ਕਪਿਲ ਸ਼ਰਮਾ ਦੇ ਸ਼ੋਅ ’ਚ ਨਹੀਂ ਹੋਵੇਗੀ ਕ੍ਰਿਸ਼ਨਾ ਅਭਿਸ਼ੇਕ ਦੀ ਐਂਟਰੀ, ‘ਮਾਮਲਾ ਮੁੜ ਪੈਸਿਆਂ ’ਤੇ ਅਟਕ ਗਿਆ’
Wednesday, Apr 19, 2023 - 01:15 PM (IST)
ਮੁੰਬਈ (ਬਿਊਰੋ)– ਮਸ਼ਹੂਰ ਟੀ. ਵੀ. ਅਦਾਕਾਰ ਕ੍ਰਿਸ਼ਨਾ ਅਭਿਸ਼ੇਕ ਨੇ ਕਈ ਟੀ. ਵੀ. ਸ਼ੋਅਜ਼ ਤੇ ਫ਼ਿਲਮਾਂ ’ਚ ਕੰਮ ਕੀਤਾ ਹੈ। ਹਾਲਾਂਕਿ ‘ਦਿ ਕਪਿਲ ਸ਼ਰਮਾ ਸ਼ੋਅ’ ’ਚ ਸਪਨਾ ਦੇ ਕਿਰਦਾਰ ’ਚ ਉਸ ਨੂੰ ਕਾਫੀ ਪਿਆਰ ਮਿਲਿਆ। ਉਹ ਕਰੀਬ 5-6 ਸਾਲ ਇਸ ਸ਼ੋਅ ਨਾਲ ਜੁੜੇ ਰਹੇ ਪਰ ਪਿਛਲੇ ਸਾਲ ਉਨ੍ਹਾਂ ਨੇ ਸ਼ੋਅ ਨੂੰ ਅਲਵਿਦਾ ਆਖ ਦਿੱਤਾ। ਸ਼ੋਅ ਛੱਡਣ ਤੋਂ ਬਾਅਦ ਉਨ੍ਹਾਂ ਦੇ ਮੁੜ ਵਾਪਸੀ ਦੀਆਂ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਸਨ ਪਰ ਹੁਣ ਅਜਿਹਾ ਨਹੀਂ ਹੋਵੇਗਾ। ਇਸ ਦਾ ਕਾਰਨ ਖ਼ੁਦ ਕ੍ਰਿਸ਼ਨਾ ਅਭਿਸ਼ੇਕ ਨੇ ਦੱਸਿਆ ਹੈ।
ਦਰਅਸਲ ਕ੍ਰਿਸ਼ਨਾ ਅਭਿਸ਼ੇਕ ਦੇ ਸ਼ੋਅ ਛੱਡਣ ਤੋਂ ਬਾਅਦ ਨਿਰਮਾਤਾ ਲਗਾਤਾਰ ਉਨ੍ਹਾਂ ਦੇ ਸੰਪਰਕ ’ਚ ਸਨ ਤੇ ਉਨ੍ਹਾਂ ਨੂੰ ਵਾਪਸ ਆਉਣ ਲਈ ਕਹਿ ਰਹੇ ਸਨ। ਹਾਲਾਂਕਿ ਜਿਸ ਤਰ੍ਹਾਂ ਕ੍ਰਿਸ਼ਨਾ ਨੇ ਪੈਸੇ ਤੇ ਕੰਟਰੈਕਟ ਕਾਰਨ ਪਹਿਲਾਂ ਸ਼ੋਅ ਛੱਡ ਦਿੱਤਾ ਸੀ। ਇਸੇ ਤਰ੍ਹਾਂ ਇਸ ਵਾਰ ਵੀ ਉਨ੍ਹਾਂ ਨੇ ਮੇਕਰਸ ਨਾਲ ਗੱਲ ਨਹੀਂ ਕੀਤੀ। ਕ੍ਰਿਸ਼ਨਾ ਅਭਿਸ਼ੇਕ ਨੇ ਦੱਸਿਆ ਕਿ ਉਹ ‘ਦਿ ਕਪਿਲ ਸ਼ਰਮਾ ਸ਼ੋਅ’ ਦੇ ਮੌਜੂਦਾ ਸੀਜ਼ਨ ’ਚ ਨਜ਼ਰ ਆਉਣਗੇ ਜਾਂ ਨਹੀਂ। ਕ੍ਰਿਸ਼ਨਾ ਦਾ ਕਹਿਣਾ ਹੈ ਕਿ ਉਹ ਇਸ ਸੀਜ਼ਨ ’ਚ ਨਜ਼ਰ ਨਹੀਂ ਆਉਣਗੇ ਪਰ ਅਗਲੇ ਸੀਜ਼ਨ ’ਚ ਇਸ ਦਾ ਹਿੱਸਾ ਬਣ ਸਕਦੇ ਹਨ।
