ਮੀਕਾ ਸਿੰਘ ਦੇ ਗਾਣੇ ਦਾ ਹੁਣ ਕੇ.ਆਰ.ਕੇ ਵੀ ਦੇਣਗੇ ਜਵਾਬ, ਗਾਇਕ ਖ਼ਿਲਾਫ਼ ਜਲਦ ਕਰਨ ਵਾਲੇ ਹਨ ਗਾਣਾ ਰਿਲੀਜ਼

Thursday, Jun 17, 2021 - 02:39 PM (IST)

ਮੀਕਾ ਸਿੰਘ ਦੇ ਗਾਣੇ ਦਾ ਹੁਣ ਕੇ.ਆਰ.ਕੇ ਵੀ ਦੇਣਗੇ ਜਵਾਬ, ਗਾਇਕ ਖ਼ਿਲਾਫ਼ ਜਲਦ ਕਰਨ ਵਾਲੇ ਹਨ ਗਾਣਾ ਰਿਲੀਜ਼

ਮੁੰਬਈ: ਫ਼ਿਲਮੀ ਅਦਾਕਾਰ ਕੇ.ਆਰ.ਕੇ (ਕਮਾਲ ਆਰ ਖ਼ਾਨ) ਦਾ ਇਨ੍ਹੀਂ ਦਿਨੀਂ ਮਸ਼ਹੂਰ ਪੰਜਾਬੀ ਅਤੇ ਬਾਲੀਵੁੱਡ ਗਾਇਕ ਮੀਕਾ ਸਿੰਘ ਨਾਲ ਕਾਫ਼ੀ ਵਿਵਾਦ ਚੱਲ ਰਿਹਾ ਹੈ। ਅਦਾਕਾਰ ਸਲਮਾਨ ਖ਼ਾਨ ਦੀ ਫ਼ਿਲਮ ਨੂੰ ਲੈ ਕੇ ਸ਼ੁਰੂ ਹੋਏ ਇਸ ਵਿਵਾਦ ’ਚ ਹੁਣ ਇਹ ਦੋਵੇਂ ਇਕ-ਦੂਜੇ ’ਤੇ ਨਿੱਜੀ ਦੋਸ਼ ਲੱਗਾ ਰਹੇ ਹਨ। ਬੀਤੇ ਦਿਨੀ ਮੀਕਾ ਸਿੰਘ ਨੇ ਕੇ.ਆਰ.ਕੇ ਦੇ ਉਪਰ ਗਾਣਾ ਬਣਾਇਆ, ਜਿਸ ਦਾ ਨਾਂ 'ਕੇ.ਆਰ.ਕੇ ਕੁੱਤਾ’ ਹੈ। 

PunjabKesari
ਹੁਣ ਮੀਕਾ ਸਿੰਘ ਦੇ ਇਸ ਗਾਣੇ ਦਾ ਜਵਾਬ ਦੇਣ ਲਈ ਕੇ.ਆਰ.ਕੇ ਨੇ ਵੀ ਉਨ੍ਹਾਂ ’ਤੇ ਗਾਣਾ ਬਣਾਉਣਾ ਦਾ ਫ਼ੈਸਲਾ ਕੀਤਾ ਹੈ। ਇਸ ਗੱਲ ਦੀ ਜਾਣਕਾਰੀ ਕੇ.ਆਰ.ਕੇ ਬਾਕਸ ਆਫ਼ਿਸ ਦੇ ਟਵਿੱਟਰ ਹੈਂਡਲ ਵੱਲੋਂ ਦਿੱਤੀ ਗਈ ਹੈ। ਇਸ ਟਵਿੱਟਰ ਹੈਂਡਲ ਨੂੰ ਕੇ.ਆਰ.ਕੇ ਚਲਾਉਂਦੇ ਹਨ। ਜਿਸ ’ਚ ਉਹ ਸਿਨੇਮਾ ਨਾਲ ਜੁੜੀਆਂ ਖ਼ਬਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਕੇ.ਆਰ.ਕੇ ਬਾਸਕ ਆਫ਼ਿਸ ਨੇ ਜਾਣਕਾਰੀ ਦਿੱਤੀ ਹੈ ਕਿ ਕੇ.ਆਰ.ਕੇ ਨੇ ਮੀਕਾ ਸਿੰਘ ਦੇ ਗਾਣੇ ਖ਼ਿਲਾਫ਼ ਆਪਣੇ ਖ਼ੁਦ ਦਾ ਗਾਣਾ ਬਣਾਉਣ ਦਾ ਫ਼ੈਸਲਾ ਕੀਤਾ ਹੈ। 

 

ਮੀਕਾ ਸਿੰਘ ਦੇ ਗਾਣੇ ਦੇ ਪਲਟਵਾਰ ’ਚ ਕੇ.ਆਰ.ਕੇ ਨੇ ਗਾਣੇ ਦਾ ਨਾਂ ‘Suwar’ ਹੋਵੇਗਾ। ਕੇ.ਆਰ.ਕੇ ਬਾਸਕ ਆਫ਼ਿਸ ਨੇ ਆਪਣੇ ਟਵੀਟ ’ਚ ਲਿਖਿਆ, ‘Suwar’ ਗਾਣਾ ਜਲਦ ਆਉਣ ਵਾਲਾ ਹੈ! ਅਤੇ ਅਸੀਂ ਇਸ ਗਾਣੇ ਨੂੰ ਮੀਕਾ ਸਿੰਘ ਨੂੰ ਸਮਰਪਿਤ ਕੀਤਾ ਹੈ। ਜਿਵੇਂ ਦੀ ਕਰਨੀ ਉਵੇਂ ਦੀ ਭਰਨੀ।’ ਸੋਸ਼ਲ ਮੀਡੀਆ ’ਤੇ ਇਹ ਟਵੀਟ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਕੇ.ਆਰ.ਕੇ ਅਤੇ ਮੀਕਾ ਸਿੰਘ ਦੇ ਫੈਨਜ਼ ਇਸ ਟਵੀਟ ’ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

 


author

Aarti dhillon

Content Editor

Related News