ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੇ ਦੋਹਤੇ ਹਸਨ ਮਾਣਕ ਨੇ ਖੋਲ੍ਹੇ ਦਿਲ ਦੇ ਕਈ ਰਾਜ਼

Saturday, Sep 19, 2020 - 09:36 AM (IST)

ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੇ ਦੋਹਤੇ ਹਸਨ ਮਾਣਕ ਨੇ ਖੋਲ੍ਹੇ ਦਿਲ ਦੇ ਕਈ ਰਾਜ਼

ਜਲੰਧਰ (ਬਿਊਰੋ) - ਪ੍ਰਸਿੱਧ ਗਾਇਕ ਕੁਲਦੀਪ ਮਾਣਕ ਦੇ ਦੋਹਤੇ ਹਸਨ ਮਾਣਕ ਦੀਆਂ ਕਾਫ਼ੀ ਖ਼ਬਰਾਂ ਵਾਇਰਲ ਹੋ ਰਹੀਆਂ ਹਨ। ਉਹ ਸੋਸ਼ਲ ਮੀਡੀਆ ‘ਤੇ ਕਈ ਦਿਨਾਂ ਤੋਂ ਛਾਏ ਹੋਏ ਹਨ। ਉਨ੍ਹਾਂ ਨੇ ਇੱਕ ਇੰਟਰਵਿਊ ਦੌਰਾਨ ਕਈ ਗੱਲਾਂ ਸਾਂਝੀਆਂ ਕੀਤੀਆਂ। ਹਸਨ ਮਾਣਕ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਖ਼ੁਦ ਵੀ ਗਾਉਣ ਦਾ ਸ਼ੌਂਕ ਹੈ ਅਤੇ ਉਹ ਜਲਦ ਹੀ ਕੁਝ ਨਵਾਂ ਕਰਨ ਜਾ ਰਹੇ ਹਨ। ਗਾਇਕੀ ਦੀ ਗੁੜ੍ਹਤੀ ਹਸਨ ਮਾਣਕ ਨੂੰ ਉਨ੍ਹਾਂ ਦੇ ਪਰਿਵਾਰ ‘ਚੋਂ ਹੀ ਮਿਲੀ ਹੈ ਕਿਉਂਕਿ ਜਿੱਥੇ ਉਨ੍ਹਾਂ ਦੇ ਨਾਨਾ ਜੀ ਕੁਲਦੀਪ ਮਾਣਕ ਕਲੀਆਂ ਦੇ ਬਾਦਸ਼ਾਹ ਅਖਵਾਉਂਦੇ ਸਨ। ਉੱਥੇ ਹੀ ਉਨ੍ਹਾਂ ਦੀ ਮਾਂ ਵੀ ਗਾਉਂਦੀ ਹੈ। ਹਸਨ ਮਾਣਕ ਨਾਨੇ ਤੇ ਮਾਂ ਤੋਂ ਹੀ ਗਾਇਕੀ ਦੇ ਗੁਰ ਸਿੱਖੇ ਹਨ।
PunjabKesariਇੰਟਰਵਿਊ ਦੌਰਾਨ ਜਦੋਂ ਪੁੱਛਿਆ ਗਿਆ ਕਿ ਹੁਣ ਤੱਕ ਉਹ ਕਿੱਥੇ ਸਨ ਤਾਂ ਹਸਨ ਮਾਣਕ ਦੱਸਿਆ ਸੀ ਕਿ ਉਹ ਡਿਪ੍ਰੈਸ਼ਨ ਦਾ ਸ਼ਿਕਾਰ ਸਨ ਅਤੇ ਘਰ ‘ਚ ਹੀ ਸਨ ਪਰ ਉਨ੍ਹਾਂ ਦੀ ਜ਼ਿੰਦਗੀ ‘ਚ ਸੁਖਵੰਤ ਸੁੱਖੀ ਆਏ, ਜਿਨ੍ਹਾਂ ਨੇ ਕੁਲਦੀਪ ਮਾਣਕ ਨਾਲ ਕਈ ਗਾਣੇ ਗਾਏ ਹਨ। ਉਨ੍ਹਾਂ ਨੇ ਹੀ ਇਸ ਬੀਮਾਰੀ ‘ਚੋਂ ਉੱਭਰਨ ‘ਚ ਮੇਰੀ ਮਦਦ ਕੀਤੀ ਹੈ।
PunjabKesari
ਉਨ੍ਹਾਂ ਵੱਲੋਂ ਹੌਂਸਲਾ ਅਫਜ਼ਾਈ ਕੀਤੀ ਅਤੇ ਉਨ੍ਹਾਂ ਦੀ ਬਦੌਲਤ ਹੀ ਅੱਜ ਮੈਂ ਮੀਡੀਆ ‘ਚ ਆਇਆ ਹਾਂ ਅਤੇ ਜਲਦ ਹੀ ਸੁਖਵੰਤ ਸੁੱਖੀ ਮੇਰੇ ਲਈ ਅਮਰੀਕਾ ਤੋਂ ਆ ਰਹੇ ਹਨ। ਇਸ ਤੋਂ ਬਾਅਦ ਜਲਦ ਹੀ ਮੈਂ ਕੋਈ ਨਵਾਂ ਪ੍ਰਾਜੈਕਟ ਸਰੋਤਿਆਂ ਦੇ ਰੁਬਰੂ ਕਰਾਂਗਾ। 


author

sunita

Content Editor

Related News