ਇਹ ਖ਼ਬਰ ਵੀ ਪੜ੍ਹੋ : ਸਿਰਫ 25 ਫ਼ੀਸਦੀ ਲੀਵਰ ’ਤੇ ਜ਼ਿੰਦਾ ਨੇ ਅਮਿਤਾਭ ਬੱਚਨ, ਜਾਣੋ ਕਿਸ ਭਿਆਨਕ ਬੀਮਾਰੀ ਦਾ ਨੇ ਸ਼ਿਕਾਰ
ਕ੍ਰਿਸ਼ਨਾ ਅਭਿਸ਼ੇਕ ਨੇ ਕਿਹਾ, ‘‘ਮੈਨੂੰ ‘ਦਿ ਕਪਿਲ ਸ਼ਰਮਾ ਸ਼ੋਅ’ ਦੇ ਨਿਰਮਾਤਾਵਾਂ ਦਾ ਕਾਲ ਆਇਆ। ਉਹ ਚਾਹੁੰਦੇ ਹਨ ਕਿ ਮੈਂ ਵਾਪਸ ਆਵਾਂ। ਹਾਲਾਂਕਿ ਦੁਬਾਰਾ ਗੱਲ ਪੈਸੇ ਤੇ ਕੰਟਰੈਕਟ ’ਤੇ ਨਹੀਂ ਬਣੀ। ਮਾਮਲਾ ਮੁੜ ਪੈਸਿਆਂ ’ਤੇ ਅਟਕ ਗਿਆ ਹੈ। ਫੈਨਜ਼ ਲਈ ਕਿਸੇ ਟ੍ਰੀਟ ਤੋਂ ਘੱਟ ਨਹੀਂ ਹੋਣਗੇ ਕਪਿਲ ਤੇ ਕ੍ਰਿਸ਼ਨਾ, ਦੇਖਦੇ ਹਾਂ ਅਜਿਹਾ ਕਦੋਂ ਹੁੰਦਾ ਹੈ। ਮੈਂ ‘ਦਿ ਕਪਿਲ ਸ਼ਰਮਾ ਸ਼ੋਅ’ ਦਾ ਹਿੱਸਾ ਬਣਨ ਦੀ ਕਮੀ ਮਹਿਸੂਸ ਕਰ ਰਿਹਾ ਹਾਂ। ਮੈਂ ਕਪਿਲ ਤੇ ਅਰਚਨਾ ਪੂਰਨ ਸਿੰਘ ਨਾਲ ਬਹੁਤ ਜੁੜਿਆ ਹੋਇਆ ਹਾਂ।’’
ਦੱਸ ਦੇਈਏ ਕਿ ‘ਦਿ ਕਪਿਲ ਸ਼ਰਮਾ ਸ਼ੋਅ’ ਦਾ ਚੌਥਾ ਸੀਜ਼ਨ ਇਸ ਜੂਨ ’ਚ ਖ਼ਤਮ ਹੋਣ ਜਾ ਰਿਹਾ ਹੈ। ਕਪਿਲ ਸ਼ਰਮਾ ਤੇ ਉਨ੍ਹਾਂ ਦੀ ਸਟਾਰ ਕਾਸਟ ਜੁਲਾਈ ’ਚ ਅਮਰੀਕਾ ਦੇ ਦੌਰੇ ’ਤੇ ਜਾਵੇਗੀ। ਇਸ ਤੋਂ ਬਾਅਦ ਇਸ ਦਾ ਨਵਾਂ ਸੀਜ਼ਨ ਸ਼ੁਰੂ ਹੋਵੇਗਾ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।