ਕੁੱਲ੍ਹੜ ਪੀਜ਼ਾ ਜੋੜੇ ਨੇ ਹੁਣ ਖੁਦ ਵਾਇਰਲ ਕੀਤੀ ਆਪਣੀ ਵੀਡੀਓ

Tuesday, Oct 01, 2024 - 12:25 PM (IST)

ਕੁੱਲ੍ਹੜ ਪੀਜ਼ਾ ਜੋੜੇ ਨੇ ਹੁਣ ਖੁਦ ਵਾਇਰਲ ਕੀਤੀ ਆਪਣੀ ਵੀਡੀਓ

ਜਲੰਧਰ (ਬਿਊਰੋ) : ਕਥਿਤ MMS ਲੀਕ ਹੋਣ ਮਗਰੋਂ ਹੁਣ ਹਰ ਕੋਈ ਕੁੱਲ੍ਹੜ ਪੀਜ਼ਾ ਜੋੜੇ ਨੂੰ ਜਾਣਨ ਲੱਗ ਪਿਆ ਹੈ। ਕੁੱਲ੍ਹੜ ਪੀਜ਼ਾ ਕਪਲ ਦੇ ਨਾਂ ਨਾਲ ਮਸ਼ਹੂਰ ਸਹਿਜ ਅਰੋੜਾ ਅਤੇ ਗੁਰਪ੍ਰੀਤ ਕੌਰ ਦੀਆਂ ਅਕਸਰ ਹੀ ਕਈ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ।

ਇਨ੍ਹਾਂ ਵੀਡੀਓਜ਼ ਨੂੰ ਕਿਸੇ ਹੋਰ ਨੇ ਨਹੀਂ ਸਗੋਂ ਕੁੱਲ੍ਹੜ ਪੀਜ਼ਾ ਜੋੜੇ ਨੇ ਆਪਣੇ-ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ, ਜੋ ਬਹੁਤ ਜਲਦੀ ਵਾਇਰਲ ਹੋ ਗਈਆਂ। ਦਰਅਸਲ, ਕੁੱਲ੍ਹੜ ਪੀਜ਼ਾ ਜੋੜੇ ਨੇ ਹੁਣ ਇੰਸਟਾਗ੍ਰਾਮ ‘ਤੇ ਰੀਲਜ਼ ਵੀਡੀਓ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। 

ਇੰਸਟਾਗ੍ਰਾਮ ਯੂਜ਼ਰਸ ਕੁੱਲ੍ਹੜ ਪੀਜ਼ਾ ਜੋੜੇ ਦੀ ਰੀਲਜ਼ ਵੀਡੀਓ ਨੂੰ ਕਾਫੀ ਪਸੰਦ ਕਰਦੇ ਹਨ। ਉਨ੍ਹਾਂ ਦੇ ਹਰ ਵੀਡੀਓ ਨੂੰ ਹਜ਼ਾਰਾਂ ਲਾਈਕਸ ਮਿਲਦੇ ਹਨ ਅਤੇ ਲੱਖਾਂ ਲੋਕ ਇਨ੍ਹਾਂ ਦੇ ਵੀਡੀਓ ਦੇਖਦੇ ਹਨ। ਇੰਨੀਂ ਦਿਨੀਂ ਗੁਰਪ੍ਰੀਤ ਕੌਰ ਹਰਿਆਣਵੀ ਗੀਤਾਂ ‘ਤੇ ਖੂਬ ਡਾਂਸ ਕਰਦੀ ਨਜ਼ਰ ਆ ਰਹੀ ਹੈ। ਜ਼ਿਆਦਾਤਰ ਵੀਡੀਓਜ਼ ‘ਚ ਇਹ ਜੋੜਾ ਇਕੱਠੇ ਡਾਂਸ ਕਰਦੇ ਨਜ਼ਰ ਆਉਂਦਾ ਹੈ। 


ਦੱਸ ਦਈਏ ਕਿ ਜੋੜੇ ਨੇ ਕੁਝ ਦਿਨ ਪਹਿਲਾਂ ਹੀ ਆਪਣੇ ਪੁੱਤਰ ਵਾਰਿਸ ਦਾ ਜਨਮਦਿਨ ਮਨਾਇਆ ਸੀ, ਜਿਸ ਦੀਆਂ ਕਈ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਰਾਹੀਂ ਸਾਹਮਣੇ ਆਈਆਂ ਸਨ। ਦੱਸਿਆ ਜਾ ਰਿਹਾ ਹੈ ਕਿ ਸਹਿਜ ਤੇ ਗੁਰਪ੍ਰੀਤ ਨੇ ਪੁੱਤ ਦਾ ਮੂੰਹ ਉਸ ਦੇ ਬਰਥਡੇ 'ਤੇ ਜਨਤਕ ਕੀਤਾ ਸੀ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News