ਕੁਲਵਿੰਦਰ ਬਿੱਲਾ ਦਾ ਧਾਰਮਿਕ ਗੀਤ ''ਬੋਲ ਵਾਹਿਗੁਰੂ'' ਰਿਲੀਜ਼, ਕੁਦਰਤ ਦੇ ਹਰ ਰੰਗ ਨੂੰ ਖ਼ੂਬਸੂਰਤੀ ਨਾਲ ਕੀਤਾ ਬਿਆਨ

05/19/2021 1:08:15 PM

ਚੰਡੀਗੜ੍ਹ (ਬਿਊਰੋ) - ਪੰਜਾਬੀ ਫ਼ਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਤੇ ਗਾਇਕ ਕੁਲਵਿੰਦਰ ਬਿੱਲਾ ਦਾ ਨਵਾਂ ਧਾਰਮਿਕ ਗੀਤ 'ਬੋਲ ਵਾਹਿਗੁਰੂ' ਰਿਲੀਜ਼ ਹੋ ਚੁੱਕਿਆ ਹੈ, ਜਿਸ ਨੂੰ ਯੂਟਿਊਬ 'ਤੇ ਲੋਕਾਂ ਵਲੋ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਕੁਲਵਿੰਦਰ ਬਿੱਲਾ ਦੇ ਇਸ ਧਾਰਮਿਕ ਗੀਤ ਦੇ ਬੋਲ ਰਿੱਕੀ ਖ਼ਾਨ ਨੇ ਆਪਣੀ ਕਲਮ ਨਾਲ ਸ਼ਿੰਗਾਰੇ ਹਨ, ਜਿਸ ਦਾ ਮਿਊਜ਼ਿਕ ਜੈਯ ਕੇ ਵਲੋਂ ਤਿਆਰ ਕੀਤਾ ਗਿਆ ਹੈ। ਇਸ ਧਾਰਮਿਕ ਗੀਤ ਦੀ ਫੀਚਰਿੰਗ 'ਚ ਪੰਜਾਬੀ ਇੰਡਸਟਰੀ ਦੇ ਕਈ ਵੱਡੇ ਕਲਾਕਾਰ ਨਜ਼ਰ ਆ ਰਹੇ ਹਨ, ਜਿਸ 'ਚ ਮੁੱਖ ਤੌਰ 'ਤੇ ਕੁਲਵਿੰਦਰ ਬਿੱਲਾ ਅਤੇ ਜਪੁਜੀ ਖਹਿਰਾ ਹਨ।
ਇਥੇ ਵੇਖੋ ਕੁਲਵਿੰਦਰ ਬਿੱਲਾ ਦੇ ਧਾਰਮਿਕ ਗੀਤ ਦਾ ਵੀਡੀਓ - 

ਦੱਸ ਦਈਏ ਕਿ ਪ੍ਰਮਾਤਮਾ ਦੇ ਰੰਗਾਂ ਨਾਲ ਭਰੇ ਇਸ ਗੀਤ ਧਾਰਮਿਕ ਗੀਤ 'ਚ ਰੱਬ ਵੱਲੋਂ ਬਣਾਈ ਕੁਦਰਤ ਦੇ ਸਾਰੇ ਰੰਗਾਂ ਨੂੰ ਬਹੁਤ ਹੀ ਖ਼ੂਬਸੂਰਤੀ ਨਾਲ ਬਿਆਨ ਕੀਤਾ ਗਿਆ ਹੈ। ਇਹ ਧਾਰਮਿਕ ਗੀਤ ਸਾਨੂੰ ਰੱਬ ਵੱਲੋਂ ਬਣਾਈ ਕੁਦਰਤ ਦੀ ਅਹਿਮੀਅਤ ਬਾਰੇ ਦੱਸ ਰਿਹਾ ਹੈ। ਕਿਉਂਕਿ ਜੇਕਰ ਅਸੀਂ ਕੁਦਰਤ ਨਾਲ ਜੁੜਦੇ ਹਾਂ ਤਾਂ ਇਸ ਦਾ ਮਤਲਬ ਹੈ ਕਿ ਅਸੀਂ ਉਸ ਸੱਚੇ ਪਾਤਸ਼ਾਹ ਨਾਲ ਜੁੜ ਰਹੇ ਹਾਂ। ਅੱਜ ਦੇ ਮਨੁੱਖ ਨੇ ਆਪਣੇ ਫਾਈਦਿਆਂ ਲਈ ਕੁਦਰਤ ਨਾਲ ਜੋ ਖਿਲਵਾੜ ਕੀਤਾ ਹੈ, ਇਹ ਉਸ ਦਾ ਹੀ ਨਤੀਜਾ ਹੈ ਜੋ ਅੱਜ ਲੋਕ ਕੋਰੋਨਾ ਵਰਗੀ ਮਹਾਮਾਰੀ ਦੀ ਮਾਰ ਝੱਲ ਰਹੇ ਹਨ। ਸੋ ਇਹ ਸੋਚਣ ਦਾ ਵਿਸ਼ਾ ਹੈ ਕਿ ਅਸੀਂ ਕਿਹੜੇ ਰਾਹੇ ਪੈ ਗਏ ਹਾਂ। ਲਾਲਚ ਨੂੰ ਛੱਡ ਕੇ ਸਾਨੂੰ ਕੁਦਰਤ ਨਾਲ ਪਿਆਰ ਅਤੇ ਵਾਹਿਗੁਰੂ ਜੀ ਦੇ ਦੱਸੇ ਹੋਏ ਰਾਹਾਂ 'ਤੇ ਚੱਲਣਾ ਚਾਹੀਦਾ ਹੈ।

ਦੱਸ ਦਈਏ ਕਿ ਕੁਲਵਿੰਦਰ ਬਿੱਲਾ ਦੇ ਧਾਰਮਿਕ ਗੀਤ 'ਬੋਲ ਵਾਹਿਗੁਰੂ' ਦੀ ਫੀਚਰਿੰਗ 'ਚ ਪੰਜਾਬੀ ਇੰਡਸਟਰੀ ਦੇ ਕਈ ਵੱਡੇ ਕਲਾਕਾਰ ਨਜ਼ਰ ਆ ਰਹੇ ਹਨ, ਜਿਸ 'ਚ ਮੁੱਖ ਤੌਰ 'ਤੇ ਕੁਲਵਿੰਦਰ ਬਿੱਲਾ ਅਤੇ ਜਪੁਜੀ ਖਹਿਰਾ ਹਨ। ਇਸ ਤੋਂ ਇਲਾਵਾ ਇਸ ਗੀਤ 'ਚ ਅਦਾਕਾਰ ਮਲਕੀਤ ਰੌਣੀ, ਸਰਦਾਰ ਸੋਹੀ, ਸੀਮਾ ਕੌਸ਼ਲ ਸਣੇ ਕਈ ਵੱਡੇ ਕਲਾਕਾਰ ਵਿਖਾਈ ਦੇ ਰਹੇ ਹਨ। ਗੁਰਪ੍ਰੀਤ ਘੁੱਗੀ, ਹੌਬੀ ਧਾਲੀਵਾਲ, ਪ੍ਰਿੰਸ ਕੰਵਲਜੀਤ ਵੀ ਇਸ ਗੀਤ ਦੀ ਫੀਚਰਿੰਗ 'ਚ ਹਨ। ਇਸ ਧਾਰਮਿਕ ਗੀਤ 'ਚ ਵਾਹਿਗੁਰੂ/ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।


sunita

Content Editor

Related News