ਸਿਨੇਮਾਘਰਾਂ ’ਚ ਫਿੱਕੇ ਪਏ ‘ਕੁਲਚੇ ਛੋਲੇ’, ਖਾਲੀ ਜਾ ਰਹੇ ਸ਼ੋਅ

Sunday, Nov 13, 2022 - 05:04 PM (IST)

ਸਿਨੇਮਾਘਰਾਂ ’ਚ ਫਿੱਕੇ ਪਏ ‘ਕੁਲਚੇ ਛੋਲੇ’, ਖਾਲੀ ਜਾ ਰਹੇ ਸ਼ੋਅ

ਚੰਡੀਗੜ੍ਹ (ਬਿਊਰੋ) - ਸਾਗਾ ਸਟੂਡੀਓਜ਼ ਦੇ ਬੈਨਰ ਹੇਠ ਬਣੀ ਫ਼ਿਲਮ ‘ਕੁਲਚੇ ਛੋਲੇ’ 11 ਨਵੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਈ। ਇਸ ਫ਼ਿਲਮ ’ਚ ਦਿਲਰਾਜ ਗਰੇਵਾਲ, ਜੰਨਤ ਜ਼ੁਬੇਰ ਤੇ ਜਸਵੰਤ ਸਿੰਘ ਰਾਠੌਰ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਸਿਮਰਨਜੀਤ ਸਿੰਘ ਹੁੰਦਲ ਵੱਲੋਂ ਲਿਖੀ ਤੇ ਡਾਇਰੈਕਟ ਕੀਤੀ ਗਈ ਇਸ ਫ਼ਿਲਮ ਨੂੰ ਪ੍ਰੋਡਿਊਸ ਸੁਮਿਤ ਸਿੰਘ ਨੇ ਕੀਤਾ ਹੈ। 

ਇਥੇ ਵੇਖੋ ਸਿਨੇਮਾਘਰ ਮਿਲੇ ਖਾਲੀ ਦੀ ਵੀਡੀਓ

ਲਵ ਸਟੋਰੀ ’ਤੇ ਆਧਾਰਿਤ ‘ਕੁਲਚੇ ਛੋਲੇ’ ਫ਼ਿਲਮ ਦੇ ਗੀਤਾਂ ਨੂੰ ਮਸ਼ਹੂਰ ਗਾਇਕ ਮੀਕਾ ਸਿੰਘ, ਹਿੰਮਤ ਸੰਧੂ, ਸ਼ਿਪਰਾ ਗੋਇਲ ਨੇ ਆਵਾਜ਼ ਦਿੱਤੀ ਹੈ। ਪੰਜਾਬੀ ਸਿਨੇਮਾ ਜਗਤ ਦੀਆਂ ਫਲਾਪ ਫ਼ਿਲਮਾਂ ਦੀ ਲਿਸਟ ’ਚ ਹੌਲੀ-ਹੌਲੀ ‘ਕੁਲਚੇ ਛੋਲੇ’ ਫ਼ਿਲਮ ਦਾ ਨਾਂ ਜੁੜਦਾ ਜਾ ਰਿਹਾ ਹੈ ਕਿਉਂਕਿ ਇਸ ਫ਼ਿਲਮ ਤੋਂ ਟੀਮ ਨੂੰ ਜਿੰਨੀਆਂ ਉਮੀਦਾਂ ਸਨ, ਉਨ੍ਹਾਂ ’ਤੇ ਇਹ ਪੂਰੀ ਨਹੀਂ ਉਤਰ ਸਕੀ। ਰਿਲੀਜ਼ ਹੋਣ ਵਾਲੇ ਦਿਨ ਤੋਂ ਹੀ ਇਹ ਦਰਸ਼ਕਾਂ ਨੂੰ ਸਿਨੇਮਾਘਰਾਂ ’ਚ ਖਿੱਚ ਕੇ ਲਿਆਉਣ ’ਚ ਪੂਰੀ ਤਰ੍ਹਾਂ ਅਸਫ਼ਲ ਰਹਿ ਰਹੀ ਹੈ। ਆਉਣ ਵਾਲੇ ਸ਼ੋਅਜ਼ ਦੀ ਵੀ ਕੋਈ ਖ਼ਾਸ ਬੁਕਿੰਗ ਦਿਖਾਈ ਨਹੀਂ ਦੇ ਰਹੀ। 

ਲੋਕਾਂ ਵੱਲੋਂ ਫ਼ਿਲਮ ਨੂੰ ਪੂਰੀ ਤਰ੍ਹਾਂ ਨਕਾਰਨ ਤੋਂ ਜਾਪਦਾ ਹੈ ਕਿ ‘ਕੁਲਚੇ ਛੋਲੇ’ ਪੂਰੀ ਤਰ੍ਹਾਂ ਫਿੱਕੇ ਪੈ ਗਏ ਹਨ ਤੇ ਫ਼ਿਲਮ ਦੇ ਸ਼ੋਅ ਖਾਲੀ ਜਾ ਰਹੇ ਹਨ। ਇਸ ਫ਼ਿਲਮ ਨੂੰ ਸ਼ੁਰੂਆਤ ’ਚ ਮਿਲ ਰਹੇ ਰਿਸਪਾਂਸ ਤੋਂ ਲੱਗਦਾ ਹੈ ਕਿ ਇਹ ਫ਼ਿਲਮ ਦੂਜੇ ਹਫ਼ਤੇ ’ਚ ਬੜੀ ਮੁਸ਼ਕਿਲ ਨਾਲ ਹੀ ਦਾਖ਼ਲ ਹੋ ਸਕੇਗੀ। ਭਾਵੇਂ ਫ਼ਿਲਮ ਦਾ ਪ੍ਰਚਾਰ ਬਹੁਤ ਜ਼ੋਰਾਂ-ਸ਼ੋਰਾਂ ਨਾਲ ਕੀਤਾ ਗਿਆ ਸੀ ਪਰ ‘ਜਗ ਬਾਣੀ’ ਦੀ ਟੀਮ ਜਦੋਂ ਇਸ ਫ਼ਿਲਮ ਦਾ ਪਬਲਿਕ ਮੂਵੀ ਰੀਵਿਊ ਲੈਣ ਪਹੁੰਚੀ ਤਾਂ ਸਿਨੇਮਾਘਰਾਂ ’ਚ ਦਰਸ਼ਕ ਹੀ ਨਜ਼ਰ ਨਹੀਂ ਆਏੇ। ਦਰਸ਼ਕਾਂ ਵੱਲੋਂ ਇਸ ਫ਼ਿਲਮ ਨੂੰ ਬੁਰੀ ਤਰ੍ਹਾਂ ਨਕਾਰਨ ਤੋਂ ਜਾਪਦਾ ਹੈ ਕਿ ਟੀਮ ਦੀ ਮਿਹਨਤ ਬੇਕਾਰ ਗਈ।


ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ਵਿਚ ਸਾਂਝੀ ਕਰੋ।


author

sunita

Content Editor

Related News