ਕਪਿਲ ਸ਼ਰਮਾ ਦੇ ਸ਼ੋਅ ’ਚ ਹੋਈ ਕ੍ਰਿਸ਼ਨਾ ਅਭਿਸ਼ੇਕ ਦੀ ਵਾਪਸੀ, ਲੋਕ ਬੋਲੇ- ‘ਹੁਣ ਆਏਗਾ ਮਜ਼ਾ’

Wednesday, Apr 26, 2023 - 10:39 AM (IST)

ਕਪਿਲ ਸ਼ਰਮਾ ਦੇ ਸ਼ੋਅ ’ਚ ਹੋਈ ਕ੍ਰਿਸ਼ਨਾ ਅਭਿਸ਼ੇਕ ਦੀ ਵਾਪਸੀ, ਲੋਕ ਬੋਲੇ- ‘ਹੁਣ ਆਏਗਾ ਮਜ਼ਾ’

ਮੁੰਬਈ (ਬਿਊਰੋ)– ਕਾਮੇਡੀਅਨ ਕ੍ਰਿਸ਼ਨਾ ਅਭਿਸ਼ੇਕ ‘ਦਿ ਕਪਿਲ ਸ਼ਰਮਾ ਸ਼ੋਅ’ ’ਤੇ ਵਾਪਸ ਆ ਗਏ ਹਨ। ਹਾਲ ਹੀ ’ਚ ਇਕ ਮੀਡੀਆ ਇੰਟਰਵਿਊ ’ਚ ਉਸ ਨੇ ਪੁਸ਼ਟੀ ਕੀਤੀ ਸੀ ਕਿ ਉਹ ਕਪਿਲ ਸ਼ਰਮਾ ਸ਼ੋਅ ’ਚ ਵਾਪਸੀ ਕਰਨ ਜਾ ਰਹੇ ਹਨ। ਕ੍ਰਿਸ਼ਨਾ ਅਭਿਸ਼ੇਕ ਨੇ ਸ਼ੋਅ ’ਤੇ ਵਾਪਸੀ ਤੋਂ ਬਾਅਦ ਸ਼ੋਅ ਦੀ ਇਕ ਵੀਡੀਓ ਕਲਿੱਪ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ : ਰਾਜਵੀਰ ਜਵੰਦਾ ਦੇ ਨੱਕ ਦਾ ਤੀਜੀ ਵਾਰ ਆਪ੍ਰੇਸ਼ਨ, ਜਾਣੋ ਕਿਨ੍ਹਾਂ ਮੁਸ਼ਕਿਲਾਂ ਨਾਲ ਨਜਿੱਠਦੇ ਨੇ ਗਾਇਕ

ਵੀਡੀਓ ਸਾਂਝੀ ਕਰਦਿਆਂ ਕ੍ਰਿਸ਼ਨਾ ਨੇ ਲਿਖਿਆ, ‘‘ਸ਼ੋਅ ’ਤੇ ਵਾਪਸ ਆ ਕੇ ਖ਼ੁਸ਼ ਹਾਂ। ਇਸ ਵੀਕੈਂਡ ਤੋਂ ਹਰ ਹਫ਼ਤੇ ਸਪਨਾ ਨਾਲ ਮਜ਼ਾਕੀਆ ਕਾਮੇਡੀ ਦੇਖਣ ਲਈ ਤਿਆਰ ਹੋ ਜਾਓ। ਵੀਡੀਓ ’ਚ ਸਪਨਾ ਫ਼ਿਲਮ ‘ਮੈਨੇ ਪਿਆਰ ਕੀਆ’ ਦੇ ਗੀਤ ‘ਦਿਲ ਦੀਵਾਨਾ’ ’ਤੇ ਚੱਪੂ ਫੜ ਕੇ ਜ਼ਮੀਨ ’ਤੇ ਡਾਂਸ ਕਰ ਰਹੀ ਹੈ।

ਕ੍ਰਿਸ਼ਨਾ ਅਭਿਸ਼ੇਕ ਦੀ ਇਸ ਵੀਡੀਓ ’ਤੇ ਪ੍ਰਸ਼ੰਸਕ ਲਗਾਤਾਰ ਕੁਮੈਂਟ ਕਰ ਰਹੇ ਹਨ। ਵੀਡੀਓ ’ਤੇ ਇਕ ਯੂਜ਼ਰ ਨੇ ਲਿਖਿਆ, ‘‘ਤੁਸੀਂ ਲੰਬੇ ਇੰਤਜ਼ਾਰ ਤੋਂ ਬਾਅਦ ਵਾਪਸ ਆਏ ਹੋ।’’ ਇਸ ਦੇ ਨਾਲ ਹੀ ਇਕ ਯੂਜ਼ਰ ਨੇ ਲਿਖਿਆ, ‘‘ਇਹ ਹੋਈ ਨਾ ਗੱਲ, ਹੁਣ ਮਜ਼ਾ ਆਵੇਗਾ।’’

ਦਰਅਸਲ ਚੈਨਲ ਨਾਲ ਸਮਝੌਤੇ ਨੂੰ ਲੈ ਕੇ ਹੋਏ ਵਿਵਾਦ ਕਾਰਨ ਉਨ੍ਹਾਂ ਨੇ ਸ਼ੋਅ ਛੱਡ ਦਿੱਤਾ ਸੀ। ਇੰਟਰਵਿਊ ’ਚ ਕ੍ਰਿਸ਼ਨਾ ਨੇ ਦੱਸਿਆ ਕਿ ਕੰਟਰੈਕਟ ’ਚ ਜੋ ਸਮੱਸਿਆ ਸੀ, ਉਹ ਹੁਣ ਹੱਲ ਹੋ ਗਈ ਹੈ। ਉਸ ਨੇ ਇਹ ਵੀ ਦੱਸਿਆ ਕਿ ਪੈਸਿਆਂ ਨੂੰ ਲੈ ਕੇ ਚੱਲ ਰਿਹਾ ਝਗੜਾ ਵੀ ਸੁਲਝਾ ਲਿਆ ਗਿਆ ਹੈ ਤੇ ਹੁਣ ਉਸ ਨੂੰ ਕੰਟਰੈਕਟ ’ਤੇ ਕੋਈ ਇਤਰਾਜ਼ ਨਹੀਂ ਹੈ। ਕ੍ਰਿਸ਼ਨਾ ਸ਼ੋਅ ’ਚ ਸਪਨਾ ਦਾ ਕਿਰਦਾਰ ਨਿਭਾਅ ਰਹੇ ਸਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News