍ਹਾਂ ਨੂੰ ਇਹ ਸਨਮਾਨ 'ਆਸ਼ਿਕੀ', 'ਸਾਜਨ', 'ਦੀਵਾਨਾ' ਅਤੇ 'ਬਾਜ਼ੀਗਰ' ਵਰਗੀਆਂ ਸੁਪਰਹਿੱਟ ਫਿਲਮਾਂ ਲਈ ਮਿਲੇ। ਹਿੰਦੀ ਤੋਂ ਇਲਾਵਾ ਉਨ੍ਹਾਂ ਨੇ ਬੰਗਾਲੀ, ਮਰਾਠੀ, ਤਾਮਿਲ ਅਤੇ ਭੋਜਪੁਰੀ ਸਮੇਤ ਕਈ ਭਾਸ਼ਾਵਾਂ ਵਿੱਚ ਗੀਤ ਗਾਏ ਹਨ।
ਪ੍ਰਸ਼ੰਸਕਾਂ ਵੱਲੋਂ ਮਿਲ ਰਿਹਾ ਭਰਵਾਂ ਹੁੰਗਾਰਾ
ਸੋਸ਼ਲ ਮੀਡੀਆ ਯੂਜ਼ਰਸ ਇਸ ਵੀਡੀਓ ਨੂੰ ਖ਼ੂਬ ਪਸੰਦ ਕਰ ਰਹੇ ਹਨ ਅਤੇ ਆਪਣੀਆਂ ਪ੍ਰਤੀਕਿਰਿਆਵਾਂ ਵੀ ਦੇ ਰਹੇ ਹਨ। 


author

Aarti dhillon

Content Editor

Related News