ਕੁਲਵਿੰਦਰ ਕੈਲੀ ਤੇ ਗੁਰਲੇਜ਼ ਅਖਤਰ ਨੇ ਨਿਊਯਾਰਕ ਦੀਵਾਲੀ ਮੇਲੇ ''ਚ ਲਾਈਆਂ ਰੌਣਕਾਂ

10/26/2016 3:05:13 AM

ਜਲੰਧਰ— ''ਰੱਬ ਕਰੇ ਮੈਂ ਮਰ ਜਾਵਾਂ'' ਅਤੇ ''ਤੂੰ ਮਿਲਿਆ'' ਵਰਗੇ ਦਰਜਨਾਂ ਹਿੱਟ ਗੀਤ ਗਾਉਣ ਵਾਲੀ ਦੋਗਾਣਾ ਗਾਇਕ ਜੋੜੀ ਕੁਲਵਿੰਦਰ ਕੈਲੀ ਅਤੇ ਗੁਰਲੇਜ਼ ਅਖਤਰ ਨੇ ਅੰਤਰਰਾਸ਼ਟਰੀ ਪ੍ਰੋਮੋਟਰਾਂ ਲਾਲ ਜੀ ਅਤੇ ਜਸਵਿੰਦਰ ਬੰਗਾ ਵਲੋਂ ਨਿਊਯਾਰਕ ''ਚ ਆਯੋਜਿਤ ਦੀਵਾਲੀ ਮੇਲੇ ਵਿਚ ਖੂਬ ਰੌਣਕਾਂ ਲਾਈਆਂ। ਜਿਥੇ ਇਸ ਦੋਗਾਣਾ ਗਾਇਕ ਜੋੜੀ ਨੇ ਆਪਣੇ ਨਵੇਂ-ਪੁਰਾਣੇ ਗੀਤਾਂ ਨਾਲ ਸਰੋਤਿਆਂ ਦਾ ਮਨੋਰੰਜਨ ਕੀਤਾ, ਉਥੇ ਸ਼ੇਅਰੋ-ਸ਼ਾਇਰੀ ਅਤੇ ਸਟੇਜ ਪ੍ਰੋਫਾਰਮੈਂਸ ਨਾਲ ਵੀ ਸਭ ਨੂੰ ਪ੍ਰਭਾਵਿਤ ਕੀਤਾ। ਸਰੋਤਿਆਂ ਵਲੋਂ ਵਾਰ-ਵਾਰ ਗੀਤਾਂ ਦੀ ਫਰਮਾਇਸ਼ ਕੀਤੀ ਜਾ ਰਹੀ ਸੀ ਅਤੇ ਕੈਲੀ ਅਤੇ ਅਖਤਰ ਨੇ ਕਿਸੇ ਵੀ ਸਰੋਤੇ ਨੂੰ ਨਿਰਾਸ਼ ਨਹੀਂ ਹੋਣ ਦਿੱਤਾ, ਸਭ ਦੀਆਂ ਫਰਮਾਇਸ਼ਾਂ ਪੂਰੀਆਂ ਕਰਕੇ ਆਪਣੀ ਗਾਇਨ ਕਲਾ ਦਾ ਲੋਹਾ ਮਨਵਾਇਆ।

Related News